(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਭਾਈ ਗੁਰਚਰਨ ਸਿੰਘ ਗੁਰਾਇਆ ਨੇ ਪ੍ਰੈੱਸ ਦੇ ਨਾਂ ਜਾਰੀ ਬਿਆਨ ਵਿੱਚ ਭਾਰਤੀ ਹਕੂਮਤ ਵੱਲੋਂ ਜੂਨ 84 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਹੋਰ 37 ਗੁਰਦੁਆਰਿਆ ਤੇ ਫੌਜੀ ਹਮਲਾ ਕਰਕੇ ਵਰਤਾਏ ਖੂਨੀ ਘੱਲੂਘਾਰੇ ਦੀ 41 ਵੇ ਵਰ੍ਹੇ ਨੂੰ ਸਮਰਪਿਤ ਦੇਸ਼ ਵਿਦੇਸ਼ ਵਿੱਚ ਰੱਖੇ ਸਮਾਗਮਾਂ, ਸੈਮੀਨਾਰਾਂ ਤੇ ਰੋਹ ਮੁਜ਼ਾਹਰਿਆਂ ਵਿੱਚ ਵੱਧ ਤੋਂ ਵੱਧ ਸ਼ਾਮਲ ਹੋ ਕੇ, ਜੋ ਇਸ ਘੱਲੂਘਾਰੇ ਨੂੰ ਭੁੱਲ ਗਏ ਜਾਂ ਭੁੱਲ ਜਾਣ ਦੀਆਂ ਸਲਾਹਾਂ ਦੇ ਰਹੇ ਹਨ ਉਹਨਾਂ ਲੋਕਾਂ ਦੇ ਨਾ ਪਾਕਿ ਇਰਾਦਿਆਂ ਨੂੰ ਸਿੱਖ ਕੌਮ ਨਕਾਮ ਕਰੇ।
ਸਿੱਖ ਵਿਦਵਾਨ ਮਹਿਬੂਬ ਦੇ ਕਥਨ ਅਨੁਸਾਰ ਖਾਲਸਾ ਜੀਓ ! ਪੰਥਕ ਅਪਮਾਨ ਕਦੇ ਨਾਂਹ ਭੁੱਲਣਾ, ਕਿਉਕਿ ਅਣਖ ਨੂੰ ਪ੍ਰਚੰਡ ਕੀਤੇ ਬਿਨਾ ਨਹੀਂ ਹੋ ਸਕਦਾ। ਦੂਜੇ ਪਾਸੇ ਸਹੀ ਅਮਲ ਤੇਜ਼ ਬੁੱਧੀ ਜ਼ਿਹਨੀ ਗੁਲਾਮੀ ਤੋ ਅਜ਼ਾਦ ਚੇਤਨਾ ਨੂੰ ਕੇਵਲ ਅਣਖ ਦੇ ਪ੍ਰਚੰਡ ਰੂਪ ਹੀ ਜਨਮ ਦਿੰਦੇ ਹਨ ਦੋਖੀਆਂ ਨੂੰ ਮੁਆਫ ਕਰਨਾ ਸਾਡਾ ਧਰਮ ਹੈ, ਪਰ ਕੇਵਲ ਉਦੋਂ ਜਦੋਂ ਉਹ ਕਿਸੇ ਕਮਾਈ ਰਾਹੀਂ ਇਸ ਦੇ ਹੱਕਦਾਰ ਨਾ ਹੋ ਜਾਣ । ਬੇ ਮਤਲਬ ਖਿਮਾ ਜਿੱਥੇ ਹਾਊਮੈ ਤੇ ਅਨੇਕਾਂ ਰੋਗਾਂ ਨੂੰ ਜਨਮ ਦਿੰਦੀ ਹੈ। ਸੋ ਬ੍ਰਮਣਵਾਦੀ ਸੋਚ ਦੀ ਧਾਰਨੀ ਹਿੰਦੁਸਤਾਨ ਦੀ ਹਕੂਮਤ ਵੱਲੋਂ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਤੇ ਉਸ ਤੋ ਬਾਆਦ ਸਿੱਖ ਕੌਮ ਦੀ ਧਾਰਮਿਕ , ਆਰਥਿਕ , ਰਾਜਨੀਤਿਕ, ਸਮਾਜਿਕ ਤੇ ਸੱਭਿਆਚਰਿਕ ਤੌਰਤੇ ਤੇ ਕੀਤੀ ਜਾ ਰਿਹੀ ਨਸਲਕੁਸ਼ੀ ਰਾਹੀਂ ਜੋ ਘੋਰ ਅਪਮਾਨ ਕੀਤਾ ਜਾ ਰਿਹਾ ਹੈ ਇਹ ਨਾ ਭੁਲੱਣਯੋਗ ਤੇ ਨਾ ਬਖੱਸ਼ਣਯੋਗ ਬਜੱਰਗੁਨਾਹ ਹੈ ਬੇਸ਼ੱਕ ਸਿੱਖ ਕੌਮ ਦੇ ਸਿਧਾਂਤਹੀਣ ਇੱਕ ਵੱਡੇ ਹਿੱਸੇ ਤੇ ਅਖੌਤੀ ਲੀਡਰਾਂ ਨੇ ਕੁਰਸੀ ਤੇ ਨਿੱਜੀ ਹਿੱਤਾਂ ਦੀ ਖ਼ਾਤਰ ਇਸ ਬ੍ਰਹਮਵਾਦੀ ਹਿੰਦੁਸਤਾਨ ਦੀ ਹਕੂਮਤ ਦੇ ਬੱਜਰ ਗੁਨਾਹ ਨੂੰ ਭੁੱਲਾ ਦਿੱਤਾ ਹੈ ਤੇ ਪੂਰੀ ਕੌਮ ਨੂੰ ਭੁੱਲ ਜਾਣ ਦੀਆ ਨਸੀਹਤਾਂ ਕਰ ਰਹੇ ਹਨ ਪਰ ਗੁਰੂ ਗ੍ਰੰਥ ਤੇ ਪੰਥ ਨੂੰ ਸਮਰਪਿਤ ਗੁਰੂ ਦਾ ਨਿਰਾਲਾ ਖਾਲਸਾ ਪੰਥ ਸਿੱਖ ਕੌਮ ਦੇ ਸਵੈਮਾਣ ਨਾਲ ਜੀਉਣ ਦੇ ਆਪਣੇ ਹੱਕ ਅਜ਼ਾਦ ਦੇਸ਼ ਖਾਲਿਸਤਾਨ ਲਈ ਸੰਘਰਸ਼ਸ਼ੀਲ ਹੈ।
ਜੂਨ 84 ਦੇ ਤੀਜੇ ਖੂਨੀ ਘਲੂਘਾਰੇ ਨੂੰ ਗੁਰੂ ਨਾਲ ਪਿਆਰ ਕਰਨ ਵਾਲੇ 40 ਸਾਲ ਬੀਤ ਜਾਣ ਦੇ ਬਾਅਦ ਵੀ ਭੁੱਲੇ ਨਹੀਂ ਚੜ੍ਹਦੇ ਜੂਨ ਉਹ ਮੰਨੂਵਾਦੀ ਹਿੰਦੁਸਤਾਨ ਦੀ ਹਕੂਮਤ ਵੱਲੋਂ ਦਿੱਤੇ ਜ਼ਖ਼ਮਾਂ ਨੂੰ ਅੱਲੇ ਤੇ ਤਾਜ਼ੇ ਸਮਝਦਾ ਹੋਇਆ ਦੇਸ਼ ਵਿਦੇਸ਼ ਵਿੱਚ ਆਪਣੇ ਰੋਹ ਦਾ ਪ੍ਰਗਟਾਵਾਂ ਕਰਦਾ ਹੈ ਇਸੇ ਸਦੰਰਭ ਵਿੱਚ 6 ਜੂਨ ਦਿਨ ਸ਼ੁੱਕਰਵਾਰ ਨੂੰ ਦੁਪਹਿਰ 1 ਵਜੇ ਤੋ 4 ਵਜੇ ਤੱਕ ਜਰਮਨ ਦੀਆਂ ਸਮੂਹ ਪੰਥਕ ਜਥੇਬੰਦੀਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਹਿੰਦੁਸਤਾਨ ਦੀ ਫਰੈਕਫੋਰਟ ਵਿੱਚ ਸਥਿਤ ਕੌਸਲੇਟ ਸਾਹਮਣੇ ਰੋਹ ਮੁਜ਼ਾਹਰਾ ਕੀਤਾ ਜਾ ਰਿਹਾ ਹੈ।
ਜਰਮਨ ਦੇ ਨੁਮਾਇੰਦਿਆ ਵੱਲੋ ਸਿੱਖ ਕੌਮ ਨਾਲ ਵਰਤਾਏ ਖੂਨੀ ਘੱਲੂਘਾਰੇ ਦੇ ਕਹਿਰ ਦਾ ਤਸਵੀਰਾਂ ਤੇ ਜਰਮਨ ਭਾਸ਼ਾਂ ਵਿੱਚ ਗੁਰਦੁਆਰਾ ਫਰੈਕਫੋਰਟ ਵਿੱਚ 7 ਜੂਨ ਨੂੰ 14 ਜੂਨ ਗੁਰਦੁਆਰਾ ਕਲੋਨ ਵਿੱਚ ਪ੍ਰਦਰਸ਼ਨੀ ਲਗਾਕੇ ਹਿੰਦੁਸਤਾਨ ਦੀ ਹਕੂਮਤ ਦੇ ਧਰਮਨਿਰਪੱਖ ਤੇ ਲੋਕ-ਤੰਤਰ ਦੇ ਬੁਰਕੇ ਵਿੱਚ ਹਿੰਦੂਫਾਸ਼ੀਵਾਦੀ ਚੇਹਰੇ ਨੂੰ ਨੰਗਾ ਕੀਤਾ ਜਾਵੇਗਾ। ਗੁਰੂ ਦੇ ਖਾਲਸਾ ਪੰਥ ਜੀਓ ਆਉ ਜੂਨ 84 ਦੇ ਘਲੂਘਾਰੇ ਨੂੰ ਆਪਣੀ ਸੁਰਤ ਕਰਕੇ ਮਹਿਸੂਸ ਕਰਦੇ ਹੋਏ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਵਾਸਤੇ ਸ਼ਹੀਦ ਹੋਏ ਸਮੂਹ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਪਵਿੱਤਰ ਸੁਪਨੇ ਮਨੁੱਖਤਾ ਦੇ ਭਲੇ ਵਾਲੇ ਅਜ਼ਾਦ ਦੇਸ਼ ਦੀ ਸਿਰਜਣਾ ਲਈ ਆਪਣਾ ਬਣਦਾ ਯੋਗਦਾਨ ਪਾਈਏ।