ਮਨਪ੍ਰੀਤ ਸਿੰਘ ਖਾਲਸਾ.

ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ, ਸ. ਹਰਵਿੰਦਰ ਸਿੰਘ ਸਰਨਾ, ਸ. ਕਰਤਾਰ ਸਿੰਘ ਵਿੱਕੀ ਚਾਵਲਾ ਤੇ ਸ. ਰਵਿੰਦਰ ਸਿੰਘ ਖੁਰਾਣਾ ਨੇ ਸ. ਮਨਹੋਰ ਸਿੰਘ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਸ਼ੋਕ ਵਿਹਾਰ ਫੇਜ 2 ਦਾ ਪ੍ਰਧਾਨ ਚੁਣੇ ਜਾਣ ਤੇ ਵਧਾਈ ਦਿੰਦਿਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸੇਵਾ ਕਾਰਜਾਂ ‘ਚ ਮੋਹਰੀ ਰੋਲ ਨਿਭਾਉੰਦੇ ਆ ਰਹੇ ਸ. ਮਨੋਹਰ ਸਿੰਘ ਨੂੰ ਅਸ਼ੋਕ ਵਿਹਾਰ ਦੀ ਸੰਗਤ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਸ਼ੋਕ ਵਿਹਾਰ ਫੇਜ 2 ਦੇ ਪ੍ਰਧਾਨ ਦੀ ਸੇਵਾ ਸੌਂਪੀ ਹੈ। ਉਹ ਉਹਨਾਂ ਦੇ ਸੇਵਾ ਕਾਰਜਾਂ ਨੂੰ ਸੰਗਤ ਦੀ ਮਾਨਤਾ ਹੈ ਕਿ ਉਹਨਾਂ ਨੂੰ ਏਨੀ ਅਹਿਮ ਜਿੰਮੇਵਾਰੀ ਦੇ ਕੇ ਨਿਵਾਜਿਆ ਗਿਆ ਹੈ।

ਇਸ ਨਵੀਂ ਜਿੰਮੇਵਾਰੀ ਲਈ ਜਿੱਥੇ ਸ. ਮਨੋਹਰ ਸਿੰਘ ਨੂੰ ਵਧਾਈ ਹੈ। ਉੱਥੇ ਹੀ ਗੁਰੂ ਸਾਹਿਬ ਅੱਗੇ ਅਰਦਾਸ ਹੈ ਕਿ ਇਹਨਾਂ ਨੂੰ ਉੱਦਮ ਨਾਲ ਸੇਵਾ ਕਰਨ ਤੇ ਸੁਚੱਜੇ ਢੰਗ ਨਾਲ ਸਾਰਾ ਪ੍ਰਬੰਧ ਚਲਾਉਣ ਦਾ ਬਲ ਬਖਸ਼ਣ ਤਾਂ ਜੋ ਸਾਰਿਆਂ ਨੂੰ ਨਾਲ ਲੈਕੇ ਇਹ ਗੁਰਮਿਤ ਅਨੁਸਾਰ ਸਾਰਾ ਪ੍ਰਬੰਧ ਚਲਾ ਸਕਣ। ਜਿਕਰਯੋਗ ਹੈ ਕਿ ਸਰਦਾਰ ਮਨੋਹਰ ਸਿੰਘ ਨੇ ਗੁਰੂਘਰ ਅੰਦਰ ਹੋਈ ਪ੍ਰਧਾਨ ਦੀ ਚੋਣ ਲਈ ਕੀਤੀ ਗਈ ਵੋਟਿੰਗ ਵਿਚ ਭਾਰੀ ਗਿਣਤੀ ਨਾਲ ਵਿਰੋਧੀ ਉਮੀਦੁਆਰ ਨੂੰ ਹਰਾਇਆ ਸੀ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version