ਜਮਸ਼ੇਦਪੁਰ.
ਜਮਸ਼ੇਦਪੁਰ ਦੇ ਪ੍ਰਚਾਰਕ ਭਾਈ ਹਰਵਿੰਦਰ ਸਿੰਘ ਜਮਸ਼ੇਦਪੁਰੀ ਨੇ ਗੁਰਦੁਆਰਿਆਂ ਦੀ ਚੋਣਾਂ ਵਿੱਚ ਆਤਿਸ਼ਬਾਜ਼ੀ, ਢੋਲ-ਢਮਕਿਆਂ ਤੇ ਪੂਰਨ ਤੌਰ ਤੇ ਪਾਬੰਦੀ ਲਗਾਉਣ ਦੀ ਮੰਗ ਨੂੰ ਲੈ ਕੇ ਸੀਜੀਪੀਸੀ (ਸੈਂਟ੍ਰਲ ਗੁਰੂਦਵਾਰਾ ਪ੍ਰਬੰਧਕ ਕਮੇਟੀ) ਦੇ ਮੁੱਖ ਸੇਵਾਦਾਰ ਸਰਦਾਰ ਭਗਵਾਨ ਸਿੰਘ ਨੂੰ ਇਕ ਮੰਗ ਪੱਤਰ ਸੌਂਪਿਆ. ਜਮਸ਼ੇਦਪੁਰੀ ਨੇ ਗੁਰੂ ਘਰਾਂ ਦੀ ਚੋਣਾਂ ਵਿੱਚ ਬਰਾਬਰ-ਹੋ ਰਹੇ ਸਾਮ ਦਾਮ-ਦੰਡ-ਭੇਦ ਦੀਆਂ ਨੀਤੀਆਂ ਦਾ ਸਖ਼ਤ ਵਿਰੋਧ ਜ਼ਾਹਰ ਕਰਦਿਆਂ ਸੀਜੀਪੀਸੀ ਕੋਲੋਂ ਮੰਗ ਕੀਤੀ ਹੈ ਕੀ ਚੋਣ ਨਤੀਜਿਆਂ ਤੋਂ ਬਾਅਦ ਗੁਰਦੁਆਰਿਆਂ ਵਿੱਚ ਆਤਿਸ਼ਬਾਜ਼ੀ ਅਤੇ ਢੋਲ ਦੀ ਵਰਤੋਂ ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾਈ ਜਾਵੇ. ਐਤਵਾਰ ਨੂੰ ਪ੍ਰਚਾਰਕ ਹਰਵਿੰਦਰ ਸਿੰਘ ਜਮਸ਼ੇਦਪੁਰੀ ਨੇ ਕੇਂਦਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਭਗਵਾਨ ਸਿੰਘ ਨੂੰ ਇੱਕ ਮੰਗ ਪੱਤਰ ਦਿਤਾ. ਜਿਸ ਵਿੱਚ ਉਹਨਾਂ ਕਿਹਾ ਕੀ ਗੁਰੂ ਘਰਾਂ ਵਿੱਚ ਚੋਣਾਂ ਦੇ ਨਾਂ ਤੇ ਹੋ ਰਹੀ ਰਾਜਨੀਤੀ ਬੰਦ ਕੀਤੀ ਜਾਵੇ. ਚੋਣਾਂ ਸੇਵਾ ਲਈ ਹੋਣੀਆਂ ਚਾਹੀਦੀਆਂ ਹਨ ਨਾ ਕਿ ਪ੍ਰਮੁੱਖਤਾ ਲਈ. ਇਸ ਸੰਬੰਧ ਤੇ ਸੀਜੀਪੀਸੀ ਨੂੰ ਤੁਰੰਤ ਪ੍ਰਭਾਵ ਨਾਲ ਹਦਾਇਤਾਂ ਨੂੰ ਲਾਗੂ ਕਰਨਾ ਚਾਹੀਦਾ ਹੈ.
ਉਨ੍ਹਾਂ ਨੇ ਭਗਵਾਨ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਸੀਜੀਪੀਸੀ ਚੋਣਾਂ ਦੌਰਾਨ ਜਾਂ ਬਾਅਦ ਵਿੱਚ ਅਨੁਸ਼ਾਸਨਹੀਣਤਾ ਵਿਰੁੱਧ ਤੁਰੰਤ ਪ੍ਰਭਾਵ ਨਾਲ ਇੱਕ ਦਿਸ਼ਾ-ਨਿਰਦੇਸ਼ ਲਾਗੂ ਕਰੇ. ਜਮਸ਼ੇਦਪੁਰੀ ਨੇ ਦੱਸਿਆ ਕਿ ਆਤਿਸ਼ਬਾਜ਼ੀ, ਢੋਲ ਅਤੇ ਧਮਕੀਆਂ ਦੀ ਵਰਤੋਂ ਨਾਲ ਇੱਕ ਦੂਜੇ ਨੂੰ ਜ਼ਲੀਲ ਕਰਨ ਦਾ ਰੁਝਾਨ ਹੈ, ਜਦਕਿ ਚੋਣ ਉਮੀਦਵਾਰਾਂ ਦੇ ਸਿਰ ਤੇ ਗੁਰੂ ਸਾਹਿਬ ਦੀ ਦਸਤਾਰ ਸਜਾਈ ਗਈ ਹੈ. ਇਸ ਲਈ ਇੱਕ ਸਿੱਖ ਵੱਲੋਂ ਦੂਜੇ ਸਿੱਖ ਨੂੰ ਜ਼ਲੀਲ ਕਰਨਾ ਸ਼ੋਭਾ ਨਹੀਂ ਦਿੰਦਾ. ਇਸ ਮੌਕੇ ਸੀਜੀਪੀਸੀ ਦਫ਼ਤਰ ਵਿੱਚ ਮਾਨਗੋ ਗੁਰਦੁਵਾਰਾ ਨੌਜਵਾਨ ਸਭਾ ਦੇ ਮੁੱਖ ਸੇਵਾਦਾਰ ਸਰਦਾਰ ਜਗਦੀਪ ਸਿੰਘ, ਪ੍ਰਬਜੋਤ ਸਿੰਘ, ਸੁਖਵੰਤ ਸਿੰਘ ਸੁੱਖੂ, ਗੁਰਪਾਲ ਸਿੰਘ, ਮੰਨੀ ਸਿੰਘ, ਅਮਰਜੀਤ ਸਿੰਘ ਆਦਿਕ ਹਾਜ਼ਰ ਸਨ.