(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਸਿੱਖ ਐਡਵੋਕੇਟਸ ਕਲਬ ਦਿੱਲੀ ਹਾਈ ਕੋਰਟ ਦੇ ਵਕੀਲਾਂ ਦਾ ਇੱਕ ਗਰੁੱਪ ਹੈ, ਜੋ ਪੰਜਾਬ ਬਾੜ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜੇ ਹਨ। ਇਸ ਸਮੇਂ ਪੰਜਾਬ ਆਪਣੇ ਇਤਿਹਾਸ ਵਿੱਚ ਸਭ ਤੋਂ ਹੈਰਾਨ ਕਰਨ ਵਾਲੀ ਬਾੜ ਦਾ ਸਾਹਮਣਾ ਕਰ ਰਿਹਾ ਹੈ, ਜੋ 1988 ਦੀ ਦੁਸ਼ਕਰ ਬਾੜ ਤੋਂ ਵੀ ਜਿਆਦਾ ਖਤਰਨਾਕ ਹੈ।

ਇਸ ਮੌਕੇ ਬਹੁਤ ਸਾਰੀ ਸੰਸਥਾਵਾਂ ਹੜ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਲੋੜਵੰਦ ਚੀਜ਼ਾਂ ਅਤੇ ਦਿਨਚਰਿਆ ਦੇ ਸਮਾਨ ਮਦਦ ਵਿਚ ਦੇਣ ਦੀਆਂ ਸੇਵਾਵਾਂ ਕਰ ਰਹੀਆਂ ਹਨ। ਇਹ ਵੀ ਦੇਖਣ ਵਿੱਚ ਆਇਆ ਹੈ ਕਿ ਬਹੁਤ ਸਾਰਿਆਂ ਦੇ ਘਰ ਟੁੱਟ ਗਏ ਤੇ ਬਹੁਤ ਸਾਰੇ ਪਸ਼ੂ ਵੀ ਮਰ ਗਏ ਹਨ। ਸਿੱਖ ਐਡਵੋਕੇਟਸ ਕਲਬ ਨੇ ਆਪਣੀ ਜਿੰਮੇਵਾਰੀ ਸਮਝਦਿਆਂ ਯੂਨਾਈਟਡ ਸਿੱਖਸ ਸੰਸਥਾ ਨੂੰ ਤਿਲਕ ਨਗਰ ਵਿਖੇ 6600 ਪਾਣੀ ਦੀ ਬੋਤਲਾਂ, 25 ਬਾਕਸ ਮਿਲਕ ਪਾਊਡਰ, 30 ਬਾਕਸ ਬਿਸਕੁਟ, 500 ਓ ਆਰ ਐਸ, 1000 ਡਾਇਪਰ, 200 ਓਡੋਮਾਸ ਕ੍ਰੀਮਾਂ ਅਤੇ 2000 ਤੋਂ ਵੱਧ ਸੈਨੀਟਰੀ ਪੈਡ ਦਾਨ ਕੀਤੇ ਹਨ, ਜੋ ਕਿ ਪ੍ਰਭਾਵਿਤ ਪਰਿਵਾਰਾਂ ਵਿੱਚ ਵੰਡੇ ਜਾਣਗੇ।

ਹੜ ਪੀੜੀਤਾਂ ਲਈ ਇਸ ਸੇਵਾ ਵਕੀਲਾਂ ਦੇ ਗਰੁੱਪ ਸ. ਕਮਲਜੀਤ ਸਿੰਘ, ਲਵਦੀਪ ਸਿੰਘ ਬਿੰਦਰਾ, ਹੰਸਲੀਨ ਸਿੰਘ, ਤਰੁਨਜੀਤ ਸਿੰਘ ਜੌਲੀ, ਮੰਜੀਤ ਸਿੰਘ, ਕਰਨੈਲ ਸਿੰਘ ਦੇਵ ਇੰਦਰ ਸਿੰਘ ਅਤੇ ਜੇ.ਐਸ. ਬੇਦੀ ਵੱਲੋਂ ਯੂਨਾਈਟਡ ਸਿੱਖਸ ਰਾਹੀਂ ਭੇਜੀ ਗਈ ਹੈ ਅਤੇ ਇਹ ਸਾਰਾ ਸਮਾਨ ਡੇਰਾ ਬਾਬਾ ਨਾਨਕ ਦੇ ਇਲਾਕਿਆਂ ਚ ਵੰਡਿਆਂ ਜਾਵੇਗਾ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version