Jamshedpur.
ਕੰਵਰ ਪ੍ਰਦੀਪ ਸਿੰਘ ਬੰਸਲ ਰਾਮਗੜਿਆ ਸਭਾ ਸਾਕਚੀ ਦੇ ਨਵੇਂ ਪ੍ਰਧਾਨ ਹੋਣਗੇ. ਉਹਨਾਂ ਨੇ ਪ੍ਰਧਾਨ ਪਦ ਦੀ ਹੋਈਆਂ ਚੋਣਾਂ ਤੇ ਭਗਵੰਤ ਸਿੰਘ ਰੂਬੀ ਨੂੰ 20 ਵੋਟਾਂ ਨਾਲ ਹਰਾਇਆ. ਐਤਵਾਰ ਨੂੰ ਵਿਸ਼ਵਕਰਮਾ ਟੈਕਨੀਕਲ ਇੰਸਟੀਚਿਊਟ ਦੇ ਅਹਾਤੇ ਵਿੱਚ ਰਾਮਗੜ੍ਹੀਆ ਸਭਾ ਦੇ ਪ੍ਰਧਾਨ ਦੇ ਅਹੁਦੇ ਲਈ ਹੋਈ ਚੋਣ ਵਿੱਚ ਕੁੱਲ 361 ਵੋਟਰਾਂ ਵਿੱਚੋਂ ਸਿਰਫ਼ 313 ਮੈਂਬਰਾਂ ਨੇ ਹੀ ਆਪਣੇ ਹੱਕ ਦੀ ਵਰਤੋਂ ਕੀਤੀ. ਜਿਨ੍ਹਾਂ ਵਿੱਚੋਂ ਕੇਪੀਐਸ ਬਾਂਸਲ ਲਈ 166 ਵੋਟਾਂ ਪਈਆਂ, ਜਦਕਿ ਭਗਵੰਤ ਸਿੰਘ ਦੇ ਹੱਕ ਵਿੱਚ 146 ਵੋਟਾਂ ਪਈਆਂ. ਇੱਕ ਵੋਟ ਰੱਦ ਹੋ ਗਈ ਸੀ. ਨਵੇਂ ਪ੍ਰਧਾਨ ਬੰਸਲ ਦਾ ਕਾਰਜਕਾਲ 2023-26 ਤੱਕ ਤਿੰਨ ਸਾਲ ਦਾ ਹੋਵੇਗਾ. ਇਸ ਤੋਂ ਪਹਿਲਾਂ ਉਹ ਅਮਰਦੀਪ ਸਿੰਘ ਸੈਮੀ ਦੀ ਅਗਵਾਈ ਵਾਲੀ ਕਮੇਟੀ ਵਿੱਚ ਜਨਰਲ ਸਕੱਤਰ ਦਾ ਅਹੁਦਾ ਸੰਭਾਲ ਰਹੇ ਸਨ.
Jamshespur Fateh Live : ਕੇਪੀਐਸ ਬੰਸਲ ਬਣੇ ਰਾਮਗੜ੍ਹੀਆ ਸਭਾ ਦੇ ਨਵੇਂ ਪ੍ਰਧਾਨ, ਭਗਵੰਤ ਸਿੰਘ ਰੂਬੀ ਨੂੰ 20 ਵੋਟਾਂ ਨਾਲ ਹਰਾਇਆ, ਸੁਣੋ ਜਿੱਤ ਕੇ ਬੰਸਲ ਹੋਣਾ ਨੇ ਕੀ ਕਿਹਾ
Related Posts
© 2025 (ਫਤਿਹ ਲਾਈਵ) FatehLive.com. Designed by Forever Infotech.