(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਰਣਜੀਤ ਸਿੰਘ ਨੂੰ ਇਕ ਝੂਠੇ ਮਾਮਲੇ ਅੰਦਰ ਪੁਲਿਸ ਵਲੋਂ ਫਸਾਇਆ ਜਾ ਸਕਦਾ ਹੈ ਜਦ ਕਿ ਓਸ ਦਾ ਕਿਸੇ ਮਾਮਲੇ ਵਿਚ ਕੌਈ ਲੈਣਾ ਦੇਣਾ ਨਹੀਂ ਹੈ। ਰਣਜੀਤ ਸਿੰਘ ਦੇ ਮਾਤਾ ਜੀ ਸਰਦਾਰਨੀ ਬਲਵਿੰਦਰ ਕੌਰ ਦਸਦੇ ਹਨ ਕਿ ਸਿਹਤ ਪੱਖੋਂ ਤੰਦਰੁਸਤ ਰਹਿਣ ਲਈ ਰਣਜੀਤ ਸਿੰਘ ਜਿੰਮ ਦਾ ਬਹੁਤ ਸ਼ੋਕੀਨ ਸੀ ਜਿਸ ਕਰਕੇ ਓਸ ਨੇ ਜਿੰਮ ਦਾ ਕੰਮ ਕੀਤਾ ਹੋਇਆ ਸੀ ਤੇ ਓਸ ਦਾ ਜਿੰਮ ਦਾ ਕੰਮਕਾਰ ਬਹੁਤ ਵਧੀਆ ਚਲਦਾ ਸੀ।
ਓਹ ਬੱਚਿਆਂ ਅਤੇ ਨੌਜੁਆਨਾਂ ਨੂੰ ਸਿਹਤ ਦੀ ਸਾਰ ਸੰਭਾਲ ਰੱਖਣ ਲਈ ਪ੍ਰੇਰਿਤ ਕਰਦਾ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਇਕ ਮੈਂਬਰ ਤੇ ਪੁਲਿਸ ਵਲੋਂ ਇਕ ਮਾਮਲਾ ਦਰਜ਼ ਗਿਆ ਤੇ ਓਸ ਮਾਮਲੇ ਅੰਦਰ ਰਣਜੀਤ ਸਿੰਘ ਜੋ ਕਿ ਆਪਣਾ ਜਿੰਮ ਚਲਾ ਕੇ ਚੰਗਾ ਗੁਜ਼ਾਰਾ ਕਰਦਾ ਹੁੰਦਾ ਸੀ, ਦਾ ਕਿਸੇ ਕਿਸਮ ਦਾ ਕੌਈ ਲੈਣਾ ਦੇਣਾ ਸੀ ਪਰ ਪੁਲਿਸ ਵਲੋਂ ਸ਼ਰੀਰਕ ਪੱਖੋਂ ਚੰਗੀ ਸਿਹਤ ਹੋਣ ਕਰਕੇ ਜਾਣਬੁਝ ਕੇ ਓਸ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।
ਓਸ ਨੂੰ ਵਾਰ ਵਾਰ ਥਾਣਿਆ ਅੰਦਰ ਸੱਦ ਕੇ ਮਾਨਸਿਕ ਤੌਰ ਤੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਜਿਸ ਕਰਕੇ ਉਸਦਾ ਪਤਨੀ ਨਾਲ ਵੀ ਗ੍ਰਹਿ ਕਲੇਸ਼ ਹੁੰਦਾ ਰਹਿੰਦਾ ਸੀ। ਓਹ ਇੰਨ੍ਹਾ ਚੱਕਰਾਂ ਤੋਂ ਤੰਗ ਆ ਕੇ ਆਪਣੇ ਨਿੱਜੀ ਵਸੀਲਿਆ ਰਾਹੀਂ ਵਿਦੇਸ਼ ਚਲਾ ਗਿਆ ਤੇ ਉਸਦੀ ਪਤਨੀ ਵੀ ਓਸ ਨੂੰ ਛੱਡ ਕੇ ਚਲੀ ਗਈ ਸੀ। ਉਨ੍ਹਾਂ ਕਿਹਾ ਕਿ ਸਾਨੂੰ ਖਦਸ਼ਾ ਹੈ ਕਿ ਜ਼ੇਕਰ ਓਹ ਵਾਪਿਸ ਘਰ ਪਰਤਦਾ ਹੈ ਤਾਂ ਓਸ ਦਾ ਨੁਕਸਾਨ ਕੀਤਾ ਜਾ ਸਕਦਾ ਜਾਂ ਮੁੜ ਤੋਂ ਪੁੱਛਗਿਚ ਦੇ ਚੱਕਰਾਂ ਅੰਦਰ ਫਸਾਇਆ ਜਾ ਸਕਦਾ ਹੈ।