(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਦਿੱਲੀ ਦੀ ਇੱਕ ਅਦਾਲਤ ਅੰਦਰ ਬੀਤੇ ਦਿਨ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਚੱਲ ਰਹੀ ਕਾਨੂੰਨੀ ਕਾਰਵਾਈ ਵਿੱਚ ਇੱਕ ਸਰਕਾਰੀ ਗਵਾਹ ਦੀ ਗਵਾਹੀ ਦਰਜ ਕੀਤੀ ਗਈ।
ਜਿਕਰਯੋਗ ਹੈਂ ਕਿ ਅਦਾਲਤ ਨੇ ਆਖਰੀ ਵਾਰ 12 ਨਵੰਬਰ, 2024 ਨੂੰ ਲਖਵਿੰਦਰ ਕੌਰ ਦਾ ਬਿਆਨ ਦਰਜ ਕੀਤਾ ਸੀ। ਲਖਵਿੰਦਰ ਕੌਰ ਮਰਹੂਮ ਬਾਦਲ ਸਿੰਘ ਦੀ ਵਿਧਵਾ ਹੈ, ਜੋ ਗੁਰਦੁਆਰਾ ਪੁਲ ਬੰਗਸ਼ ਦੇ ਪੀੜਤਾਂ ਵਿੱਚੋਂ ਇੱਕ ਸੀ। ਅਦਾਲਤ ਅੰਦਰ ਵਿਸ਼ੇਸ਼ ਜੱਜ ਜਤਿੰਦਰ ਸਿੰਘ ਨੇ ਫੋਰੈਂਸਿਕ ਮਾਹਰ ਐਸ ਇੰਗਰਸਲ ਦੁਆਰਾ ਦਿੱਤੇ ਗਏ ਸਬੂਤ ਦਰਜ ਕੀਤੇ ਅਤੇ ਦਲੀਲਾਂ ਲਈ 7 ਮਾਰਚ ਦੀ ਤਰੀਕ ਨਿਰਧਾਰਤ ਕੀਤੀ।
ਟਾਈਟਲਰ, ਜਿਸਨੂੰ ਅਦਾਲਤ ਵਿੱਚ ਪੇਸ਼ ਹੋਣ ਤੋਂ ਛੋਟ ਦਿੱਤੀ ਗਈ ਸੀ, ਉੱਤੇ ਸਿੱਖ ਕਤਲੇਆਮ ਦੌਰਾਨ ਗੁਰਦੁਆਰਾ ਪੁਲ ਬੰਗਸ਼ ਵਿਖੇ ਤਿੰਨ ਵਿਅਕਤੀਆਂ ਦੀ ਮੌਤ ਦਾ ਕਾਰਨ ਬਣੀ ਭੀੜ ਨੂੰ ਭੜਕਾਉਣ ਦਾ ਦੋਸ਼ ਹੈ।