ਭੁਜੰਗੀਆਂ ਦੀ ਨਵੀਂ ਪੀੜ੍ਹੀ ਨੇ ਫੁੱਲਾਂ ਦੀ ਵਰਖਾ ਕੀਤੀ, ਪੰਜਾਹ ਹਜ਼ਾਰ ਤੋਂ ਵੱਧ ਲੋਕਾਂ ਨੇ ਮੱਥਾ ਟੇਕਿਆ
ਫਤਿਹ ਲਾਈਵ, ਰਿਪੋਰਟਰ.
ਜਮਸ਼ੇਦਪੁਰ ਸ਼ਹਿਰ ਦੇ ਯੂਥ ਸਿੱਖ ਦੀ ਜੱਥੇਬੰਦੀ ਖਾਲਸਾ ਸੇਵਾ ਦਲ ਵੱਲੋਂ ਬੁੱਧਵਾਰ-ਵੀਰਵਾਰ ਦੀ ਦਰਮਿਆਨੀ ਰਾਤ ਨੂੰ ਸਾਕਚੀ ਗੁਰਦੁਆਰਾ ਮੈਦਾਨ ਵਿੱਚ ਆਯੋਜਿਤ ਦੋਰੋਜ਼ਾ ਮਹਾਨ ਕੀਰਤਨ ਦਰਬਾਰ ਵਿੱਚ, ਬੀਬੀ ਜਸਪ੍ਰੀਤ ਕੌਰ ਪਟਿਆਲੇ ਵਾਲੇ ਨੇ ਮਹਿਮਾ ਸਾਧੂ ਸੰਗ ਕੀ ਸੁਨਹੁ ਹੋ ਮੇਰੇ ਮੀਤਾ, ਜੈ ਜੈਕਾਰ ਕਰੇ ਸਭ ਸੋਈ, ਗੁਰੂ ਮਾਨਿਉ ਗ੍ਰੰਥ ਦੇ ਸ਼ਬਦ ਦੀਆਂ ਤਰੰਗਾਂ ਗੂੰਜੀਆਂ ਅਤੇ ਜਦੋਂ ਉਨ੍ਹਾਂ ਨੇ ਵਾਹਿਗੁਰੂ ਦਾ ਸਿਮਰਨ ਜਾਪ ਕੀਤਾ, ਤਾਂ ਹਜ਼ਾਰਾਂ ਲੋਕ ਉਨ੍ਹਾਂ ਦੇ ਸੂਰ ਵਿੱਚ ਸੂਰ ਮਿਲਾਕੇ ਦਰਬਾਰ ਨੂੰ ਸੁਹਾਵਣਾ, ਭਗਤੀ ਵਾਲਾ ਅਲੌਕਿਕ, ਰੂਹਾਨੀ ਮਾਹੌਲ ਪੈਦਾ ਕਰ ਦਿੱਤਾ। ਇਸ ਦੇ ਨਾਲ ਹੀ ਸ਼ਹਿਰ ਵਿੱਚ ਪਹਿਲੀ ਵਾਰ ਇਹ ਹੋਇਆ ਕਿ ਦਸ ਸਾਲ ਤੋਂ ਘੱਟ ਉਮਰ ਦੇ ਭੁਜੰਗੀਆਂ ਨੇ ਬਹੁਤ ਖੁਸ਼ੀ ਅਤੇ ਉਤਸ਼ਾਹ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਤੇ ਫੁੱਲ ਵਰਸਾਏ।

ਇਸ ਮੌਕੇ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੇ ਹੈੱਡ ਗ੍ਰੰਥੀ ਗਿਆਨੀ ਜਜਬੀਰ ਸਿੰਘ ਨੇ ਇੱਕ ਸੱਚੇ ਭਗਤ ਦੇ ਗੁਣਾਂ ਦਾ ਵਰਣਨ ਕਰਦੇ ਹੋਏ ਕਿਹਾ ਕਿ ਭਾਵੇਂ ਉਹ ਸ਼ਕਤੀਸ਼ਾਲੀ, ਵਿਦਵਾਨ, ਬਲਵਾਨ, ਧਨਵਾਨ, ਸ਼ਾਨ ਸ਼ੋਕਤ ਅਤੇ ਭੌਤਿਕ ਸਾਧਨਾਂ ਨਾਲ ਭਰਪੂਰ ਹੋਵੇ, ਪਰ ਉਹ ਹਮੇਸ਼ਾ ਨਿਮਰਤਾ, ਸੇਵਾ, ਪਰੋਪਕਾਰੀ ਅਤੇ ਸਹਿਯੋਗ ਦੀ ਭਾਵਨਾ ਨਾਲ ਭਰਪੂਰ ਰਹਿੰਦਾ ਹੈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਭਾਈ ਨੰਦਲਾਲ ਜੀ ਅਤੇ ਗੁਰੂ ਤੇਗ ਬਹਾਦਰ ਜੀ ਦਾ ਜ਼ਿਕਰ ਕੀਤਾ। ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸੰਸਾਰ ਵਿੱਚ ਬਹੁਤ ਸਾਰੇ ਕੌਤਕ ਕੀਤੇ ਪਰ ਆਪਣੇ ਆਪ ਨੂੰ ਪਰਮਾਤਮਾ ਦਾ ਦਾਸ ਕਿਹਾ। ਸਿੱਖਾਂ ਵਿੱਚ ਇਹ ਗੁਣ ਹੋਣੇ ਚਾਹੀਦੇ ਹਨ।

ਭਾਈ ਸਰੂਪ ਸਿੰਘ ਦੇ ਜਥੇ ਨੇ ਆਪਣੀ ਸੁਰ ਅਤੇ ਗਾਇਕੀ ਸ਼ੈਲੀ ਨਾਲ ਪਦਮਸ਼੍ਰੀ ਨਿਰਮਲ ਸਿੰਘ ਖਾਲਸਾ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ। ਭਾਈ ਗੁਰਦੀਪ ਸਿੰਘ ਨਿੱਕੂ ਅਤੇ ਨਾਰਾਇਣ ਸਿੰਘ ਦੇ ਜਥੇ ਨੇ ਵੀ ਕੀਰਤਨ ਕੀਤਾ। ਜਥੇਦਾਰ ਜਰਨੈਲ ਸਿੰਘ ਅਤੇ ਹਜ਼ੂਰੀ ਗ੍ਰੰਥੀ ਅੰਮ੍ਰਿਤਪਾਲ ਸਿੰਘ ਮੰਨਣ ਨੇ ਸਰਬਤ ਦੇ ਭਲਾਈ ਲਈ ਅਰਦਾਸ ਕੀਤੀ। ਪਰਮਜੀਤ ਸਿੰਘ ਕਾਲੇ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ। ਸਰਦਾਰ ਸਤਬੀਰ ਸਿੰਘ ਸੋਮੁ ਨੇ ਸਿੱਖ ਨੌਜਵਾਨ ਅਤੇ ਬੀਬੀਆਂ ਨੂੰ ਗੁਰਮਤਿ ਮਰਿਆਦਾ ਤੇ ਚਲਣ, ਸਿੱਖ ਜੱਥੇਬੰਦੀਆਂ ਨੂੰ ਜਰੂਰਤਮੰਦ ਪਰਿਵਾਰਾਂ ਦੀ ਮਦਦ ਕਰਨ ਅੱਤੇ ਸਿੱਖ ਦੁਕਾਨਦਾਰ ਤੋਂ ਹੀ ਸਮਗਰੀ ਲੈਣ ਲਈ ਪ੍ਰੇਰਿਤ ਕੀਤਾ।
ਦੁਪਹਿਰ ਅਤੇ ਸ਼ਾਮ ਨੂੰ ਸੰਗਤ ਨੂੰ ਲੰਗਰ ਵਰਤਾਇਆ ਗਿਆ, ਅਤੇ ਵੱਖ-ਵੱਖ ਸਮਾਜਿਕ ਸੰਗਠਨਾਂ ਨੇ ਸ਼ਰਧਾਲੂਆਂ ਲਈ ਸਟਾਲ ਲਗਾਏ। ਇਸ ਦੇ ਸਫਲ ਆਯੋਜਨ ਤੇ ਸੰਨੀ ਸਿੰਘ ਬਰਿਆਰ ਨੇ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਸ਼ਹਿਰ ਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੇ ਤਨ, ਮਨ ਅਤੇ ਧਨ ਨਾਲ ਹਿੱਸਾ ਪਾਇਆ।
ਇਸ ਸਮਾਗਮ ਵਿੱਚ ਹਰਪ੍ਰੀਤ ਸਿੰਘ ਅਮਨ, ਅਮਰਪਾਲ ਸਿੰਘ, ਸਤਬੀਰ ਸਿੰਘ ਸੋਮੂ, ਚੈਂਚਲ ਸਿੰਘ ਭਾਟੀਆ, ਸਤਬੀਰ ਸਿੰਘ ਗੋਲਡੂ, ਗੁਰਵਿੰਦਰ ਸਿੰਘ ਚਾਹਲ, ਪ੍ਰਿਤਪਾਲ ਸਿੰਘ, ਜਗਜੀਤ ਸਿੰਘ, ਰਮਨ ਸਿੰਘ ਸਿੱਧੂ, ਗੁਰਬਖਸ਼ ਸਿੰਘ, ਮਨਪ੍ਰੀਤ ਸਿੰਘ ਸਬਲੋਕ, ਐਡਵੋਕੇਟ ਕੁਲਬਿੰਡਰ ਸਿੰਘ ਮਨਮੀਤ ਸਿੰਘ ਮਨੀ, ਨਵਦੀਪ ਸਿੰਘ, ਸੰਦੀਪ ਸਿੰਘ, ਸਮੀਰ, ਬਲਦੀਪ ਸਿੰਘ, ਜਸਪਾਲ ਸਿੰਘ ਆਦਿ ਨੇ ਇਸ ਸਮਾਗਮ ਵਿੱਚ ਸਹਿਯੋਗ ਦਿੱਤਾ। ਪ੍ਰਧਾਨ ਸਰਦਾਰ ਨਿਸ਼ਾਨ ਸਿੰਘ, ਅਕਾਲੀ ਦਲ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਖਾਲਸਾ, ਸੈਂਟਰਲ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਗੁਰਮੁਖ ਸਿੰਘ ਤੇ ਕਈਆਂ ਨੇ ਹਾਜਿਰੀ ਭਰੀ।





























































