(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
“ਫਰਵਰੀ ਦੇ ਪਹਿਲੇ ਹਫਤੇ ਅਮਰੀਕਾ ਦੇ ਨਵੇ ਚੁਣੇ ਗਏ ਪ੍ਰੈਸੀਡੈਂਟ ਸ੍ਰੀ ਡੋਨਾਲਡ ਟਰੰਪ ਦੇ ਪ੍ਰਧਾਨਗੀ ਅਹੁਦੇ ਦੀ ਤਾਜਪੋਸੀ ਸਮਾਗਮ ਹੋਣ ਜਾ ਰਿਹਾ ਹੈ। ਜਿਸ ਵਿਚ ਅਮਰੀਕਨਾਂ ਤੋ ਇਲਾਵਾ ਵੱਖ-ਵੱਖ ਮੁਲਕਾਂ ਦੇ ਪ੍ਰੈਸੀਡੈਂਟ/ਵਜੀਰ ਏ ਆਜਮ ਜਾਂ ਪ੍ਰਤੀਨਿੱਧਾ ਨੂੰ ਸੱਦਾ ਪੱਤਰ ਭੇਜੇ ਗਏ ਹਨ। ਇਥੋ ਤੱਕ ਫਾਈਵ ਆਈ ਮੁਲਕ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਹਨਨ ਵਿਰੁੱਧ, ਜਮਹੂਰੀਅਤ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਹਿੱਤ ਇਕੱਠੇ ਹੋ ਕੇ ਉੱਦਮ ਕਰਨ ਦਾ ਫੈਸਲਾ ਕੀਤਾ ਹੋਇਆ ਹੈ। ਇਹ ਫਾਈਵ ਆਈ ਮੁਲਕਾਂ ਦੇ ਮੁੱਖੀ ਵੀ ਇਸ ਸਮਾਗਮ ਵਿਚ ਪਹੁੰਚ ਰਹੇ ਹਨ।
ਪਰ ਦੁੱਖ ਅਤੇ ਅਫਸੋਸ ਹੈ ਕਿ ਜਿਸ ਇੰਡੀਆ ਮੁਲਕ ਦੇ ਵਜੀਰ ਏ ਆਜਮ ਸ੍ਰੀ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦੇ ਬਾਹਰਲੇ ਮੁਲਕਾਂ ਵਿਚ ਅਤੇ ਇੰਡੀਆ ਵਿਚ ਕਤਲ ਕੀਤੇ ਹਨ ਅਤੇ ਜਿਨ੍ਹਾਂ ਨੇ ਇਹ ਕਤਲੇਆਮ ਕਰਦੇ ਹੋਏ ਫਾਈਵ ਆਈ ਮੁਲਕਾਂ, ਅਮਰੀਕਾ, ਕੈਨੇਡਾ, ਬਰਤਾਨੀਆ, ਪਾਕਿਸਤਾਨ ਦੀ ਪ੍ਰਭੂਸਤਾ ਦਾ ਘਾਣ ਕੀਤਾ ਹੈ।
ਸ. ਗੁਰਪਤਵੰਤ ਸਿੰਘ ਪੰਨੂ ਅਮਰੀਕਨ ਨਿਵਾਸੀ ਨੂੰ ਮਾਰਨ ਦੀ ਅਸਫਲ ਕੋਸਿਸ ਕਰਕੇ ਮੁਨਰੋ ਡਾਕਟਰੀਨ ਦੇ ਸਿਧਾਂਤ ਨੂੰ ਵੀ ਤੋੜਿਆ ਹੈ, ਉਸ ਸਿੱਖ ਕੌਮ ਦੇ ਕਾਤਲ ਸ੍ਰੀ ਜੈਸੰਕਰ ਨੂੰ ਇਸ ਮਹੱਤਵਪੂਰਨ ਸਮਾਗਮ ਵਿਚ ਬੁਲਾਉਣ ਦਾ ਸੱਦਾ ਦੇਣਾ ਜਾਂ ਇੰਡੀਆ ਦੇ ਮੁਤੱਸਵੀ ਹੁਕਮਰਾਨਾਂ ਵੱਲੋ ਉਨ੍ਹਾਂ ਨੂੰ ਉਥੇ ਭੇਜਣ ਦਾ ਵਰਤਾਰਾ ਇੰਡੀਅਨ ਹੁਕਮਰਾਨਾਂ ਦੇ ਜ਼ਬਰ ਤੋ ਪੀੜ੍ਹਤ ਅਤੇ ਕਤਲੇਆਮ ਦੇ ਦੋਸ਼ੀ ਨੂੰ ਭੇਜਣਾ ਜਾਂ ਸੱਦਾ ਦੇਣਾ ਸਮੁੱਚੀ ਸਿੱਖ ਕੌਮ ਦੇ ਮਨਾਂ ਤੇ ਆਤਮਾਵਾ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀ ਕਾਰਵਾਈ ਹੈ।
ਜਿਸਦਾ ਅਸੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ, ਉਥੇ ਉਮੀਦ ਕਰਦੇ ਹਾਂ ਕਿ ਅਮਰੀਕਾ ਅਤੇ ਫਾਈਵ ਆਈ ਮੁਲਕ ਸਿੱਖ ਕੌਮ ਦੀ ਅੰਤਰੀਵ ਪੀੜਾ ਨੂੰ ਮੁੱਖ ਰੱਖਦੇ ਹੋਏ ਸਿੱਖ ਕੌਮ ਦੇ ਕਾਤਲ ਮੁਲਕ ਇੰਡੀਆ ਤੇ ਸ੍ਰੀ ਜੈਸੰਕਰ ਨੂੰ ਦਿੱਤੇ ਗਏ ਸੱਦੇ ਦੇ ਫੈਸਲੇ ਉਤੇ ਮੁੜ ਵਿਚਾਰ ਕਰਦੇ ਹੋਏ ਇਸ ਨੂੰ ਰੱਦ ਕਰ ਦੇਣਗੇ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਡੋਨਾਲਡ ਟਰੰਪ ਅਮਰੀਕਾ ਦੇ ਪ੍ਰੈਸੀਡੈਂਟ ਦੀ ਆਉਣ ਵਾਲੇ ਮਹੀਨੇ ਵਿਚ ਹੋਣ ਵਾਲੀ ਤਾਜਪੋਸੀ ਸਮਾਗਮ ਵਿਚ ਸਿੱਖ ਕੌਮ ਤੇ ਘੱਟ ਗਿਣਤੀ ਕੌਮਾਂ ਦੀ ਕਾਤਲ ਇੰਡੀਆ ਨੂੰ ਅਤੇ ਉਸਦੇ ਪ੍ਰਤੀਨਿੱਧ ਸ੍ਰੀ ਜੈਸੰਕਰ ਵਿਦੇਸ ਵਜੀਰ ਨੂੰ ਉਸ ਸਮਾਗਮ ਵਿਚ ਸੱਦਾ ਦੇਣ ਦੇ ਭੇਜੇ ਪੱਤਰ ਉਤੇ ਡੂੰਘਾ ਦੁੱਖ ਜਾਹਰ ਕਰਦੇ ਹੋਏ ਅਤੇ ਇਸ ਨੂੰ ਰੱਦ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਫਾਈਵ ਆਈ ਮੁਲਕ ਸਾਂਝੇ ਤੌਰ ਤੇ ਜਮਹੂਰੀਅਤ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਅਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਨ ਵਾਲੇ ਮੁਲਕਾਂ ਦੇ ਹੁਕਮਰਾਨਾਂ ਵਿਰੁੱਧ ਅਮਲ ਕਰਨ ਦੀਆਂ ਕਾਰਵਾਈਆ ਕਰ ਰਹੇ ਹਨ ਤਾਂ ਅਜਿਹੇ ਸਮੇ ਜਦੋ ਇੰਡੀਆ ਦੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਕਰਨ ਦੀ ਸੂਚੀ ਵਿਚ ਨੰਬਰ ਪਹਿਲੇ ਨੰਬਰਾਂ ਵਿਚ ਹੈ, ਤਾਂ ਅਜਿਹੇ ਸਮਾਗਮਾਂ ਉਤੇ ਕਾਤਲ ਮੁਲਕਾਂ ਨੂੰ ਬਿਲਕੁਲ ਨਹੀ ਸੱਦਣਾ ਚਾਹੀਦਾ। ਤਾਂ ਕਿ ਸਮੁੱਚੇ ਸੰਸਾਰ ਵਿਚ ਜਮਹੂਰੀਅਤ ਪਸ਼ੰਦ ਮਨੁੱਖੀ ਹੱਕਾਂ ਦੀ ਰਾਖੀ ਕਰਨ ਵਾਲੇ ਮੁਲਕਾਂ ਦੀ ਕੌਮਾਂਤਰੀ ਸਾਖ ਨੂੰ ਕੋਈ ਨੁਕਸਾਨ ਨਾ ਪੁੱਜੇ ਅਤੇ ਘੱਟ ਗਿਣਤੀ ਜ਼ਬਰ ਪੀੜ੍ਹਤ ਕੌਮਾਂ ਦੇ ਮਨਾਂ ਤੇ ਆਤਮਾਵਾ ਨੂੰ ਠੇਸ ਨਾ ਪਹੁੰਚੇ।