Jamshedpur.
ਕਦਮਾ ਦੀ ਇਕ ਮਹਿਲਾ ਨਾਲ ਬਲਾਤਕਾਰ ਕਰਨ ਦੇ ਅਰੋਪੀ ਸੈਂਟਰਲ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੁਰਮੁਖ ਸਿੰਘ ਮੁਖੇ ਦੇ ਖਿਲਾਫ ਜਾਰੀ ਕੁਰਕੀ ਜਬਤੀ ਦੇ ਆਦੇਸ਼ ਤੇ ਅਦਾਲਤ ਨੇ ਰੋਕ ਲਗਾਣ ਤੇ ਮਨਾਹੀ ਕਰ ਦਿੱਤੀ ਹੈ. ਇਸ ਮਾਮਲੇ ਦੀ ਜਾਂਚ ਕਰ ਰਹੇ ਐਸਆਈ ਪਰਵੇਜ਼ ਆਲਮ ਨੇ ਅਦਾਲਤ ਤੋਂ ਕੁਰਕੀ ਦੇ ਹੁਕਮ ਲਏ ਸਨ. ਮੁਖੇ ਦੇ ਭਰਾ ਨੇ ਜ਼ਬਤੀ ਰੋਕਣ ਲਈ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ. ਇਸ ਮਾਮਲੇ ਦੀ ਸੁਣਵਾਈ ਕਰਦਿਆਂ ਪ੍ਰਿੰਸੀਪਲ ਜ਼ਿਲ੍ਹਾ ਜੱਜ ਅਤੇ ਸੈਸ਼ਨ ਜੱਜ ਅਨਿਲ ਕੁਮਾਰ ਮਿਸ਼ਰਾ ਦੀ ਅਦਾਲਤ ਨੇ ਸ਼ੁਕਰਵਾਰ ਨੂੰ ਮਾਮਲੇ ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ. ਅਦਾਲਤ ਨੇ ਪੁਲਿਸ ਦੀ ਇਸ ਕਾਰਵਾਈ ਨੂੰ ਜਾਇਜ਼ ਠਹਿਰਾਇਆ ਹੈ. ਪੀੜਤ ਮਹਿਲਾ ਨੇ 5 ਨਵੰਬਰ 2022 ਨੂੰ ਕਦਮਾ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਸੀ, ਜਿਸ ਵਿੱਚ ਗੁਰਮੁੱਖ ਸਿੰਘ ਮੁੱਖੇ ਉੱਤੇ ਬਲਾਤਕਾਰ ਅਤੇ ਗੈਰ-ਕੁਦਰਤੀ ਸਰੀਰਕ ਸਬੰਧ ਬਣਾਉਣ ਦਾ ਦੋਸ਼ ਲਗਾਇਆ ਸੀ. ਔਰਤ ਨੇ ਪੁਲਿਸ ਨੂੰ ਇੱਕ ਵੀਡੀਓ ਵੀ ਮੁਹੱਈਆ ਕਰਵਾਈ ਸੀ. ਜਿਸ ਵਿੱਚ ਗੁਰਮੁਖ ਸਿੰਘ ਮੁਖੇ ਔਰਤ ਨਾਲ ਦੁਰਵਿਵਹਾਰ ਕਰਦੇ ਨਜ਼ਰ ਆ ਰਹੇ ਹਨ. ਐਫਆਈਆਰ ਦਰਜ ਹੋਣ ਤੋਂ ਬਾਅਦ ਤੋਂ ਹੀ ਮੁਖੇ ਫਰਾਰ ਹੈ. ਪੁਲਿਸ ਉਸਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ. ਇਸ ਨੂੰ ਲੈ ਕੇ ਪੁਲਿਸ ਦੀ ਕਾਰਵਾਈ ਤੇ ਵੀ ਉਂਗਲੀਆਂ ਉੱਠ ਰਹੀਆਂ ਹਨ. ਇਕ ਵਡੇ ਪੁਲਿਸ ਅਫ਼ਸਰ ਨਾਲ ਉਸ ਦੇ ਪੁਰਾਣੇ ਰਿਸ਼ਤੇ ਜੱਗ ਜ਼ਾਹਿਰ ਹੈ, ਜਿਸ ਕਾਰਨ ਉਸ ਦੀ ਗ੍ਰਿਫਤਾਰੀ ਤੇ ਢਿਲ ਦਿੱਤੀ ਗਈ ਹੈ.

