ਜਮਸ਼ੇਦਪੁਰ ਤੋਂ ਚਰਨਜੀਤ ਸਿੰਘ)


ਕੇਂਦਰੀ ਸਿੱਖ ਨੌਜਵਾਨ ਸਭਾ ਦੇ ਸਾਬਕਾ ਪ੍ਰਧਾਨ ਅਤੇ ਸਿੱਖ ਭਾਜਪਾ ਆਗੂ ਸਤਬੀਰ ਸਿੰਘ “ਸੋਮੂ” ਨੇ ਝਾਰਖੰਡ ਦੇ ਬਹਾਦਰ ਅਤੇ ਸਿੱਖ ਕੌਮ ਦੇ ਬੇਟੇ ਕੈਪਟਨ ਕਰਮਜੀਤ ਸਿੰਘ ਬਖਸ਼ੀ ਦੀ ਸ਼ਹਾਦਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬੀਤੇ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ ‘ਚ ਕੈਪਟਨ ਕਰਮਜੀਤ ਸਿੰਘ ਬਖਸ਼ੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਦੇਸ਼ ਦੀ ਰੱਖਿਆ ਕਰਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ । ਇਸ ਘਟਨਾ ਵਿਚ ਸ਼ਹੀਦੀ ਪ੍ਰਾਪਤ ਕਰ ਗਏ ਫੋਜੀਆਂ ਨਾਲ ਦੇਸ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਹਜ਼ਾਰੀਬਾਗ ਦੇ ਵਸਨੀਕ ਅਤੇ ਸਿਰਫ਼ 28 ਸਾਲ ਦੀ ਉਮਰ ਵਿੱਚ ਸ਼ਹੀਦ ਹੋਏ ਕੈਪਟਨ ਕਰਮਜੀਤ ਸਿੰਘ ਬਖਸ਼ੀ ਨੇ ਆਪਣਾ ਫਰਜ਼ ਨਿਭਾਉਂਦੇ ਹੋਏ ਦੇਸ਼ ਲਈ ਮਹਾਨ ਕੁਰਬਾਨੀ ਦਿੱਤੀ। ਸਮੁੱਚੀ ਸਿੱਖ ਕੌਮ ਅਤੇ ਝਾਰਖੰਡ ਨੂੰ ਉਸਦੀ ਕੁਰਬਾਨੀ ‘ਤੇ ਮਾਣ ਹੈ, ਪਰ ਇਹ ਉਸਦੇ ਪਰਿਵਾਰ ਅਤੇ ਦੋਸਤਾਂ ਲਈ ਬਹੁਤ ਦੁਖਦਾਈ ਪਲ ਹੈ। ਅਸੀਂ ਸਾਰੇ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੇ ਦੁੱਖ ਵਿੱਚ ਸ਼ਰੀਕ ਹੁੰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਨ੍ਹਾਂ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦਾ ਬਲ ਬਖਸ਼ੇ।