(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

“ਇੰਡੀਆ ਦੇ ਹੁਕਮਰਾਨਾਂ ਤੇ ਏਜੰਸੀਆਂ ਵੱਲੋ ਆਪਣੇ ਸਰਕਾਰੀ ਪ੍ਰਚਾਰ ਸਾਧਨਾਂ ਉਤੇ ਇਹ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿਚ ਵੱਸਣ ਵਾਲੇ ਪੰਜਾਬੀ ਤੇ ਸਿੱਖ ਨੌਜਵਾਨਾਂ ਵੱਲੋ ਵੱਡੀ ਗਿਣਤੀ ਵਿਚ ਅਮਰੀਕਾ, ਕੈਨੇਡਾ ਤੇ ਹੋਰ ਯੂਰਪਿੰਨ ਮੁਲਕਾਂ ਵਿਚ ਵੱਡੀ ਗਿਣਤੀ ਵਿਚ ਜਾਣ ਦਾ ਕਾਰਨ ਉਨ੍ਹਾਂ ਦੀ ਆਰਥਿਕਤਾ ਜਾਂ ਰੁਜਗਾਰ ਹੈ । ਲੇਕਿਨ ਸੱਚਾਈ ਇਹ ਹੈ ਕਿ ਇੰਡੀਆ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਅਤੇ ਇਸ ਤੋ ਪਹਿਲੇ ਰਹਿ ਚੁੱਕੀਆ ਕਾਂਗਰਸ ਹਕੂਮਤਾਂ ਸਮੇ ਪੰਜਾਬੀਆਂ ਤੇ ਸਿੱਖਾਂ ਉਤੇ ਮੰਦਭਾਵਨਾ ਅਧੀਨ ਕੇਵਲ ਹਰ ਖੇਤਰ ਵਿਚ ਭਾਰੀ ਵਿਤਕਰੇ, ਬੇਇਨਸਾਫ਼ੀਆਂ ਹੀ ਨਹੀ ਕੀਤੀਆ ਜਾਂਦੀਆ ਰਹੀਆ ਬਲਕਿ ਪੰਜਾਬੀਆਂ ਤੇ ਸਿੱਖ ਨੌਜਵਾਨਾਂ ਨੂੰ ਬਦਨਾਮਨੁਮਾ ਅੱਤਵਾਦੀ, ਗਰਮਦਲੀਏ, ਸਰਾਰਤੀ ਅਨਸਰ, ਵੱਖਵਾਦੀ ਆਦਿ ਨਾਮ ਦੇ ਕੇ ਬਿਨ੍ਹਾਂ ਵਜਹ, ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨੂੰ ਬਦਨਾਮ ਵੀ ਕੀਤਾ ਜਾਂਦਾ ਰਿਹਾ ਅਤੇ ਸਾਡੀ ਅੰਮ੍ਰਿਤਧਾਰੀ ਨੌਜਵਾਨੀ ਨੂੰ ਇਹ ਹੁਕਮਰਾਨ ਅਤੇ ਖੂਫੀਆ ਏਜੰਸੀਆ ਨਿਸ਼ਾਨਾਂ ਬਣਾਕੇ ਤਸੱਦਦ ਢਾਹੁੰਦੇ ਹੋਏ ਸਰੀਰਕ ਤੌਰ ਤੇ ਮਾਰ ਮੁਕਾਉਦੀਆ ਵੀ ਰਹੀਆ ਹਨ । 1984 ਵਿਚ ਹੁਕਮਰਾਨਾਂ ਨੇ ਪੰਜਾਬੀਆਂ ਤੇ ਸਿੱਖਾਂ ਦਾ ਖੂਰਾਖੋਜ ਮਿਟਾਉਣ ਹਿੱਤ ਹੀ ਅਤੇ ਉਨ੍ਹਾਂ ਨੂੰ ਗੁਲਾਮ ਬਣਾਉਣ ਹਿੱਤ ਹੀ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕੀਤਾ, ਉਪਰੰਤ ਅਕਤੂਬਰ 1984 ਵਿਚ ਇਕ ਗਿਣੀ ਮਿੱਥੀ ਸਾਜਿਸ ਤਹਿਤ ਇੰਡੀਆ ਵਿਚ ਵੱਸਣ ਵਾਲੇ ਸਿੱਖਾਂ ਨੂੰ ਜਬਰੀ ਘਰਾਂ ਤੇ ਕਾਰੋਬਾਰਾਂ ਵਿਚੋ ਕੱਢਕੇ ਕਤਲ ਕੀਤੇ ਗਏ । ਉਨ੍ਹਾਂ ਦੇ ਘਰ ਤੇ ਕਾਰੋਬਾਰਾਂ ਨੂੰ ਅੱਗਾਂ ਲਗਾ ਦਿੱਤੀਆ ਗਈਆ । ਜਿਸਦੀ ਪ੍ਰਤੱਖ ਉਦਾਹਰਣ ਇਹ ਹੈ ਕਿ ਬੀਤੇ ਸਮੇ ਵਿਚ ਹੁਕਮਰਾਨਾਂ ਨੇ ਸਿੱਖ ਨੌਜਵਾਨਾਂ ਦੇ 25 ਹਜਾਰ ਤੋ ਵੀ ਵੱਧ ਝੂਠੇ ਪੁਲਿਸ ਮੁਕਾਬਲੇ ਬਣਾਏ, ਅਣਪਛਾਤੀਆ ਲਾਸਾਂ ਗਰਦਾਨਕੇ ਸਿੱਖੀ ਰਤੀਆ ਤੋ ਉਲਟ ਉਨ੍ਹਾਂ ਦੇ ਜ਼ਬਰੀ ਸੰਸਕਾਰ ਕੀਤੇ ਜਾਂਦੇ ਰਹੇ ਜਾਂ ਫਿਰ ਉਨ੍ਹਾਂ ਦੀਆਂ ਲਾਸਾਂ ਨੂੰ ਨਹਿਰਾਂ ਵਿਚ ਰੋੜ ਦਿੱਤਾ ਜਾਂਦਾ ਸੀ । ਜਿਸ ਸੂਝਵਾਨ ਵਿਦਵਾਨ ਸਿੱਖ ਸ. ਜਸਵੰਤ ਸਿੰਘ ਖਾਲੜਾ ਨੇ ਇਨ੍ਹਾਂ ਅਣਪਛਾਤੀਆ ਲਾਸਾਂ ਦੇ ਸਹੀ ਵੇਰਵੇ ਇਕੱਤਰ ਕਰਕੇ ਕੌਮਾਂਤਰੀ ਪੱਧਰ ਦੀਆਂ ਇਨਸਾਫ ਪਸੰਦ ਜਥੇਬੰਦੀਆਂ ਨੂੰ ਭੇਜੇ, ਉਨ੍ਹਾਂ ਨੂੰ ਵੀ ਜ਼ਬਰੀ ਫੜਕੇ ਤਸੱਦਦ ਢਾਹਕੇ ਸ਼ਹੀਦ ਕਰ ਦਿੱਤਾ ਗਿਆ । ਜੇਕਰ ਬੀਤੇ ਲੰਮੇ ਸਮੇ ਤੋ ਪੰਜਾਬੀ ਤੇ ਸਿੱਖ ਨੌਜਵਾਨ ਅਮਰੀਕਾ ਤੇ ਹੋਰ ਵੱਡੇ ਮੁਲਕਾਂ ਵਿਚ ਜਾ ਰਹੇ ਹਨ ਤਾਂ ਉਹ ਆਪਣੀ ਆਰਥਿਕਤਾ ਦੇ ਲਈ ਨਹੀ ਬਲਕਿ ਆਪਣੇ ਆਪ ਨੂੰ ਹੁਕਮਰਾਨਾਂ ਦੇ ਅਣਮਨੁੱਖੀ ਜ਼ਬਰ ਜੁਲਮਾਂ ਤੋ ਸੁਰੱਖਿਅਤ ਕਰਨ ਹਿੱਤ ਹੀ ਇਨ੍ਹਾਂ ਮੁਲਕਾਂ ਵਿਚ ਰਾਜਸੀ ਸਰਨਾਂ ਦੇ ਕੇਸ ਅਧੀਨ ਜਾ ਰਹੇ ਹਨ । ਜੋ ਕਿ ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਦੀ ਦੇਖਰੇਖ ਹੇਠ ਹੁਕਮਰਾਨਾਂ ਦੇ ਤਸੱਦਦ ਦਾ ਸਿਕਾਰ ਕਿਸੇ ਮੁਲਕ ਦੇ ਨਾਗਰਿਕਾਂ ਨੂੰ ਦੂਸਰੇ ਮੁਲਕ ਵਿਚ ਰਾਜਸੀ ਸਰਨ ਪ੍ਰਾਪਤ ਕਰਨ ਦਾ ਅਧਿਕਾਰ, ਹੱਕ ਦਿੰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ-ਆਰ.ਐਸ.ਐਸ ਦੀ ਮੋਦੀ ਹਕੂਮਤ ਵੱਲੋ ਬਾਹਰਲੇ ਮੁਲਕਾਂ ਵਿਚ ਰਾਜਸੀ ਸਰਨ ਪ੍ਰਾਪਤ ਕਰਨ ਵਾਲੇ ਪੰਜਾਬੀਆਂ ਤੇ ਸਿੱਖਾਂ ਦੇ ਬਾਹਰ ਜਾਣ ਲਈ ਉਨ੍ਹਾਂ ਦੀ ਆਰਥਿਕਤਾ ਨੂੰ ਕਾਰਨ ਦੱਸਣ ਦੇ ਗੁੰਮਰਾਹਕੁੰਨ ਪ੍ਰਚਾਰ ਦੀ ਬਾਦਲੀਲ ਢੰਗ ਨਾਲ ਨਿਖੇਧੀ ਕਰਦੇ ਹੋਏ ਅਤੇ ਇੰਡੀਅਨ ਹੁਕਮਰਾਨਾਂ ਦੇ ਤਸੱਦਦ ਨੂੰ ਇਸਦਾ ਕਾਰਨ ਦੱਸਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਵਜੀਰ ਏ ਆਜਮ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਵੱਲੋ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲ ਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਸਾਜਸੀ ਢੰਗ ਨਾਲ ਕਤਲ ਕਰਕੇ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕਰਕੇ ਜਿਥੇ ਅਮਰੀਕਾ ਤੇ ਦੂਸਰੇ ਮੁਲਕਾਂ ਦੀ ਪ੍ਰਭੂਸਤਾ ਨੂੰ ਚੁਣੋਤੀ ਦਿੱਤੀ ਗਈ, ਉਥੇ ਅਮਰੀਕਾ ਦੇ ਮੁਨਰੋ ਡਾਕਟਰੀਨ ਕੌਮਾਂਤਰੀ ਨਿਯਮ ਦਾ ਵੀ ਹੁਕਮਰਾਨਾਂ ਵੱਲੋ ਕਤਲ ਕੀਤਾ ਗਿਆ । ਫਿਰ ਹੁਣੇ ਹੀ ਗੁਰਦਾਸਪੁਰ ਦੇ ਤਿੰਨ ਬੇਕਸੂਰ ਅਤੇ ਅਣਭੋਲ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨਾਂ, ਫਿਰ ਯੂਪੀ ਵਿਚ ਦੋ ਨੌਜਵਾਨਾਂ ਦਾ ਕਤਲ ਕਰਨਾ, ਲਖੀਮਪੁਰ ਖੀਰੀ ਵਿਖੇ ਕਿਸਾਨਾਂ ਉਤੇ ਜ਼ਬਰੀ ਗੱਡੀ ਚੜਾਕੇ ਕਤਲ ਕਰਨੇ, ਇਨ੍ਹਾਂ ਤੋ ਇਲਾਵਾ ਜੋ ਕਿਸਾਨ ਹੁਕਮਰਾਨਾਂ ਦੀਆਂ ਜਾਬਰ ਨੀਤੀਆ ਦੀ ਬਦੌਲਤ ਖੁਦਕਸੀਆ ਕਰ ਰਹੇ ਹਨ ਅਤੇ ਆਪਣੀਆ ਵਿਧਾਨਿਕ ਜਾਇਜ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ ਕਰਨ ਲਈ ਮਜਬੂਰ ਹਨ, ਇਨ੍ਹਾਂ ਖੁਦਕਸੀਆ ਦੇ ਕਾਰਨ 750 ਕਿਸਾਨ ਆਪਣੀਆ ਜਾਨਾਂ ਗੁਆ ਚੁੱਕੇ ਹਨ ਅਤੇ ਅੱਜ ਵੀ ਪੰਜਾਬ ਦੀਆਂ ਸਰਹੱਦਾਂ ਖਨੌਰੀ ਅਤੇ ਸੰਭੂ ਬਾਰਡਰ ਉਤੇ ਅੱਤ ਦੀ ਸਰਦੀ ਵਿਚ ਸੰਘਰਸ਼ ਤੇ ਬੈਠੇ ਹਨ । ਇਹ ਹੁਕਮਰਾਨਾਂ ਦੇ ਪੰਜਾਬੀਆਂ, ਸਿੱਖਾਂ, ਜਿੰਮੀਦਾਰਾਂ ਉਤੇ ਕੀਤੇ ਜਾਂਦੇ ਆ ਰਹੇ ਜ਼ਬਰ ਤੇ ਬੇਇਨਸਾਫ਼ੀਆਂ ਦਾ ਨਤੀਜਾ ਹੈ । ਨਾ ਕਿ ਉਨ੍ਹਾਂ ਦੀ ਆਰਥਿਕਤਾ ਇਸਦਾ ਕਾਰਨ ਹੈ ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version