(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
“ਜਿਸ ਬੀਜੇਪੀ-ਆਰ.ਐਸ.ਐਸ ਸਰਕਾਰ ਅਤੇ ਸ੍ਰੀ ਮੋਦੀ ਨੇ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ, ਕਸਮੀਰੀ ਮੁਸਲਿਮ, ਦੱਖਣੀ ਸੂਬਿਆਂ ਦੇ ਇਸਾਈ, ਮਨੀਪੁਰ ਦੇ ਨਿਵਾਸੀਆ, ਛੱਤੀਸਗੜ੍ਹ, ਝਾਂਰਖੰਡ, ਬਿਹਾਰ, ਮੇਘਾਲਿਆ ਦੇ ਜੰਗਲਾਂ ਵਿਚ ਰਹਿਣ ਵਾਲੇ ਕਬੀਲਿਆ ਉਤੇ ਨਿਰੰਤਰ ਜ਼ਬਰ-ਜੁਲਮ ਕਰਦੇ ਆ ਰਹੇ ਹਨ.
ਜਿਨ੍ਹਾਂ ਨੇ ਬੀਤੇ ਸਮੇ ਵਿਚ ਮੁਲਕ ਦੇ ਕਿਸਾਨ-ਮਜਦੂਰ ਵਰਗ ਦੀਆਂ ਜਾਇਜ ਮੰਗਾਂ ਦੀ ਪੂਰਤੀ ਲਈ ਲੰਮਾਂ ਸਮਾਂ ਕੀਤੇ ਜਾਣ ਵਾਲੇ ਸੰਘਰਸ ਨੂੰ ਦਬਾਉਣ ਲਈ 700 ਦੇ ਕਰੀਬ ਕਿਸਾਨਾਂ ਦੀਆਂ ਜਿੰਦਗਾਨੀਆਂ ਨਾਲ ਖਿਲਵਾੜ ਕਰਨ ਵਾਲੇ, ਸੰਭੂ ਤੇ ਖਨੌਰੀ ਬਾਰਡਰ ਉਤੇ ਅਮਨਮਈ ਢੰਗ ਨਾਲ ਰੋਸ ਕਰ ਰਹੇ ਕਿਸਾਨਾਂ ਉਤੇ ਗੋਲੀਆ ਚਲਾਕੇ ਜਖਮੀ ਕਰਨ ਤੇ ਮੌਤ ਦੇ ਮੂੰਹ ਵਿਚ ਧਕੇਲਣ ਵਾਲੇ ਸ੍ਰੀ ਮੋਦੀ ਪੰਜਾਬ ਦੀਆਂ ਬਰੂਹਾਂ ਵਿਚ ਦਾਖਲ ਹੋ ਕੇ ਪੰਜਾਬੀਆਂ ਤੇ ਸਿੱਖ ਕੌਮ ਤੋ ਕਿਸ ਮੂੰਹ ਨਾਲ ਵੋਟਾਂ ਮੰਗਣ ਲਈ ਆ ਰਹੇ ਹਨ ?
ਜਦੋ ਕਿ ਇਨ੍ਹਾਂ ਸਭਨਾਂ ਨੂੰ ਇਹ ਜਾਣਕਾਰੀ ਹੈ ਕਿ ਪੰਜਾਬ ਦੇ ਹਰ ਪਿੰਡ, ਸਹਿਰ ਵਿਚ ਇਨ੍ਹਾਂ ਦੇ ਉਮੀਦਵਾਰਾਂ ਨੂੰ ਘਰਾਂ, ਗਲੀਆਂ, ਕਸਬਿਆ ਵਿਚ ਨਹੀ ਵੜਨ ਦਿੱਤਾ ਜਾ ਰਿਹਾ । ਜ਼ਬਰ ਜੁਲਮ, ਬੇਇਨਸਾਫ਼ੀਆਂ ਕਰਨ ਦੀ ਬਦੌਲਤ ਬੀਜੇਪੀ-ਆਰ.ਐਸ.ਐਸ ਵਿਰੁੱਧ ਪੰਜਾਬੀਆਂ ਤੇ ਸਿੱਖ ਕੌਮ ਨੂੰ ਨਫਰਤ ਹੋ ਚੁੱਕੀ ਹੈ । ਫਿਰ ਉਹ ਪੰਜਾਬ ਵਰਗੇ ਅਣਖੀ ਸੂਬੇ ਵਿਚ ਦਾਖਲ ਹੋ ਕੇ ਆਪਣੇ ਉਮੀਦਵਾਰਾਂ ਲਈ ਕੀ ਪ੍ਰਾਪਤੀ ਕਰਨਗੇ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੇ ਵਜੀਰ ਏ ਆਜਮ ਸ੍ਰੀ ਮੋਦੀ ਵੱਲੋ 23-24 ਮਈ ਪਟਿਆਲਾ, ਗੁਰਦਾਸਪੁਰ ਆਦਿ ਲੋਕ ਸਭਾ ਹਲਕਿਆ ਲਈ ਵੋਟਾਂ ਮੰਗਣ ਲਈ ਕੀਤੇ ਜਾਣ ਵਾਲੇ ਪੰਜਾਬ ਸੂਬੇ ਅਤੇ ਸਿੱਖ ਕੌਮ ਵਿਰੋਧੀ ਦੌਰੇ ਨੂੰ ਪੰਜਾਬੀਆਂ ਤੇ ਸਿੱਖ ਕੌਮ ਦੀ ਜਨਤਾ ਵਿਚ ਲਿਜਾਂਦੇ ਹੋਏ ਅਤੇ ਇਨ੍ਹਾਂ ਦਾ ਇਖਲਾਕੀ ਤੇ ਕਾਨੂੰਨੀ ਢੰਗ ਨਾਲ ਹਰ ਤਰ੍ਹਾਂ ਵਿਰੋਧ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ.
ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਪੰਜਾਬ ਵਿਚ ਦਾਖਲ ਹੋਣ ਤੋ ਪਹਿਲੇ ਇਹ ਵੀ ਆਪਣੇ ਜਹਿਨ ਵਿਚ ਰੱਖਣਾ ਜਰੂਰੀ ਹੈ ਕਿ ਜੋ ਮੋਦੀ ਹਕੂਮਤ, ਉਸਦੀਆਂ ਏਜੰਸੀਆ ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ, ਕੌਮੀ ਸੁਰੱਖਿਆ ਸਲਾਹਕਾਰ ਸ੍ਰੀ ਡੋਵਾਲ ਦੀ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਨੀਤੀਆ ਦੀ ਬਦੌਲਤ ਕੈਨੇਡਾ, ਅਮਰੀਕਾ, ਪਾਕਿਸਤਾਨ, ਪੰਜਾਬ ਤੇ ਹਰਿਆਣੇ ਵਿਚ ਜੋ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਕਤਲ ਕੀਤਾ ਗਿਆ ਹੈ ਜਿਨ੍ਹਾਂ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ.
ਇਨ੍ਹਾਂ ਕਾਤਲਾਂ ਨੂੰ ਕਿਹੜਾ ਪੰਜਾਬੀ ਤੇ ਸਿੱਖ ਕੌਮ ਵੋਟ ਦੇਵੇਗਾ, ਉਸ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਵੀ ਜ਼ਬਰੀ ਪੰਜਾਬ ਵਿਚ ਦਾਖਲ ਹੋ ਕੇ ਪਹਿਲੋ ਹੀ ਵਲੂੰਧਰੇ ਹੋਏ ਸਿੱਖ ਮਨਾਂ ਅਤੇ ਉਨ੍ਹਾਂ ਦੇ ਜਖਮਾਂ ਉਤੇ ਲੂਣ ਛਿੜਕਣ ਦੇ ਤੁੱਲ ਅਮਲ ਹੋਣਗੇ । ਕਿਉਂਕਿ ਮੋਦੀ ਹਕੂਮਤ, ਬੀਜੇਪੀ-ਆਰ.ਐਸ.ਐਸ ਕੇਵਲ ਤੇ ਕੇਵਲ ਇੰਡੀਆਂ ਤੇ ਪੰਜਾਬ ਵਿਚ ਧਰਮ, ਜਾਤ-ਪਾਤ ਦਾ ਪੱਤਾ ਖੇਡਕੇ ਵੱਖ-ਵੱਖ ਕੌਮਾਂ ਧਰਮਾਂ ਵਿਚ ਨਫਰਤ ਪੈਦਾ ਕਰਕੇ ਧਰਮ ਦੇ ਨਾਮ ਤੇ ਵੋਟਾਂ ਮੰਗਦੀ ਹੈ.
ਜਿਸ ਨੂੰ ਕੋਈ ਵੀ ਇਨਸਾਨੀਅਤ ਪੱਖੀ ਵੋਟਰ ਜਾਂ ਨਿਵਾਸੀ ਅਜਿਹੀ ਇਨਸਾਨੀਅਤ ਮਾਰੂ ਨੀਤੀ ਨੂੰ ਪ੍ਰਵਾਨ ਨਹੀ ਕਰ ਸਕਦਾ ਅਤੇ ਨਾ ਹੀ ਕੋਈ ਵੀ ਸੱਚਾ ਪੰਜਾਬੀ ਤੇ ਸਿੱਖ ਸ੍ਰੀ ਮੋਦੀ ਜਾਂ ਕਿਸੇ ਬੀਜੇਪੀ ਆਗੂ ਦੇ ਕਹਿਣ ਤੇ ਇਨ੍ਹਾਂ ਦੇ ਉਮੀਦਵਾਰਾਂ ਨੂੰ ਕਤਈ ਵੋਟ ਨਹੀ ਪਾ ਸਕਦਾ । ਇਨ੍ਹਾਂ ਨੂੰ ਇਹ ਵੀ ਚੇਤੇ ਰੱਖਣਾ ਪਾਵੇਗਾ ਕਿ ਸਿੱਖ ਕੌਮ ਨਾ ਤਾਂ ਆਪਣੇ ਉਤੇ ਹੋਏ ਕਿਸੇ ਜ਼ਬਰ ਨੂੰ ਕਦੀ ਭੁੱਲਦੀ ਹੈ ਅਤੇ ਨਾ ਹੀ ਜਾਬਰਾਂ ਤੇ ਕਾਤਲਾਂ ਨੂੰ ਮੁਆਫ਼ ਕਰਦੀ ਹੈ।