Author: फतेह लाइव • एडिटर
‘ਬਾਬਾ ਬੁੱਢਾ ਜੀ ਨਿਵਾਸ’ ਦਾ ਨਿਰਮਾਣ ਉੱਚੀ ਸੋਚ ਅਤੇ ਨੇਕ ਉਪਰਾਲਾ: ਬੀਬੀ ਜਤਿੰਦਰਪਾਲ ਕੌਰ (ਜਮਸ਼ੇਦਪੁਰ ਤੋਂ ਚਰਨਜੀਤ ਸਿੰਘ) ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਸਾਕਚੀ ਨੇ ਗ੍ਰੰਥੀ ਅਤੇ ਰਾਗੀ ਸਿੰਘਾਂ ਦੀ ਸੁੱਖ-ਸਹੂਲਤ ਨੂੰ ਮੁੱਖ ਰੱਖਦਿਆਂ ਉਨ੍ਹਾਂ ਲਈ ਉੱਚ-ਪੱਧਰੀ ਆਧੁਨਿਕ ਸਹੂਲਤਾਂ ਨਾਲ ਲੈਸ ‘ਬਾਬਾ ਬੁੱਢਾ ਜੀ ਨਿਵਾਸ’ ਨਿਵਾਸ ਦਾ ਨਿਰਮਾਣ ਕੀਤਾ ਹੈ, ਜਿਸ ਦਾ ਉਦਘਾਟਨ 2 ਮਾਰਚ ਨੂੰ ਕੀਤਾ ਜਾਵੇਗਾ। ਉਦਘਾਟਨੀ ਸਮਾਗਮ ਸਬੰਧੀ ਪ੍ਰਧਾਨ ਨਿਸ਼ਾਨ ਸਿੰਘ ਦੀ ਅਗਵਾਈ ਹੇਠ ਮੈਂਬਰਾਂ ਨਾਲ ਗੈਰ ਰਸਮੀ ਮੀਟਿੰਗ ਕੀਤੀ ਗਈ, ਜਿਸ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ 2 ਮਾਰਚ ਦਿਨ ਐਤਵਾਰ ਨੂੰ ਕੀਰਤਨ ਦਰਬਾਰ ਕਰਵਾਇਆ ਜਾਵੇਗਾ ਅਤੇ ਅਰਦਾਸ ਉਪਰੰਤ ਨਿਵਾਸ ਅਸਥਾਨ ਬਾਬਾ ਬੁੱਢਾ ਜੀ ਨਿਵਾਸ ਦੀਆਂ…
ਆਰਪੀ ਸਿੰਘ ਤੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਣ ਲਈ ਕਨੂੰਨੀ ਕਾਰਵਾਈ ਦੀ ਮੰਗ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਜਿਸ ਸਮੇਂ ਤੋਂ ਸਿੱਖ ਧਰਮ ਹੋਂਦ ਵਿੱਚ ਆਇਆ ਹੈ, ਉਸੇ ਸਮੇਂ ਤੋਂ ਕੱਟੜਵਾਦੀ ਹਿੰਦੂ ਵਿਦਵਾਨਾਂ ਵੱਲੋਂ ਸਿੱਖ ਧਰਮ ਨੂੰ ਇੱਕ ਵਿਲੱਖਣ ਤੇ ਨਿਆਰਾ ਧਰਮ ਮੰਨਣ ਦੀ ਥਾਂ, ਇਸ ਨੂੰ ਹਿੰਦੂ ਧਰਮ ਦਾ ਇੱਕ ਹਿੱਸਾ ਜ਼ਬਰਦਸਤੀ ਗਰਦਾਨੇ ਜਾਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਅਖੰਡ ਕੀਰਤਨੀ ਜੱਥਾ (ਦਿੱਲੀ) ਦੇ ਮੁੱਖ ਸੇਵਾਦਾਰ ਭਾਈ ਅਰਵਿੰਦਰ ਸਿੰਘ ਰਾਜਾ ਨੇ ਕਿਹਾ ਕਿ ਦੁੱਖ ਇਸ ਗੱਲ ਦਾ ਹੈ ਕਿ ਭਾਜਪਾ ਦੇ ਆਰਪੀ ਸਿੰਘ ਵਰਗੇ ਅਖੌਤੀ ਜੋ ਸਿੱਖ ਹੋਣ ਦਾ ਦਾਹਵਾ ਕਰਦੇ ਰਹਿੰਦੇ ਹਨ ਕੁਰਸੀ ਦੀ ਭੁੱਖ…
ਭਾਈ ਹਰਦੀਪ ਸਿੰਘ ਜੀ ਨਿੱਝਰ ਦੀ ਸ਼ਹਾਦਤ ਨੂੰ ਪੂਰੇ ਹੋਏ 600 ਦਿਨ, ਭਾਰਤੀ ਐੱਬੇਸੀ ਮੂਹਰੇ ਜ਼ੋਰਦਾਰ ਰੋਸ ਪ੍ਰਦਰਸ਼ਨ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਕੌਮ ਦੇ ਮਹਾਨ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਜਿੰਨਾਂ ਨੂੰ ਸਰੀ ਕੈਨੇਡਾ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਸੀ, ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਹਰ ਮਹੀਨੇ ਦੀ 18 ਤਰੀਕ ਨੂੰ ਵੈਨਕੂਵਰ ਵਿਖੇ ਭਾਰਤੀ ਅੰਬੈਸੀ ਵਿਖੇ ਭਾਰੀ ਰੋਸ-ਮੁਜਾਰਾ ਕੀਤਾ ਜਾਂਦਾ ਹੈ। ਬੀਤੇ ਦਿਨ ਜਦੋਂ ਭਾਈ ਨਿੱਝਰ ਦੀ ਸ਼ਹੀਦੀ ਨੂੰ 600 ਦਿਨ ਪੂਰੇ ਹੋਏ, ਉਸ ਨੂੰ ਸਮਰਪਿਤ ਕੈਨੇਡਾ ਦੀਆਂ ਸਿੱਖ-ਸੰਗਤਾਂ ਵੱਲੋਂ ਭਾਰਤੀ ਐੱਬੇਸੀ ਮੂਹਰੇ ਭਾਰੀ ਰੋਸ-ਪ੍ਰਦਰਸ਼ਨ ਕੀਤਾ ਗਿਆ ਜਿਸ…
ਯੂਕੇ, ਕੈਨੇਡਾ, ਅਮਰੀਕਾ ਦੇ ਸਿੱਖ ਸੰਸਦ ਮੈਂਬਰਾਂ/ਕਾਰਕੁਨ੍ਹਾਂ ਦੀ ਚੁੱਪ ਸਿੱਖ ਦੀ ਪਛਾਣ ਲਈ ਖਤਰਨਾਕ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਮਨਜੀਤ ਸਿੰਘ ਜੀ.ਕੇ. ਨੇ ਕੈਨੇਡਾ, ਯੂ.ਕੇ. ਅਤੇ ਅਮਰੀਕਾ ਦੇ ਸਿੱਖ ਆਗੂਆਂ ਅਤੇ ਪ੍ਰਭਾਵਸ਼ਾਲੀ ਲੋਕਾਂ ਨੂੰ ਅਮਰੀਕਾ ਵਲੋਂ ਭਾਰਤ ਡਿਪੋਰਟ ਕੀਤੇ ਗਏ ਸਿੱਖਾਂ ਜਿਨ੍ਹਾਂ ਨੂੰ ਫੌਜੀ ਜਹਾਜ਼ ਵਿੱਚ ਚੜ੍ਹਨ ਤੋਂ ਪਹਿਲਾਂ ਉਨ੍ਹਾਂ ਦੀਆਂ ਪੱਗਾਂ ਲਾਹ ਦਿੱਤੀਆਂ ਗਈਆਂ ਸਨ, ਦੇ ਅਪਮਾਨ ਬਾਰੇ ਚੁੱਪ ਤੋੜਨ ਲਈ ਕਿਹਾ ਹੈ। ਜੀ.ਕੇ. ਨੇ ਸਿੱਖ ਭਾਈਚਾਰੇ ਨੂੰ ਸਿੱਖ ਸਿਆਸੀ ਸ਼ਖਸੀਅਤਾਂ ਦੀ ਚੋਣਵੀਂ ਸਰਗਰਮੀ ‘ਤੇ ਸਵਾਲ ਉਠਾਉਂਦੇ ਹੋਏ, ਉਨ੍ਹਾਂ ਨੂੰ ਯਾਦ ਦਿਵਾਇਆ ਕਿ ਸਿੱਖ ਅਧਿਕਾਰ ਭੂਗੋਲ ਨਾਲ ਬੰਨ੍ਹੇ ਨਹੀਂ ਹਨ। ਉਨ੍ਹਾਂ ਸੁਆਲ ਕੀਤਾ ਕਿ ਕਿੱਥੇ ਹਨ ਉਹ ਸਿੱਖ…
ਇਕ ਪਰਿਵਾਰ ਨੂੰ ਬਚਾਉਣ ਵਾਸਤੇ ਸਿੱਖ ਸੰਸਥਾਵਾਂ ਦਾ ਘਾਣ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ: ਕਾਲਕਾ/ ਕਾਹਲੋਂ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਯੋਜਿਤ ਆਲ ਇੰਡੀਆ ਪੰਥਕ ਕਨਵੈਨਸ਼ਨ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਸਮਾਪਤ ਕਰਨ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਿਆ ਗਿਆ ਫੈਸਲਾ ਮੁੱਢੋਂ ਹੀ ਰੱਦ ਕਰ ਦਿੱਤਾ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਹਾ ਹੈ ਕਿ ਉਹ ਸਿੱਖ ਧਰਮ ਦੇ ਵਿਸ਼ਵ ਭਰ ਵਿਚ ਪ੍ਰਚਾਰ ਤੇ ਪ੍ਰਸਾਰ ਲਈ ਕੰਮ ਕਰਨ ਜਿਸ ਵਾਸਤੇ ਦਿੱਲੀ ਗੁਰਦੁਆਰਾ ਕਮੇਟੀ ਸਮੇਤ ਸਮੁੱਚੀਆਂ ਸਿੱਖ ਸੰਸਥਾਵਾਂ ਉਹਨਾਂ ਦਾ ਸਾਥ ਦੇਣਗੀਆਂ। ਅੱਜ ਇਥੇ ਗੁਰਦੁਆਰਾ ਰਕਾਬਗੰਜ…
ਰਾਸ਼ਟਰਪਤੀ ਟਰੰਪ ਨੂੰ ਸਿੱਖਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਅਤੇ ਉਨ੍ਹਾਂ ਨੂੰ ਯਕੀਨੀ ਬਣਾਉਣ ਲਈ ਜ਼ੋਰਦਾਰ ਅਪੀਲ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਅਮਰੀਕਾ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਪ੍ਰਮੁੱਖ ਸੰਸਥਾਵਾਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਐਸਸੀਸੀਈਸੀ) ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (ਏਜੀਪੀਸੀ) ਦੀ ਲੀਡਰਸ਼ਿਪ ਨੇ ਗ੍ਰਿਫਤਾਰੀ ਅਤੇ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਗੈਰ-ਦਸਤਾਵੇਜ਼ ਸਿੱਖ ਵਿਅਕਤੀਆਂ ਨਾਲ ਹਾਲ ਹੀ ਵਿੱਚ ਕੀਤੇ ਜਾ ਰਹੇ ਸਲੂਕ ਬਾਰੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਰਿਪੋਰਟਾਂ ਦਰਸਾਉਂਦੀਆਂ ਹਨ ਕਿ ਇਹਨਾਂ ਵਿਅਕਤੀਆਂ ਨੂੰ ਉਹਨਾਂ ਦੀਆਂ ਧਾਰਮਿਕ ਪਗੜੀਆਂ ਪਹਿਨਣ ਦੇ ਅਧਿਕਾਰ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਅਤੇ ਆਈ.ਸੀ.ਈ ਏਜੰਟਾਂ ਦੁਆਰਾ ਉਹਨਾਂ ਨਾਲ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਮਹਾਸਚਿਵ ਜਗਦੀਪ ਸਿੰਘ ਕਾਹਲੋ ਨੇ ਹਰਜਿੰਦਰ ਸਿੰਘ ਧਾਮੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਸਵਾਗਤ ਕਰਦੇ ਹੋਏ ਇਸਨੂੰ ਦੇਰ ਨਾਲ ਸਹੀ ਪਰ ਅੰਦਰੂਨੀ ਆਵਾਜ਼ ਸੁਣ ਕੇ ਲਿਆ ਗਿਆ ਫੈਸਲਾ ਦੱਸਿਆ ਹੈ। ਸ: ਹਰਮੀਤ ਸਿੰਘ ਕਾਲਕਾ ਅਤੇ ਸ: ਜਗਦੀਪ ਸਿੰਘ ਕਾਹਲੋ ਨੇ ਕਿਹਾ ਕਿ ਹਾਲਾਂਕਿ ਸ: ਹਰਜਿੰਦਰ ਸਿੰਘ ਧਾਮੀ ਨੂੰ 2 ਦਸੰਬਰ ਨੂੰ ਹੀ ਆਪਣਾ ਪਦ ਛੱਡਣਾ ਚਾਹੀਦਾ ਸੀ, ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਦੁਆਰਾ ਬਣਾਈ ਗਈ 7 ਮੈਂਬਰਾਂ…
ਪ੍ਰੋਗਰਾਮ ਵਿਚ ਗੁਰਮਤਿ ਸਕੂਲ ਦੀਆਂ 21 ਟੀਮਾਂ ਨੇ ਲਿਆ ਭਾਗ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ-ਡੇਲਟਾ ਵਿਖੇ ਬੀਤੀ 15-16 ਫਰਵਰੀ ਨੂੰ ਸਾਲਾਨਾ ਬਸੰਤ ਰਾਗ ਕੀਰਤਨ ਦਰਬਾਰ ਜੋ ਕਿ ਹਰ ਸਾਲ ਉਲੀਕਿਆ ਜਾਂਦਾ ਹੈ, ਦੀ ਸੰਪੂਰਨਤਾ ਚੜਦੀਕਲਾ ਨਾਲ ਹੋਈ। ਦੱਸਣਯੋਗ ਹੈ ਕਿ ਇਸ ਸਾਲ ਕੀਰਤਨ ਅਕੈਡਮੀ ਭਾਈ ਹਰਦੀਪ ਸਿੰਘ ਨਿੱਝਰ ਗੁਰਮਤਿ ਸਕੂਲ ਦੀਆਂ 21 ਟੀਮਾਂ ਨੇ ਭਾਗ ਲਿਆ, ਇਸ ਦੇ ਨਾਲ-ਨਾਲ ਲੋਅਰ-ਮੇਨਲੈਂਡ ਦੀਆਂ ਵੱਖੋਂ-ਵੱਖ ਕੀਰਤਨ ਅਕੈਡਮੀਆਂ ਅਤੇ ਅਦਾਰਿਆਂ ਨੇ ਭਾਗ ਲਿਆ ਸੀ। ਇੰਨ੍ਹਾ ਵਿੱਚ ਕੌਰ ਇੰਸਟੀਟਿਊਟ ਆਫ ਮਿਊਜ਼ਿਕ, ਗੁਰੂ ਅੰਗਦ ਦੇਵ ਜੀ ਸਕੂਲ, ਅੰਮ੍ਰਿਤ ਗੁਰਮਤਿ ਸੰਗੀਤ ਅਕੈਡਮੀ, ਦਸਮੇਸ਼ ਦਰਬਾਰ ਗੁਰਮਤਿ ਅਕੈਡਮੀ, ਦੁੱਖ ਨਿਵਾਰਨ ਗੁਰਮਤਿ ਸਕੂਲ, ਸਪਿਰੀਚੂਅਲ…
ਭਾਈ ਕੌਲਗੜ੍ਹ ਨੇ ਪੰਥਕ ਸੇਵਾਵਾਂ ਵਿਚ ਪਾਇਆ ਸੀ ਵੱਡਾ ਯੋਗਦਾਨ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸਵਰਗਵਾਸੀ ਸ੍ ਹਰਪਾਲ ਸਿੰਘ ਕੌਲਗੜ੍ਹ ਸਾਬਕਾ ਜਨਰਲ ਸਕੱਤਰ ਗੁਰਦੁਆਰਾ ਸ਼੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਜੀ ਦੀ ਬੇਟੀ ਗੁਰਲੀਨ ਕੌਰ ਦਾ 18ਵਾਂ ਜਨਮਦਿਨ ਗੁਰਦੁਆਰਾ ਸਾਹਿਬ ਵਿੱਖੇ ਮਨਾਇਆ ਗਿਆ। ਇਸ ਮੌਕੇ ਜਥੇਦਾਰ ਰੇਸ਼ਮ ਸਿੰਘ ਬੱਬਰ ਨੇ ਵਡੀ ਗਿਣਤੀ ਅੰਦਰ ਗੁਰੂਘਰ ਪੁਜੀ ਸੰਗਤ ਦਾ ਧੰਨਵਾਦ ਕੀਤਾ ਅਤੇ ਭਾਈ ਹਰਪਾਲ ਸਿੰਘ ਦੀਆਂ ਮੌਜੂਦਾ ਸੰਘਰਸ਼ ਚ ਪੰਥ ਪ੍ਰਤੀ ਕੀਤੀਆ ਸੇਵਾਵਾਂ ਨੂੰ ਯਾਦ ਕਰਦਿਆ ਸੰਗਤਾਂ ਨਾਲ ਸਾਂਝ ਪਾਈ। ਜਿਕਰਯੋਗ ਹੈ ਕਿ ਮਰਹੂਮ ਭਾਈ ਹਰਪਾਲ ਸਿੰਘ ਸਿੱਖ ਫੈਡਰੇਸ਼ਨ ਜਰਮਨੀ ਦੇ ਨਾਮਵਰ ਕਾਰਕੁਨ ਸਨ ਤੇ ਉਨ੍ਹਾਂ ਨੇ ਆਪਣੀਆਂ ਪੰਥਕ ਸੇਵਾਵਾਂ ਨਾਲ ਫੈਡਰੇਸ਼ਨ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਪੰਜਾਬ ਦੇ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਦੇ ਕਾਬਲ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆ ਪੰਜਾਬ ਤੋਂ ਰਾਜ ਸਭਾ ਮੈਂਬਰ ਸ. ਵਿਕਰਮਜੀਤ ਸਿੰਘ ਸਾਹਨੀ ਦੀ ਅਗਵਾਈ ਹੇਠ ਪਟਿਆਲਾ ਵਿਖੇ ‘ਮੇਰਾ ਹੁਨਰ ਮੇਰੀ ਸ਼ਾਨ’ ਤਹਿਤ ਸੰਨ ਫਾਉਂਡੇਸ਼ਨ ਵੱਲੋਂ ‘ਵਰਲਡ ਸਕਿੱਲ ਸੈਂਟਰ ਆਫ ਐਕਸੀਲੈਂਸ’ ਦਾ ਉਦਘਾਟਨ ਕੀਤਾ ਗਿਆ। ਇੱਥੇ ਨਗਰ ਨਿਗਮ ਦਫ਼ਤਰ ਦੇ ਸਾਹਮਣੇ ਕਰਵਾਏ ਗਏ ਇਸ ਸਮਾਗਮ ਦੌਰਾਨ ਵਿਸ਼ਵ ਹੁਨਰ ਕੇਂਦਰ ਆਫ਼ ਐਕਸੀਲੈਂਸ ਦਾ ਉਦਘਾਟਨ ਪੰਜਾਬ ਦੇ ਰੋਜ਼ਗਾਰ ਉਤਪੱਤੀ ਤੇ ਹੁਨਰ ਵਿਕਾਸ ਮੰਤਰੀ ਅਮਨ ਅਰੋੜਾ, ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ, ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ, ਸਿਹਤ ਮੰਤਰੀ ਡਾ. ਬਲਬੀਰ ਸਿੰਘ, ਸੰਸਦ ਮੈਂਬਰ…
