(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਜਥੇਦਾਰ ਕਰਮ ਸਿੰਘ ਹਾਲੈਂਡ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਕਿ ਪਿਛਲੇ ਦਿਨੀ ਅੰਮ੍ਰਿਤਸਰ ਵਿੱਚ ਕਿਸੇ ਵਿਅਕਤੀ ਵਲੋ ਡਾਕਟਰ ਭੀਮ ਰਾਓ ਅੰਬੇਦਕਰ ਦੀ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਦੀ ਅਸੀ ਸਖਤ ਨਿੰਦਿਆ ਕਰਦੇ ਹਾਂ। ਸਾਨੂੰ ਕਿਸੇ ਵੀ ਧਾਰਮਿਕ, ਸਿਆਸੀ, ਸਮਾਜ ਸੁਧਾਰਿਕ ਵਿਅਕਤੀ ਦੀਆਂ ਬੇਅਦਬੀਆਂ ਨਹੀ ਕਰਨੀਆ ਚਾਹੀਦੀਆਂ।
ਸਿੱਖ ਧਰਮ ਸਾਨੂੰ ਸਭਨਾਂ ਨਾਲ ਪਿਆਰ ਅਤੇ ਸਦਭਾਵਨਾ ਦਾ ਉਪਦੇਸ਼ ਦੇਣ ਦੇ ਨਾਲ ਸਭਨਾ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਮਾਣ ਸਤਿਕਾਰ ਦੇ ਕੇ ਜਿਉਣਾ ਸਿਖਾਉਦਾਂ ਹੈ। ਇਸ ਤਰਾਂ ਦੀਆਂ ਇਨਸਾਨੀਅਤ ਤੋ ਹੀਣੀਆ ਹੀਣਤਾ ਵਾਲੀਆ ਹਰਕਤਾਂ ਸਮਾਜ ਵਿੱਚ ਦੁਵਿਧਾ ਪੈਦਾ ਕਰਦੀਆਂ ਹਨ । ਦਲਿਤ ਸਮਾਜ ਮਨੁੱਖ ਜਾਤੀਆਂ ਦਾ ਅਨਿਖੜਵਾ ਅੰਗ ਹੈ ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਨਫਰਤ ਅਤੇ ਭਰਾ ਮਾਰੂ ਜੰਗ ਫੈਲਾਉਣ ਵਾਲੇ ਬਿਆਨ ਦੇਣ ਤੋ ਗੁਰੇਜ ਕਰਨਾ ਚਾਹੀਦਾ ਹੈ।