Jamshedpur.
ਟੀਨਪਲੇਟ ਗੁਰਦੁਆਰਾ ਦੇ ਪ੍ਰਧਾਨ ਦੇ ਅਹੁਦੇ ਲਈ 26 ਮਾਰਚ ਨੂੰ ਹੋਣ ਵਾਲੀ ਚੋਣ ਦੀ ਗਹਿਮਾ ਗਹਿਮੀ ਸ਼ੁਰੂ ਹੋ ਚੁਕੀ ਹੈ. ਇਸੇ ਵਿੱਚ ਉਮੀਦਵਾਰ ਬਲਵੰਤ ਸਿੰਘ ਸ਼ੇਰੋਂ ਦੇ ਚੋਣ ਦਫ਼ਤਰ ਦਾ ਉਦਘਾਟਨ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਕੇ ਮੰਗਲਵਾਰ ਨੂੰ ਕੀਤਾ ਗਿਆ. ਦਫਤਰ ਦਾ ਉਦਘਾਟਨ ਟਿਨਪਲੇਟ ਟਾਟਾ ਲਾਈਨ ਖਾਲਸਾ ਸਕੂਲ ਦੇ ਸਾਹਮਣੇ ਸੋਹਣ ਸਿੰਘ ਮੱਲੀਆਂ, ਨਾਨਕ ਸਿੰਘ ਸੋਹਲ ਅਤੇ ਅਮਰੀਕ ਸਿੰਘ ਤੱਤਲੇ ਦੇ ਕਰ ਕਮਲਾਂ ਨਾਲ ਕੀਤਾ ਗਿਆ. ਇਸ ਦੌਰਾਨ ਇਲਾਕੇ ਦੀਆਂ ਸੰਗਤਾਂ ਅਤੇ ਬਲਵੰਤ ਸਿੰਘ ਦੇ ਸਮਰਥਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ. ਤੁਹਾਨੂੰ ਦੱਸ ਦੇਈਏ ਕਿ ਬਲਵੰਤ ਸਿੰਘ 1970 ਦੇ ਦਹਾਕੇ ਵਿੱਚ ਇੱਕ ਚੰਗੇ ਵੇਟ ਲਿਫਟਰ ਦੇ ਨਾਲ-ਨਾਲ ਇੱਕ ਚੰਗੇ ਸਾਈਕਲਿਸਟ ਵੀ ਸਨ. ਉਸ ਸਮੇਂ ਉਸ ਨੇ ਸੰਯੁਕਤ ਬਿਹਾਰ ਵਿੱਚ ਕਈ ਇਨਾਮ ਵੀ ਜਿੱਤੇ ਸਨ. ਮਿੱਠ ਬੋਲੜੇ ਸੁਭਾਅ ਦੇ ਧਨੀ ਬਲਵੰਤ ਸਿੰਘ ਨੇ ਸੰਗਤਾਂ ਵਿੱਚ ਏਕਤਾ ਕਾਇਮ ਕਰਨ, ਖਾਲਸਾ ਸਕੂਲ ਦੇ ਵਿਦਿਆਰਥੀਆਂ ਨੂੰ ਬਿਹਤਰ ਵਿੱਦਿਆ ਪ੍ਰਦਾਨ ਕਰਨ, ਖ਼ਾਲਸਾ ਸਕੂਲ ਨੂੰ ਮਾਨਤਾ ਦਿਵਾਉਣ ਅਤੇ ਨੌਜਵਾਨ ਪੀੜ੍ਹੀ ਨੂੰ ਧਰਮ ਤੇ ਸੱਭਿਆਚਾਰ ਨਾਲ ਜੋੜਨ ਦੇ ਏਜੰਡੇ ਨਾਲ ਮੈਦਾਨ ਵਿੱਚ ਨਿੱਤਰਿਆ ਹੈ. ਉਨ੍ਹਾਂ ਨੂੰ ਮੌਜੂਦਾ ਸੇਵਾਦਾਰ ਤਰਸੇਮ ਸਿੰਘ ਸੇਮੇ ਨਾਲੋਂ ਟੁੱਟਣ ਵਾਲੇ ਧੜੇ ਵੱਲੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ. ਇਸ ਮੌਕੇ ਗ੍ਰੰਥੀ ਬਾਬਾ ਨਿਰਮਲ ਸਿੰਘ ਨੇ ਅਰਦਾਸ ਕੀਤੀ, ਜਦਕਿ ਮਨਜੀਤ ਸਿੰਘ ਸੰਧੂ ਨੇ ਆਈ ਸੰਗਤ ਦਾ ਧੰਨਵਾਦ ਕੀਤਾ. ਇਸ ਦੌਰਾਨ ਪਰਮਜੀਤ ਸਿੰਘ ਸ਼ਾਹਪੁਰ, ਜੱਗਾ ਬਾਈ, ਰਣਜੀਤ ਸਿੰਘ, ਰਣਜੀਤ ਸਿੰਘ ਗੋਲਡੀ, ਸਵਿੰਦਰ ਸਿੰਘ ਔਲਖ, ਨਿਰਮਲ ਸਿੰਘ ਛਿਮਾ, ਸੁਲੱਖਣ ਸਿੰਘ ਸੰਧੂ, ਕਸ਼ਮੀਰ ਸਿੰਘ ਸ਼ੇਰੋਂ, ਨਰਿੰਦਰ ਸਿੰਘ ਮੱਤੇਵਾਲ, ਕਸ਼ਮੀਰ ਸਿੰਘ ਕਾਹਲੋਂ, ਜੱਬਾਰ ਸਿੰਘ, ਰਸ਼ਪਾਲ ਸਿੰਘ ਸੰਧੂ, ਧਰਮ ਸਿੰਘ ਫੂਲਕਾ, ਮੁੱਖਵਿੰਦਰ ਸਿੰਘ, ਸਵਿੰਦਰ ਸਿੰਘ ਛੀਨਾ ਆਦਿ ਹਾਜ਼ਰ ਸਨ.