Breaking News
Sajjan Kumar Death Case : ਸੱਜਣ ਕੁਮਾਰ ਦੀ ਮੌਤ ‘ਤੇ ਸਰਨਾ ਦਾ ਤਿੱਖਾ ਹਮਲਾ – ਦੋਸ਼ੀ ਤਾਂ ਮਰ ਗਿਆ, ਪਰ ਹਾਈ ਕੋਰਟ ਦਾ ‘ਨਸਲਕੁਸ਼ੀ ਵਿਰੋਧੀ ਕਾਨੂੰਨ’ ਵਾਲਾ ਸਵਾਲ ਅਜੇ ਵੀ ਜ਼ਿੰਦਾ Delhi : ਅਮਰਨਾਥ ਲਈ ਸੁਰੱਖਿਆ ਦਾ ਕਵਚ, ਕਰਤਾਰਪੁਰ ਸਾਹਿਬ ਲਈ ਦਰਵਾਜ਼ੇ ਬੰਦ—ਕੀ ਸੁਰੱਖਿਆ ਦੇ ਵੀ ਧਰਮ ਹੁੰਦੇ ਹਨ?—ਭਾਈ ਪਰਮਜੀਤ ਸਿੰਘ ਵੀਰਜੀ Germany : ਜਰਮਨੀ ਦੀਆਂ ਪੰਥਕ ਜਥੇਬੰਦੀਆਂ ਵੱਲੋਂ 21 ਅਗਸਤ ਦੇ ਪੰਜਾਬ ਬੰਦ ਦੀ ਪੂਰਨ ਹਮਾਇਤ Tihar Jail : ਸੱਜਣ ਕੁਮਾਰ ਦੀ ਜੇਲ੍ਹ ਅੰਦਰ ਹੋਈ ਮੌਤ – ਸਿੱਖ ਪੰਥ ਦਾ ਸਭ ਤੋਂ ਵੱਡਾ ਅਫ਼ਸੋਸ—1984 ਦੇ ਦੋਸ਼ੀਆਂ ਨੂੰ ਪੰਥਕ ਸਜ਼ਾ ਨਾ ਦੇ ਸਕਣਾ Saraikela Court : 4 करोड़ गबन केस में आरोपियों की अग्रिम जमानत खारिज Jamshedpur : आलू गोदाम बना फ्लाई ऐश का ठिकाना? भू-माफियाओं पर गंभीर आरोप, नाले से बस्तियों तक पहुंचा प्रदूषण
WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Amritsar : ਵਪਾਰ ਲਈ ਸਰਹੱਦਾਂ ਖੁੱਲ੍ਹਣ ਉਪਰੰਤ ਪੰਜਾਬ ਦੇ ਸਮੁੱਚੇ ਵਰਗਾਂ ਦੀ ਆਰਥਿਕਤਾ ਮਜਬੂਤ ਹੋ ਜਾਵੇਗੀ : ਮਾਨ

SHARE:

ਮੋਦੀ-ਸ਼ਾਹ ਦੀਆਂ ਆਤਮਾਵਾ ਵਿਚ ਆ ਚੁੱਕੀ ਹੈ ਔਰੰਗਜੇਬ ਦੀ ਰੂਹ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

“ਬੀਤੇ ਕੱਲ੍ਹ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵਾਹਗਾ ਬਾਰਡਰ ਵਿਖੇ ਸਰਹੱਦਾਂ ਨੂੰ ਵਪਾਰ ਲਈ ਖੋਲਣ ਦੇ ਮਕਸਦ ਨੂੰ ਲੈਕੇ ਜੋ ਵੱਡੀ ਕਾਨਫਰੰਸ ਕੀਤੀ ਹੈ, ਉਸਦਾ ਮੁੱਖ ਉਦੇਸ ਜਿੰਮੀਦਾਰ, ਮਜਦੂਰਾਂ, ਟਰਾਸਪੋਰਟਰਾਂ, ਆੜਤੀਆ, ਵਪਾਰੀਆ ਆਦਿ ਸਭਨਾਂ ਦੀ ਆਰਥਿਕਤਾ ਨੂੰ ਹੁਲਾਰਾ ਦਿੰਦੇ ਹੋਏ ਇਥੋ ਦੀ ਵੱਡੀ ਬੇਰੁਜਗਾਰੀ ਦੀ ਸਮੱਸਿਆ ਨੂੰ ਹੱਲ ਕਰਨਾ ਵੀ ਹੈ। ਜਿਸ ਤਰ੍ਹਾਂ ਉਪਰੋਕਤ ਸਭ ਵਰਗਾਂ ਨੇ ਅਤੇ ਪਾਰਟੀ ਅਹੁਦੇਦਾਰਾਂ ਨੇ ਵੱਡੀ ਜਿੰਮੇਵਾਰੀ ਨਿਭਾਕੇ ਇਨ੍ਹਾਂ ਸਰਹੱਦਾਂ ਖੋਲਣ ਦੇ ਪ੍ਰੋਗਰਾਮ ਨੂੰ ਮਜਬੂਤੀ ਨਾਲ ਕਾਮਯਾਬ ਕੀਤਾ ਹੈ, ਉਸਦਾ ਪ੍ਰਭਾਵ ਇਹ ਪਿਆ ਹੈ ਕਿ ਲੋਕਾਂ ਦੇ ਰੋਹ ਅਤੇ ਜੋਸ ਨੂੰ ਦੇਖਦੇ ਹੋਏ ਬੀ.ਐਸ.ਐਫ ਵੀ ਇਸ ਉੱਠੇ ਵਿਚਾਰਾਂ ਦੇ ਪ੍ਰਭਾਵ ਨੂੰ ਨਾ ਰੋਕ ਸਕੀ।

ਸਰਕਾਰ ਨੂੰ ਪੁਲਿਸ ਦਾ ਵੱਡੇ ਤੌਰ ਤੇ ਪ੍ਰਬੰਧ ਕਰਨਾ ਪਿਆ। ਇਸਦੇ ਬਾਵਜੂਦ ਵੀ ਸਮੁੱਚੇ ਪੰਜਾਬੀਆਂ ਵੱਲੋ ਲਗਾਈਆ ਗਈਆ ਰੋਕਾਂ ਨੂੰ ਤੋੜਕੇ ਸਰਹੱਦ ਵੱਲ ਆਪਣਾ ਸਮਾਨ ਚੁੱਕ ਕੇ ਵੱਧਦੇ ਹੋਏ ਮਿਸਨ ਨੂੰ ਉਜਾਗਰ ਕੀਤਾ ਗਿਆ । ਜਿਸ ਲਈ ਪਾਰਟੀ ਅਹੁਦੇਦਾਰ, ਮੈਬਰ ਅਤੇ ਸਭ ਹੋਰ ਸਹਿਯੋਗੀ ਮੁਬਾਰਕਬਾਦ ਦੇ ਹੱਕਦਾਰ ਹਨ। ਇਹ ਪ੍ਰੋਗਰਾਮ ਇਸ ਲਈ ਕਰਨਾ ਪਿਆ ਕਿਉਂਕਿ ਅਸੀ ਲੰਮੇ ਸਮੇ ਤੋ ਇਹ ਮੰਗ ਕਰਦੇ ਆ ਰਹੇ ਹਾਂ ਕਿ ਇੰਡੀਅਨ ਹੁਕਮਰਾਨ ਸਰਹੱਦਾਂ ਖੋਲ੍ਹਕੇ ਜਿੰਮੀਦਾਰਾਂ ਦੀ ਪੈਦਾਵਾਰ ਅਤੇ ਛੋਟੇ ਵਪਾਰੀਆ ਦੇ ਤਿਆਰ ਕੀਤੇ ਮਾਲ ਨੂੰ ਮੱਧ ਏਸੀਆ, ਅਰਬ ਮੁਲਕਾਂ ਵਿਚ ਖੁੱਲ੍ਹੇ ਵਪਾਰ ਰਾਹੀ ਖਰੀਦੋ ਫਰੋਖਤ ਕਰਨ ਦੇ ਅਧਿਕਾਰ ਦੇਵੇ ਤਾਂ ਕਿ ਜਿੰਮੀਦਾਰ ਆਪਣੀਆ ਫਸਲਾਂ ਅਤੇ ਛੋਟੇ ਵਪਾਰੀ ਆਪਣੇ ਉਤਪਾਦਾਂ ਨੂੰ ਸਹੀ ਕੀਮਤਾਂ ਤੇ ਕੌਮਾਂਤਰੀ ਵਪਾਰ ਰਾਹੀ ਵੇਚਕੇ ਆਪਣੀ ਆਰਥਿਕਤਾ ਨੂੰ ਮਜਬੂਤ ਕਰ ਸਕਣ।

Gambhir Car Associate Motion Ads Motion Ads

” ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ੍ਹ ਵਾਹਗਾ ਬਾਰਡਰ ਤੇ ਹੋਏ ਵੱਡੇ ਇਕੱਠ ਨੂੰ ਸੁਬੋਧਨ ਕਰਦੇ ਹੋਏ ਅਤੇ ਇਸ ਇਕੱਠ ਦੀ ਸਮਿਖਿਆ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਸਮੁੱਚੇ ਪੰਜਾਬੀਆਂ ਦੀ ਇਸ ਮੁੱਖ ਮੰਗ ਨੂੰ ਇਮਾਨਦਾਰੀ ਨਾਲ ਹੁਕਮਰਾਨ ਪੂਰਨ ਕਰ ਦੇਣ ਤਾਂ ਇਸ ਨਾਲ ਪੰਜਾਬ ਦੇ ਜਿੰਮੀਦਾਰਾਂ ਦੇ ਉਤਪਾਦਾਂ ਦੀ ਜੋ ਕੀਮਤ ਉਨ੍ਹਾਂ ਨੂੰ ਇਸ ਸਮੇ ਕਾਫੀ ਘੱਟ ਮਿਲ ਰਹੀ ਹੈ, ਉਹ ਵੱਧਕੇ ਲਾਭ ਵੱਡਾ ਹੋ ਜਾਵੇਗਾ । ਜਿਵੇ ਇਸ ਸਮੇ ਇੰਡੀਆ ਵਿਚ ਕਣਕ 2400 ਰੁਪਏ ਪ੍ਰਤੀ ਕੁਇੰਟਲ ਹੈ ਤੇ ਪਾਕਿਸਤਾਨ ਵਿਚ 3400 ਰੁਪਏ ਪ੍ਰਤੀ ਕੁਇੰਟਲ ਹੈ। ਜਿੰਮੀਦਾਰ ਨੂੰ ਸਰਹੱਦਾਂ ਖੋਲਣ ਨਾਲ ਇਕ ਕੁਇੰਟਲ ਪਿਛੇ 1000 ਰੁਪਏ ਦਾ ਸਿੱਧਾ ਫਾਇਦਾ ਹੋਵੇਗਾ।

ਇਸ ਨਾਲ ਖੇਤ-ਮਜਦੂਰ, ਆੜਤੀਏ, ਟਰਾਸਪੋਰਟਰਾਂ ਦੇ ਲਾਭ ਵੀ ਵੱਧਣਗੇ ਅਤੇ ਇਨ੍ਹਾਂ ਖੇਤਰਾਂ ਵਿਚ ਕੰਮ ਕਰਨ ਦੇ ਮੌਕੇ ਵੱਧਣ ਕਾਰਨ ਵੱਡੀ ਹੱਦ ਤੱਕ ਬੇਰੁਜਗਾਰੀ ਵੀ ਖਤਮ ਹੋਵੇਗੀ। ਦੂਸਰਾ ਜਦੋ ਸਿੱਧੀਆ ਫਸਲਾਂ ਸਰਹੱਦਾਂ ਰਾਹੀ ਬਾਹਰ ਜਾਣਗੀਆ ਤਾਂ ਜੋ ਇਥੋ ਦੇ ਗੋਦਾਮ ਨੱਕੋ ਨੱਕ ਭਰੇ ਪਏ ਹਨ ਅਤੇ ਜਿਨ੍ਹਾਂ ਵਿਚ ਲੰਮੇ ਸਮੇ ਤੋ ਪਈਆ ਫਸਲਾਂ ਸੂਸਰੀ ਅਤੇ ਚੂਹਿਆ ਰਾਹੀ ਵੱਡੀ ਮਾਤਰਾ ਵਿਚ ਖਰਾਬ ਹੋ ਰਹੀ ਹੈ, ਫਿਰ ਖਾਦ ਪਦਾਰਥਾਂ ਦੇ ਅਤੇ ਗੋਦਾਮਾਂ ਨਾਲ ਸੰਬੰਧਤ ਅਧਿਕਾਰੀਆ ਵੱਲੋ 2 ਨੰਬਰ ਵਿਚ ਇਹ ਫਸਲਾਂ ਚੋਰੀ ਕਰਕੇ ਵੇਚੀਆ ਜਾਂਦੀਆ ਹਨ ਅਤੇ ਵੱਡਾ ਘਾਟਾ ਪੈ ਰਿਹਾ ਹੈ। ਉਹ ਵੀ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਮੋਦੀ-ਸ਼ਾਹ ਦੀ ਇੰਡੀਅਨ ਹਕੂਮਤ ਮੁਸਲਿਮ ਅਤੇ ਸਿੱਖ ਦੋਵੇ ਘੱਟ ਗਿਣਤੀ ਕੌਮਾਂ ਨਾਲ ਨਫਰਤ ਦੀ ਨੀਤੀ ਅਧੀਨ ਅਮਲ ਕਰ ਰਹੀ ਹੈ।

ਜੋ ਵਕਫ ਬੋਰਡ ਸੰਬੰਧੀ ਨਵਾਂ ਕਾਨੂੰਨ ਲਿਆਕੇ ਮੁਸਲਿਮ ਕੌਮ ਦੀਆਂ ਦਾਨ ਕੀਤੀਆ ਜਾਇਦਾਦਾਂ ਤੇ ਹੁਕਮਰਾਨਾਂ ਵੱਲੋ ਕਬਜੇ ਕਰਨ ਦੀ ਮੰਦਭਾਵਨਾ ਹੈ, ਉਸ ਉਤੇ ਅੱਜ ਸੁਪਰੀਮ ਕੋਰਟ ਨੇ ਫੈਸਲਾ ਦੇਣਾ ਹੈ। ਕਹਿਣ ਤੋ ਭਾਵ ਹੈ ਕਿ ਹੁਕਮਰਾਨ ਜੋ ਦੋਵੇ ਘੱਟ ਗਿਣਤੀ ਕੌਮਾਂ ਨਾਲ ਜ਼ਬਰ ਕਰਦੇ ਆ ਰਹੇ ਹਨ, ਉਸਦਾ ਅੰਤ ਕਰਨ ਲਈ ਪੰਜਾਬੀਆਂ ਨੂੰ ਬਿਨ੍ਹਾਂ ਕਿਸੇ ਭੇਦਭਾਵ ਦੇ ਇਕੱਤਰ ਹੋ ਕੇ ਹੁਕਮਰਾਨਾਂ ਦੇ ਜ਼ਬਰ ਵਿਰੁੱਧ ਜੂਝਣਾ ਪਵੇਗਾ। ਕਿਉਂਕਿ ਸਾਡੇ ਵਪਾਰੀਆ, ਕਾਰਖਾਨੇਦਾਰਾਂ ਵੱਲੋ ਜੋ ਮਸੀਨਾਂ, ਟਰੈਕਟਰ ਅਤੇ ਹੋਰ ਖੇਤੀ ਔਜਾਰ ਬਣਾਏ ਜਾ ਰਹੇ ਹਨ, ਉਨ੍ਹਾਂ ਨੂੰ ਇਥੋ ਗੁਜਰਾਤ ਲਿਜਾਕੇ ਕਰਾਂਚੀ ਰਾਹੀ ਦੂਜੇ ਮੁਲਕਾਂ ਵਿਚ ਭੇਜਕੇ ਉਨ੍ਹਾਂ ਦੀ ਲਾਗਤ ਕੀਮਤ ਵਧਾਈ ਜਾ ਰਹੀ ਹੈ ਅਤੇ ਉਤਪਾਦਕਾਂ ਦੇ ਲਾਭ ਨੂੰ ਸੱਟ ਮਾਰੀ ਜਾ ਰਹੀ ਹੈ। ਜਦੋਕਿ ਵਾਹਗਾ ਬਾਰਡਰ ਤੋ ਲਾਹੌਰ ਕਰਾਂਚੀ 15 ਕਿਲੋਮੀਟਰ ਦੀ ਦੂਰੀ ਤੇ ਹਨ। ਇਥੋ ਸਰਹੱਦਾਂ ਖੁੱਲ੍ਹਣ ਨਾਲ ਜਿਥੇ ਉਤਪਾਦਕਾਂ ਦਾ ਲਾਭ ਵੱਧੇਗਾ, ਉਥੇ ਖਰੀਦ ਕਰਤਾ ਦੇ ਲਾਭ ਵਿਚ ਵੀ ਵਾਧਾ ਹੋਵੇਗਾ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर