(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
“ਅੱਜ ਹਿੰਦੂਤਵ ਹੁਕਮਰਾਨ ਅਤੇ ਵੱਡੀਆਂ ਕੌਮੀ ਅਖਬਾਰਾਂ ਉੱਚੀ ਆਵਾਜ ਵਿਚ ਕਹਿ ਰਹੇ ਹਨ ਕਿ ਬੰਗਲਾਦੇਸ ਵਿਚ ਘੱਟ ਗਿਣਤੀ ਸੁਰੱਖਿਅਤ ਨਹੀ ਹਨ । ਜੇਕਰ ਅਜਿਹਾ ਅਮਲ ਬੰਗਲਾਦੇਸ ਜਾਂ ਪਾਕਿਸਤਾਨ ਵਿਚ ਹੋ ਰਿਹਾ ਹੈ ਤਾਂ ਅਸੀ ਮੌਜੂਦਾ ਹਿੰਦੂਤਵੀਆ ਦੀ ਮੋਦੀ ਹਕੂਮਤ ਤੇ ਬੀਤੇ ਸਮੇ ਦੀਆਂ ਕਾਂਗਰਸ ਹਕੂਮਤਾਂ ਤੋ ਪੁੱਛਣਾ ਚਾਹਵਾਂਗੇ ਕਿ ਜੇਕਰ ਹਿੰਦੂ ਕੌਮ ਬੰਗਲਾਦੇਸ ਤੇ ਪਾਕਿਸਤਾਨ ਵਿਚ ਸੁਰੱਖਿਅਤ ਹੀ ਨਹੀ ਹੈ । ਫਿਰ ਇੰਡੀਅਨ ਹੁਕਮਰਾਨਾਂ ਵੱਲੋ ਪਾਕਿਸਤਾਨ ਅਤੇ ਬੰਗਲਾਦੇਸ ਵੱਖਰੇ ਮੁਲਕ ਬਣਾਉਣ ਪਿੱਛੇ ਕੀ ਮੰਦਭਾਵਨਾ ਤੇ ਮਕਸਦ ਸੀ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਅਨ ਹੁਕਮਰਾਨਾਂ ਵੱਲੋ ਬੰਗਾਲਦੇਸ ਅਤੇ ਪਾਕਿਸਤਾਨ ਵਿਚ ਹਿੰਦੂ ਸੁਰੱਖਿਅਤ ਨਾ ਹੋਣ ਦੀ ਉਠਾਈ ਆਵਾਜ ਉਪਰੰਤ ਮੌਜੂਦਾਂ ਤੇ ਬੀਤੇ ਸਮੇ ਦੇ ਇੰਡੀਅਨ ਹੁਕਮਰਾਨਾਂ ਨੂੰ ਕੌਮਾਂਤਰੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਸ ਹਿੰਦੂਤਵ ਮੁਲਕ ਦੇ ਨੀਤੀ ਘਾੜਤਿਆ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਉਹ ਜੇਕਰ ਅੱਜ ਬੰਗਲਾਦੇਸ ਤੇ ਪਾਕਿਸਤਾਨ ਵਿਚ ਹਿੰਦੂ ਘੱਟ ਗਿਣਤੀ ਹੋਣ ਤੇ ਉਨ੍ਹਾਂ ਨਾਲ ਜ਼ਬਰ ਬੇਇਨਸਾਫ਼ੀਆਂ ਹੋਣ ਲਈ ਚਿੰਤਤ ਹਨ ਤਾਂ ਉਹ ਇਹ ਜੁਆਬ ਦੇਣ ਕਿ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਮੁਸਲਿਮ, ਸਿੱਖ, ਰੰਘਰੇਟਿਆ, ਕਬੀਲਿਆ ਆਦਿ ਨਾਲ ਨਫਰਤ ਅਤੇ ਗੈਰ ਵਿਧਾਨਿਕ ਢੰਗ ਨਾਲ ਨਿਰੰਤਰ ਜਬਰ ਜੁਲਮ ਕਿਉਂ ਕਰਦੇ ਆ ਰਹੇ ਹਨ ?