Delhi : ਸੰਗਤ ਤੋਂ ਫੰਡ ਮੰਗਣ ਵਾਲੇ ਦਿੱਲੀ ਕਮੇਟੀ ਪ੍ਰਬੰਧਕ ਪਹਿਲਾਂ ਗੁਰੂ ਦੀ ਗੋਲਕ ਦੇ ਇੱਕ-ਇੱਕ ਰੁਪਏ ਦਾ ਹਿਸਾਬ ਦੇਣ : ਸੰਤ ਮੀਤ ਸਿੰਘ

ਮਨਪ੍ਰੀਤ ਸਿੰਘ ਖਾਲਸਾ. ਜੀਐਚਪੀਐਸ–ਐਮ.ਓ.ਯੂ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਦੇ ਤਾਜ਼ਾ ਆਦੇਸ਼ਾਂ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ 32 ਤੋਂ ਚੋਣ ਉਮੀਦਵਾਰ ਸ. ਸੰਤ ਮੀਤ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਸੰਗਤ ਤੋਂ ਫੰਡ ਮੰਗਣ ਤੋਂ ਪਹਿਲਾਂ ਗੁਰੂ ਦੀ ਗੋਲਕ ਦੇ ਇੱਕ-ਇੱਕ ਰੁਪਏ ਦਾ ਹਿਸਾਬ ਜਨਤਕ ਕੀਤਾ […]
Dsgpc : ਕਾਲਕਾ-ਕਾਹਲੋਂ ਨੇ ਮੁੱਖ ਮੰਤਰੀ ਮਾਨ ਨੂੰ ਪੱਤਰ ਲਿਖ ਖਾਲੜਾ ਕੇਸ ਦੇ ਦੋਸ਼ੀਆਂ ਦੇ ਮੈਡਲ ਵਾਪਸ ਲਏ ਜਾਣ ਦੀ ਕੀਤੀ ਮੰਗ

ਮਨਪ੍ਰੀਤ ਸਿੰਘ ਖਾਲਸਾ. ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਸ਼ਹੀਦ ਜਸਵੰਤ ਸਿੰਘ ਖਾਲੜਾ ਅਗਵਾਹ, ਤਸ਼ੱਦਦ ਅਤੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾ ਚੁੱਕੇ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਦਿੱਤੇ ਗਏ ਰਾਸ਼ਟਰਪਤੀ ਪੁਲਿਸ ਬਹਾਦਰੀ ਮੈਡਲ […]
Delhi : ਕਾਲਕਾ ਤੇ ਸਿਰਸਾ ਡੀਐਸਜੀਐਮਸੀ ਦੇ ‘ਚੰਪਤ ਰਾਏ’; ਗੁਰੂ ਕੀ ਗੋਲਕ ਖਾਲੀ ਕਰਕੇ ਗੁਰਦੁਆਰਾ ਜਾਇਦਾਦਾਂ ਰੱਖੀਆਂ ਹਾਈ ਕੋਰਟ ਅੱਗੇ : ਸਰਨਾ

ਮਨਪ੍ਰੀਤ ਸਿੰਘ ਖਾਲਸਾ. ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਡੀਐਸਜੀਐਮਸੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਉਨ੍ਹਾਂ ਦੇ “ਡੀ-ਫੈਕਟੋ ਬੌਸ” ਮਨਜਿੰਦਰ ਸਿੰਘ ਸਿਰਸਾ ‘ਤੇ ਤਿੱਖਾ ਹਮਲਾ ਬੋਲਦਿਆਂ ਦੋਵਾਂ ਨੂੰ ਡੀਐਸਜੀਐਮਸੀ ਦੇ “ਚੰਪਤ ਰਾਏ” ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਪ੍ਰਬੰਧਕਾਂ ਨੇ ਗੁਰੂ ਕੀ ਗੋਲਕ ਅਤੇ ਸੰਗਤ ਦੇ ਦਸਵੰਧ ਦੀ ਰਕਮ ਨੂੰ […]
Punjabi Singer : ਜੀਟੀਬੀਆਈਟੀ ਕਾਲਜ ‘ਚ ਤਰਸੇਮ ਜੱਸੜ ਨਾਲ ਬੀਬੀ ਰਣਜੀਤ ਕੌਰ ਨੇ ਫ਼ਿਲਮ “ਦਸਤਾਰ” ਦੇ ਪ੍ਰਮੋਸ਼ਨ ਮੌਕੇ ਉਜਾਗਰ ਕੀਤੀ ਸਿੱਖ ਪਹਿਚਾਣ

ਮਨਪ੍ਰੀਤ ਸਿੰਘ ਖਾਲਸਾ. ਆਉਣ ਵਾਲੀ ਫ਼ਿਲਮ “ਦਸਤਾਰ” ਦੀ ਪ੍ਰਮੋਸ਼ਨ ਦੇ ਸਿਲਸਿਲੇ ਵਿੱਚ ਬੀਬੀ ਰਣਜੀਤ ਕੌਰ ਦੇ ਵਿਸ਼ੇਸ਼ ਉਪਰਾਲੇ ਸਦਕਾ ਪ੍ਰਸਿੱਧ ਪੰਜਾਬੀ ਅਦਾਕਾਰ ਤੇ ਗਾਇਕ ਤਰਸੇਮ ਜੱਸੜ ਜੀਟੀਬੀਆਈਟੀ ਕਾਲਜ, ਰਾਜੌਰੀ ਗਾਰਡਨ ਵਿਖੇ ਪਹੁੰਚੇ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨਾਲ ਇੱਕ ਵਿਸ਼ੇਸ਼ ਰੂ-ਬ-ਰੂ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਤਰਸੇਮ ਜੱਸੜ ਨੇ ਆਪਣੀ ਫ਼ਿਲਮ ਦੇ ਵਿਸ਼ੇ, ਇਸ ਦੇ […]
Delhi : ਹਾਈ ਕੋਰਟ ‘ਚ ਦਿੱਲੀ ਗੁਰਦੁਆਰਾ ਕਮੇਟੀ ਨੂੰ ਰਾਹਤ, ਵਿਰੋਧੀਆਂ ਦੀਆਂ ਦਲੀਲਾਂ ਨਹੀਂ ਹੋਈਆਂ ਕਬੂਲ: ਕਾਲਕਾ/ਕਾਹਲੋਂ

ਮਨਪ੍ਰੀਤ ਸਿੰਘ ਖਾਲਸਾ. ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਸਿਆਸੀ ਵਿਰੋਧੀਆਂ ਦੇ ਕੂੜ ਪ੍ਰਚਾਰ ਦੇ ਬਾਵਜੂਦ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ 90 ਫੀਸਦੀ ਤੋਂ ਵੱਧ ਮੌਜੂਦਾ ਅਤੇ ਸੇਵਾਮੁਕਤ ਸਟਾਫ ਨੇ 19 ਫਰਵਰੀ 2026 ਨੂੰ ਹੋਏ ਐਮ.ਓ.ਯੂ. ‘ਤੇ ਦਸਤਖ਼ਤ ਕਰਕੇ […]
Delhi : ਇਨਰ ਵ੍ਹੀਲ ਸੰਸਥਾ ਵੱਲੋਂ ਗੁਰਦੁਆਰਾ ਰਾਜੌਰੀ ਗਾਰਡਨ ਵਿਖੇ ਡਾਇਲਸਿਸ ਮਸ਼ੀਨ ਦੀ ਸੇਵਾ

ਮਨਪ੍ਰੀਤ ਸਿੰਘ ਖਾਲਸਾ. ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿਖੇ ਚੱਲ ਰਹੇ ਡਾਇਲਸਿਸ ਸੈਂਟਰ ਨੂੰ ਰੋਟਰੀ ਕਲੱਬ ਦੀ ਮਹਿਲਾ ਵਿੰਗ ਇਨਰ ਵ੍ਹੀਲ ਸੰਸਥਾ ਦੇ ਡਿਸਟ੍ਰਿਕਟ 301 ਵੱਲੋਂ ਲਗਭਗ 8.5 ਲੱਖ ਰੁਪਏ ਦੀ ਲਾਗਤ ਵਾਲੀ ਇੱਕ ਆਧੁਨਿਕ ਡਾਇਲਸਿਸ ਮਸ਼ੀਨ ਭੇਟ ਕੀਤੀ ਗਈ, ਜਿਸ ਨਾਲ ਮਰੀਜ਼ਾਂ ਦੇ ਇਲਾਜ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਗੁਰਦੁਆਰਾ ਸਾਹਿਬ […]
Delhi : ਪੰਜਾਬ ਯੂਨੀਵਰਸਿਟੀ ਦੇ ਵੀਸੀ ਦੀ ਚੋਣ ਵਿੱਚ ਸਿੱਖਾਂ ਨਾਲ ਖੁੱਲ੍ਹਾ ਵਿਤਕਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਪਰਮਜੀਤ ਸਿੰਘ ਸਰਨਾ

ਮਨਪ੍ਰੀਤ ਸਿੰਘ ਖਾਲਸਾ. ਦਿੱਲੀ ਅਕਾਲੀ ਆਗੂ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਪੰਜਾਬ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਦੀ ਨਿਯੁਕਤੀ ਲਈ ਚੱਲ ਰਹੀ ਚੋਣ ਪ੍ਰਕਿਰਿਆ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਉਂਦਿਆਂ ਕਿਹਾ ਕਿ 3 ਜੁਲਾਈ 2026 ਤੋਂ ਸ਼ੁਰੂ ਹੋਈ ਇੰਟਰੈਕਸ਼ਨ ਪ੍ਰਕਿਰਿਆ ਵਿੱਚ ਇੱਕ ਵੀ ਸਿੱਖ ਉਮੀਦਵਾਰ ਨੂੰ ਨਾ ਸੱਦਣਾ ਸਿੱਖ ਭਾਈਚਾਰੇ ਨਾਲ ਸਿੱਧਾ ਅਤੇ ਖੁੱਲ੍ਹਾ ਵਿਤਕਰਾ ਹੈ। ਉਨ੍ਹਾਂ […]
Delhi : ‘ਸਤਲੁਜ’ ਫ਼ਿਲਮ ‘ਤੇ ਪਾਬੰਦੀ ਸੱਚ ਨੂੰ ਦਬਾਉਣ ਦੀ ਕੋਸ਼ਿਸ਼, ਇਤਿਹਾਸ ਮਿਟਾਇਆ ਨਹੀਂ ਜਾ ਸਕਦਾ: ਬੀਬੀ ਰਣਜੀਤ ਕੌਰ

ਮਨਪ੍ਰੀਤ ਸਿੰਘ ਖਾਲਸਾ. ਫ਼ਿਲਮ ‘ਸਤਲੁਜ’ ‘ਤੇ ਲਗਾਈ ਗਈ ਪਾਬੰਦੀ ਦੀ ਸਖ਼ਤ ਨਿਖੇਧੀ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੈਂਬਰ, ਜੀਟੀਬੀਆਈਟੀ ਕਾਲਜ ਦੇ ਡਾਇਰੈਕਟਰ ਅਤੇ ਸਮਾਜਿਕ ਕਾਰਕੁਨ ਬੀਬੀ ਰਣਜੀਤ ਕੌਰ ਨੇ ਕਿਹਾ ਕਿ ਇਹ ਸਿਰਫ਼ ਇੱਕ ਫ਼ਿਲਮ ‘ਤੇ ਰੋਕ ਨਹੀਂ, ਸਗੋਂ ਪੰਜਾਬ ਦੇ 1980 ਅਤੇ 1990 ਦੇ ਦਹਾਕਿਆਂ ਨਾਲ ਜੁੜੇ ਇਤਿਹਾਸ, ਉਸ ਦੌਰ ਦੇ ਦਰਦ ਅਤੇ […]
Delhi : ਦਿੱਲੀ ਗੁਰਦੁਆਰਾ ਕਮੇਟੀ ਦੇ ‘ਚੰਪਤ ਰਾਏ’ ਕੌਣ? ਗੁਰੂ ਦੀ ਗੋਲਕ ਮਾਮਲੇ ਦੀ ਹੋਵੇ ਐਸਆਈਟੀ ਜਾਂਚ : ਪਰਮਜੀਤ ਸਿੰਘ ਸਰਨਾ

ਮਨਪ੍ਰੀਤ ਸਿੰਘ ਖਾਲਸਾ. ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਵਿੱਚ ਗੁਰੂ ਦੀ ਗੋਲਕ ਨਾਲ ਜੁੜੇ ਕਥਿਤ ਘਪਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਅਯੋਧਿਆ ਰਾਮ ਮੰਦਰ ਟਰੱਸਟ ਨਾਲ ਜੁੜੇ ਕਥਿਤ ਵਿੱਤੀ ਗੜਬੜੀ ਦੇ ਮਾਮਲੇ ਦੀ ਐਸਆਈਟੀ […]
Delhi : ”ਸਤਲੁਜ’ ਫਿਲਮ ‘ਤੇ ਰੋਕ ਲਗਾਉਣਾ ਸਿੱਖ ਕੌਮ ਦੇ ਇਤਿਹਾਸ ਅਤੇ ਆਵਾਜ਼ ਨੂੰ ਕੁਚਲਣ ਦੇ ਬਰਾਬਰ: ਸੰਤ ਮੀਤ ਸਿੰਘ

ਮਨਪ੍ਰੀਤ ਸਿੰਘ ਖਾਲਸਾ. ਪੰਜਾਬ ਵਿੱਚ 1980 ਅਤੇ 1990 ਦੇ ਦਹਾਕਿਆਂ ਦੌਰਾਨ ਵਾਪਰੀਆਂ ਘਟਨਾਵਾਂ, ਕਥਿਤ ਝੂਠੇ ਪੁਲਿਸ ਮੁਕਾਬਲਿਆਂ, ਲਾਪਤਾ ਕੀਤੇ ਗਏ ਨੌਜਵਾਨਾਂ ਅਤੇ ਮਨੁੱਖੀ ਅਧਿਕਾਰਾਂ ਦੇ ਮੁੱਦਿਆਂ ਨੂੰ ਕੇਂਦਰ ਵਿੱਚ ਰੱਖ ਕੇ ਬਣਾਈ ਗਈ ਫ਼ਿਲਮ ‘ਸਤਲੁਜ’ ‘ਤੇ ਪਾਬੰਦੀ ਲਗਾਏ ਜਾਣ ਦੀਆਂ ਖ਼ਬਰਾਂ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਦਿੱਲੀ ਕਮੇਟੀ ਚੋਣਾਂ ਲਈ ਵਾਰਡ ਨੰਬਰ 32 ਤੋਂ ਸ਼੍ਰੋਮਣੀ ਅਕਾਲੀ […]
