ਪੰਜਾਬ ਸਰਕਾਰ ਦੇ ਮੁੱਖ ਸਕੱਤਰ ਸੁਪਰੀਮ ਕੋਰਟ ਦੇ ਰਜਿਸਟਰਾਰ ਅੱਗੇ ਡੱਲੇਵਾਲ ਦੀ ਜਾਂਚ ਰਿਪੋਰਟ ਕਰਣ ਪੇਸ਼

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਐਨ ਕੋਟਿਸ਼ਵਰ ਸਿੰਘ ਦੀ ਬੈਂਚ ਨੇ ਕਿਸਾਨ ਆਗੂ ਡੱਲੇਵਾਲ ਦੀ ਸਿਹਤ ਤੇ ਇਸ ਗੱਲ ‘ਤੇ ਹੈਰਾਨੀ ਪ੍ਰਗਟਾਈ ਕਿ ਕਰੀਬ 50 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਵਿਅਕਤੀ ਦੀ ਸਿਹਤ ਦੇ ਪੱਧਰ ‘ਚ ਕਿਵੇਂ ਸੁਧਾਰ ਹੋ ਰਿਹਾ ਹੈ। ਬੈਂਚ ਨੇ ਪੰਜਾਬ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਕਪਿਲ ਸਿੱਬਲ ਨੂੰ ਪੁੱਛਿਆ, “ਇਹ ਕਿਵੇਂ ਹੋ ਸਕਦਾ ਹੈ..? ਤੁਸੀਂ ਉੱਥੇ ਹੋ ਅਤੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਡਾਕਟਰ ਉੱਥੇ ਹਨ.? ਅਸੀਂ ਜਾਣਨਾ ਚਾਹੁੰਦੇ ਹਾਂ ਕਿ ਉਨ੍ਹਾਂ ਦੀਆਂ ਮਿਆਰਾਂ ਵਿੱਚ ਕਿਵੇਂ ਸੁਧਾਰ ਹੋ ਰਿਹਾ ਹੈ।

” ਜਸਟਿਸ ਕਾਂਤ ਨੇ ਅੱਗੇ ਪੁੱਛਿਆ, ਉਹ 49 ਦਿਨਾਂ ਤੋਂ ਵਰਤ ਰੱਖ ਰਹੇ ਹਨ ਅਤੇ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ? ਸਿੱਬਲ ਨੇ ਸਪੱਸ਼ਟ ਕੀਤਾ ਕਿ ਮਾਪਦੰਡ ਸਥਿਰ ਹਨ ਅਤੇ ਸੁਧਾਰ ਨਹੀਂ ਹੋ ਰਿਹਾ ਹੈ। ਜਸਟਿਸ ਕਾਂਤ ਨੇ ਕਿਹਾ, “ਪਿਛਲੀ ਵਾਰ ਤੁਸੀਂ ਸਾਨੂੰ ਇੱਕ ਚਾਰਟ ਦਿੱਤਾ ਸੀ ਅਤੇ ਤੁਸੀਂ ਦਾਅਵਾ ਕੀਤਾ ਸੀ ਕਿ ਉਹ ਸੁਧਰ ਰਿਹਾ ਹੈ” ਬੈਂਚ ਨੂੰ ਦੱਸਿਆ ਗਿਆ ਕਿ ਪੰਜਾਬ ਸਰਕਾਰ ਨੇ ਡੱਲੇਵਾਲ ਦੀ ਵਿਆਪਕ ਮੈਡੀਕਲ ਜਾਂਚ ਲਈ ਮੈਡੀਕਲ ਬੋਰਡ ਦਾ ਗਠਨ ਕੀਤਾ ਸੀ। ਇਸ ‘ਤੇ ਜਸਟਿਸ ਕਾਂਤ ਨੇ ਸਿੱਬਲ ਨੂੰ ਕਿਹਾ, ”ਤਾਂ ਤੁਹਾਡੇ ਮੁਤਾਬਕ 24 ਦਸੰਬਰ 2024 ਨੂੰ ਪਲੇਟਲੈਟਸ ਜੋ 2,22,000 ਸਨ, ਹੁਣ ਵਧ ਕੇ 2,54,000 ਹੋ ਗਏ ਹਨ” ਬੈਂਚ ਨੇ ਡੱਲੇਵਾਲ ਦੀ ਸਿਹਤ ਰਿਪੋਰਟ ਦੀ ਪੂਰੀ ਰਿਪੋਰਟ ਮੰਗੀ ਹੈ।

ਬੈਂਚ ਨੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਵੀ ਸੁਪਰੀਮ ਕੋਰਟ ਦੇ ਰਜਿਸਟਰਾਰ ਅੱਗੇ ਡੱਲੇਵਾਲ ਦੀ ਜਾਂਚ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਅਦਾਲਤ ਨੇ ਆਪਣੇ ਰਜਿਸਟਰਾਰ ਨੂੰ ਡੱਲੇਵਾਲ ਦੀ ਟੈਸਟ ਰਿਪੋਰਟ ‘ਤੇ ਮੈਡੀਕਲ ਬੋਰਡ ਤੋਂ ਰਾਏ ਲੈਣ ਲਈ ਏਮਜ਼ ਦੇ ਡਾਇਰੈਕਟਰ ਨੂੰ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਸੁਪਰੀਮ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 22 ਜਨਵਰੀ ਦੀ ਤਰੀਕ ਤੈਅ ਕੀਤੀ ਹੈ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version