(ਨਵੀ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਸਵਿਟਜਰਲੈਂਡ ਦੇ ਡੈਨੀਕਨ ਗੁਰਦੂਆਰਾ ਸਾਹਿਬ ਵਿਖ਼ੇ ਸਵਿੱਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਟੀਚਰਾਂ ਨੇ ਹਾਜ਼ਿਰੀ ਭਰ ਕੇ ਸਿੱਖ ਧਰਮ ਬਾਰੇ ਵਡਮੂਲੀ ਜਾਣਕਾਰੀ ਹਾਸਿਲ ਕੀਤੀ ਹੈ । ਪ੍ਰਿਤਪਾਲ ਸਿੰਘ ਖਾਲਸਾ, ਕਰਨੈਲ ਸਿੰਘ ਅਤੇ ਜੋਰਾਵਰ ਸ਼ਿੰਘ ਨੇ ਦਸਿਆ ਕਿ ਗੁਰਦੂਆਰਾ ਪ੍ਰੱਬਧਕ ਕਮੇਟੀ ਨੇ ੳਨਾਂ ਦੀ ਆਮਦ ‘ਤੇ ਸਾਰੇ ਪ੍ਰੋਗ੍ਰਾਮ ਦਾ ਬਾਖੂਬੀ ਨਾਲ ਇੰਤਜਾਮ ਕੀਤਾ ਹੋਇਆ ਸੀ । ਖਾਲਸਾ ਨੇ ਕਿਹਾ ਪਛਲੇ 2 ਮਹੀਨਿਆਂ ‘ਚ ਕੁਝ ਅਲੱਗ ਅਲੱਗ ਗਰੂਪਾਂ ਨੇ ਸਿੱਖ ਧਰਮ ਵਾਰੇ ਜਾਂਨਕਾਰੀ ਹਾਸਲ ਕੀਤੀ ਹੈ । ਜਿਕਰਯੋਗ ਹੈ ਕਿ ਸਵਿਸ ਵਿਖੇ ਰਹਿੰਦੇ ਗੋਰੇ ਲੋਕਾਂ ਅੰਦਰ ਸਿੱਖ ਧਰਮ ਬਾਰੇ ਜਾਂਨਕਾਰੀ ਹਾਸਲ ਕਰਨ ਦਾ ਰੁਜਾਨ ਵਧਿਆ ਹੈ ਜੋ ਕਿ ਸਿੱਖਾਂ ਲਈ ਮਾਣ ਵਾਲੀ ਗਲ ਹੈ। ਗੋਰੇ ਲੋਕ ਆਪ ਮੁਹਾਰੇ ਸਿਖਾ ਕੋਲ ਆ ਕੇ ਜਾਨਕਾਰੀ ਹਾਸਿਲ ਕਰਨਾ ਚਾਹੁੰਦੇ ਦੇਖੇ ਜਾ ਰਹੇ ਹਨ।
ਡੈਨੀਕਨ ਗੁਰਦੂਆਰਾ ਸਾਹਿਬ ਵਿਖ਼ੇ ਪਹਿਲਾਂ ਵਿਦਿਆਰਥੀਆਂ ਅਤੇ ਟੀਚਰਾਂ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ ਉਪਰੰਤ ਓਥੇ ਹਾਜਿਰ ਜੋਰਾਵਰ ਸਿੰਘ ਸਮੇਤ ਵੱਖ ਵੱਖ ਬੁਲਾਰਿਆ ਨੇ ਉਨ੍ਹਾਂ ਨੂੰ ਸਿੱਖ ਧਰਮ ਦੇ ਬਾਰੇ ਭਰਪੂਰ ਜਾਣਕਾਰੀ ਦਿਤੀ ਜਿਸ ਨੂੰ ਉਨ੍ਹਾਂ ਨੇ ਬਹੁਤ ਧਿਆਨ ਨਾਲ ਸੁਣਿਆ ਅਤੇ ਆਪਣੇ ਕੋਲ ਨੌਟ ਵੀ ਕੀਤਾ ।
ਪ੍ਰੋਗਰਾਮ ਦੀ ਸਮਾਪਤੀ ਤੇ ਲੰਗਰ ਹਾਲ ਵਿਖ਼ੇ ਲੰਗਰ ਵਰਤਾਏ ਗਏ ਉਪਰੰਤ ਪ੍ਰਬੰਧਕਾਂ ਵਲੋਂ ਆਈ ਹੋਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਕੁਝ ਯਾਦਗਾਰੀ ਫੋਟੋਆਂ ਖਿੱਚਵਾਈ ਗਈਆਂ ਸਨ ।
ਵਿਦਿਆਰਥੀਆਂ ਅਤੇ ਟੀਚਰਾਂ ਨੇ ਵੀ ਉਨ੍ਹਾਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਲਈ ਕੀਤੇ ਗਏ ਇੰਤਜਾਮਾਤਾਂ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ।