(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਮਹਾਰਾਸ਼ਟਰ ਸਿੱਖ ਐਸੋਸੀਏਸ਼ਨ ਦੇ ਕਨਵੀਨਰ ਸ. ਬਲ ਮਲਕੀਤ ਸਿੰਘ ਦੀ ਅਗਵਾਈ ਵਿੱਚ ਰਾਜ ਮੰਤਰੀ ਸ਼੍ਰੀ ਨਿਤਿਆਨੰਦ ਰਾਏ ਨਾਲ ਮੁਲਾਕਾਤ ਦੌਰਾਨ ਨੰਦੇਡ ਨੂੰ ਵੰਦੇ ਭਾਰਤ ਟ੍ਰੇਨ ਰੂਟਾਂ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਗਈ। ਮੰਗਪਤਰ ਵਿੱਚ ਨੰਦੇਡ ਦੀ ਧਾਰਮਿਕ, ਸੱਭਿਆਚਾਰਕ ਅਤੇ ਆਰਥਿਕ ਮਹੱਤਤਾ ਦਾ ਉਲੇਖ ਕੀਤਾ ਗਿਆ ਹੈ, ਖਾਸ ਕਰਕੇ ਸਿੱਖ ਭਾਈਚਾਰੇ ਲਈ ਇਸਦੀ ਮਹੱਤਤਾ, ਕਿਉਂਕਿ ਇੱਥੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਸਥਿਤ ਹੈ, ਜੋ ਸਿੱਖ ਧਰਮ ਦੇ ਪੰਜ ਪ੍ਰਮੁੱਖ ਤਖ਼ਤਾਂ ਵਿੱਚੋਂ ਇੱਕ ਹੈ। ਇਹ ਬੇਨਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲਵੇ ਮੰਤਰੀ ਨੂੰ ਵੀ ਇਕ ਅਧਿਕਾਰਕ ਪੱਤਰ ਰਾਹੀਂ ਭੇਜੀ ਗਈ ਹੈ।
ਮੁਲਾਕਾਤ ਦੌਰਾਨ ਨਿਤਿਆਨੰਦ ਰਾਏ ਨੇ ਇਸ ਮਹੱਤਵਪੂਰਨ ਮਾਮਲੇ ਨੂੰ ਸੰਬੰਧਤ ਅਧਿਕਾਰੀਆਂ ਕੋਲ ਲੈ ਜਾਣ ਅਤੇ ਨੰਦੇਡ ਨੂੰ ਵੰਦੇ ਭਾਰਤ ਟ੍ਰੇਨ ਨੈੱਟਵਰਕ ਵਿੱਚ ਸ਼ਾਮਲ ਕਰਨ ਲਈ ਲੋੜੀਂਦੇ ਕਦਮ ਚੁੱਕਣ ਦਾ ਵਿਸ਼ਵਾਸ ਦਿਵਾਇਆ। ਵੰਦੇ ਭਾਰਤ ਟਰੇਨ ਦੇ ਰੂਟ ਵਿਚ ਨੰਦੇੜ ਦੇ ਸ਼ਾਮਿਲ ਹੋਣ ਨਾਲ ਸਿਰਫ਼ ਸੰਪਰਕ ਵਿੱਚ ਸੁਧਾਰ ਨਹੀਂ ਹੋਵੇਗਾ, ਸਗੋਂ ਲੱਖਾਂ ਸ਼ਰਧਾਲੂਆਂ ਅਤੇ ਨਿਵਾਸੀਆਂ ਨੂੰ ਵੀ ਲਾਭ ਹੋਵੇਗਾ।
ਐਮਐਸਏ ਦੇ ਕਨਵੀਨਰ ਸ. ਬਲ ਮਲਕੀਤ ਸਿੰਘ ਅਤੇ ਪ੍ਰਧਾਨ ਸਰਦਾਰ ਦਲਜੀਤ ਸਿੰਘ ਬਲ ਨੇ ਕਿਹਾ ਕਿ ਸ਼੍ਰੀ ਨਿਤਿਆਨੰਦ ਰਾਏ ਜੀ ਦੇ ਸਕਾਰਾਤਮਕ ਭਰੋਸੇ ਅਤੇ ਲਗਾਤਾਰ ਸਮਰਥਨ ਲਈ ਧੰਨਵਾਦ ਕਰਦੇ ਹਾਂ। ਕਿਉਕਿ ਇਹ ਪਹਲ ਨੰਦੇੜ ਅਤੇ ਇਸਦੇ ਆਸ-ਪਾਸ ਦੇ ਇਲਾਕਿਆਂ ਲਈ ਬਿਹਤਰ ਸੰਪਰਕ ਅਤੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗੀ।