ਡੀਸੀ – ਐਸਐਸਪੀ ਹੋਣਗੇ ਸ਼ਾਮਿਲ, ਸੀਜੀਪੀਸੀ ਨੇ ਜ਼ੋਰ ਲਗਾਇਆ


ਜਮਸ਼ੇਦਪੁਰ।
1783 ਦੇ ਇਤਿਹਾਸਕ ਦਿੱਲੀ ਫਤਹਿ ਦਿਵਸ, ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੇ 300ਵੇਂ ਜਨਮ ਦਿਹਾੜੇ ਅਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ 200ਵੇਂ ਜਨਮ ਦਿਹਾੜੇ ਨੂੰ ਸਮਰਪਿਤ ਖਾਲਸਾ ਦਿੱਲੀ ਫਤਹਿ ਮਾਰਚ ਦਾ ਆਯੋਜਨ ਭਲਕੇ ਐਤਵਾਰ ਨੂੰ ਹੋਵੇਗਾ. ਸ਼ਾਮ ਚਾਰ ਵਜੇ ਟਿਨਪਲੇਟ ਗੁਰੂਦਵਾਰਾ ਵਿਖੇ ਕੀਰਤਨ ਦਰਬਾਰ ਸਜੇਗਾ. ਫਤਿਹ ਮਾਰਚ ਵਿੱਚ ਜਮਸ਼ੇਦਪੁਰ ਦੀ ਡੀਸੀ ਵਿਜਯਾ ਜਾਦਵ, ਜਿਲ੍ਹੇ ਦੇ ਐਸ.ਐਸ.ਪੀ ਪ੍ਰਭਾਤ ਕੁਮਾਰ, ਸਿਟੀ ਐਸ.ਪੀ. ਕੇ ਵਿਜਯ ਸ਼ੰਕਰ, ਐਸ.ਡੀ.ਓ ਪਿਯੂਸ਼ ਸਿਨਹਾ ਨੂੰ ਸਿੱਖ ਸਮਾਜ ਦੀ ਤਰਫੋਂ ਸਨਮਾਨਿਤ ਕੀਤਾ ਜਾਵੇਗਾ. ਇਸ ਦੇ ਨਾਲ ਹੀ ਸਮਾਜ ਦੇ ਹੋਣਹਾਰ ਡਾਕਟਰਾਂ, ਪੁੱਤਰਾਂ ਅਤੇ ਧੀਆਂ ਦੇ ਨਾਲ-ਨਾਲ ਵੱਖ-ਵੱਖ ਸਿਆਸੀ ਪਾਰਟੀਆਂ ਵਿੱਚ ਸਮਾਜ ਦੀ ਨੁਮਾਇੰਦਗੀ ਕਰਨ ਵਾਲੇ ਆਗੂਆਂ ਨੂੰ ਸਿਰੋਪਾਓ ਭੇਟ ਕੀਤੇ ਜਾਣਗੇ. ਦੱਸਦੇ ਹਾਂ ਕਿ ਲੋਹਨਗਰੀ ਤੇ ਇਹ ਆਯੋਜਨ ਪਹਿਲੀ ਵਾਰ ਹੋ ਰਿਹਾ ਹੈ. ਸੈਂਟ੍ਰਲ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਭਗਵਾਨ ਸਿੰਘ, ਝਾਰਖੰਡ ਪ੍ਰਦੇਸ਼ ਗੁਰੂਦਵਾਰਾ ਕਮੇਟੀ ਦੇ ਪ੍ਰਧਾਨ ਸਰਦਾਰ ਸ਼ੈਲੈਂਦਰ ਸਿੰਘ ਪੂਰੀ ਟੀਮ ਦੇ ਸਹਿਯੋਗ ਨਾਲ ਆਯੋਜਨ ਨੂੰ ਸਫਲ ਬਣਾਉਣ ਲਈ ਤੇਯਾਰੀ ਤੇ ਲਗੇ ਹੋਏ ਹਨ. ਲੌਹਨਗਰੀ ਦੀ ਸੰਗਤਾਂ ਤੇ ਵੀ ਉਤਸਾਹ ਬਣਿਆ ਹੋਇਆ ਹੈ.
ਖਾਲਸਾਈ ਜਾਹੋ ਜਲਾਲ ਨਾਲ ਨਿਕਲੇਗਾ ਨਗਰ ਕੀਰਤਨ : ਖੁਸ਼ੀਪੁਰ, ਵੀਰ ਇਤਿਹਾਸ ਤੋਂ ਜਾਣੂ ਹੋਵੇਗੀ ਪੀੜੀ : ਬਿਲਾ
ਸ਼ਾਮ 4.30 ਵਜੇ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਲਕੀ ਸਾਹਿਬ ਨੂੰ ਸਾਕਚੀ ਲਈ ਰਵਾਨਾ ਕੀਤਾ ਜਾਵੇਗਾ. ਪ੍ਰਧਾਨ ਸੁਰਜੀਤ ਸਿੰਘ ਖੁਸ਼ੀਪੁਰ,ਕਸ਼ਮੀਰ ਸਿੰਘ ਸ਼ੇਰੋਂ, ਮਨਜੀਤ ਸਿੰਘ, ਕੁਲਦੀਪ ਸਿੰਘ, ਸੁਰਿੰਦਰ ਸਿੰਘ ਸ਼ਿੰਦਾ ਦਿਨ ਭਰ ਮੀਟਿੰਗਾਂ ਕਰਦੇ ਰਹੇ ਅਤੇ ਉਨ੍ਹਾਂ ਨੇ ਸਤਿਸੰਗ ਸਭਾ ਅਤੇ ਨੌਜਵਾਨ ਸਭਾ ਨਾਲ ਵੀ ਮੀਟਿੰਗ ਕੀਤੀ ਅਤੇ ਪ੍ਰੋਗਰਾਮ ਤੇ ਉਨ੍ਹਾਂ ਦੇ ਕੰਮ ਵੰਡੇ. ਖੁਸ਼ੀਪੁਰ ਦੇ ਅਨੁਸਾਰ ਇਹ ਨਗਰ ਕੀਰਤਨ ਖਾਲਸਾਈ ਜਾਹੋ ਜਲਾਲ ਨਾਲ ਨਿਕਲੇਗਾ. ਟਿਨਪਲੇਟ ਵੈਲਫ਼ੇਅਰ ਸੈਂਟਰ ਦੇ ਗਰਾਊਂਡ ਵਿਖੇ ਸੰਗਤਾਂ ਦੀ ਸੇਵਾ ਲਈ ਨਾਸ਼ਤੇ ਦਾ ਪ੍ਰਬੰਧ ਕੀਤਾ ਜਾਵੇਗਾ. ਇਹ ਸੇਵਾ ਸਿੱਖ ਨੌਜਵਾਨ ਸਭਾ ਨੂੰ ਦਿੱਤੀ ਗਈ ਹੈ. ਚੇਅਰਮੈਨ ਗੁਰਚਰਨ ਸਿੰਘ ਬਿੱਲਾ ਅਨੁਸਾਰ ਇਹ 11 ਮਾਰਚ 1783 ਦੇ ਇਤਿਹਾਸਕ ਪਲ ਦੀ ਯਾਦ ਦਿਵਾਏਗਾ, ਜਦੋਂ ਖਾਲਸਾ ਫੌਜ ਨੇ ਦਿੱਲੀ ਫਤਹਿ ਕੀਤੀ ਸੀ. ਇਸ ਮੌਕੇ ਨਵਜੋਤ ਸਿੰਘ ਸੋਹਲ, ਦਲਵੀਰ ਸਿੰਘ, ਜਗਬੀਰ ਸਿੰਘ, ਜਸਪਾਲ ਸਿੰਘ, ਸੁਰਿੰਦਰ ਸਿੰਘ ਕਾਕਾ, ਜਗੀਰ ਸਿੰਘ ਆਦਿ ਹਾਜ਼ਰ ਸਨ.