ਫਤਿਹ ਲਾਈਵ, ਰਿਪੋਰਟਰ.
ਜਮਸ਼ੇਦਪੁਰ ਦੇ ਕਦਮਾਂ ਗੁਰਦੁਆਰਾ ਸਾਹਿਬ ਦੇ ਨਵੇਂ ਬਣੇ ਮੁੱਖ ਸੇਵਾਦਾਰ ਮਨਜੀਤ ਸਿੰਘ ਸ਼ੁਕਰਵਾਰ ਨੂੰ ਸਾਕਚੀ ਵਿੱਖੇ ਸੈਂਟਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਪਹੁੰਚੇ. ਉਨ੍ਹਾਂ ਦੇ ਨਾਲ ਸਾਬਕਾ ਪ੍ਰਧਾਨ ਸ੍ਰੀ ਬਲਦੇਵ ਸਿੰਘ, ਟਰਸਟੀ ਤਾਜਵੀਰ ਸਿੰਘ ਕਲਸੀ ਅਤੇ ਸਾਰੀ ਟੀਮ ਹਾਜ਼ਰ ਰਹੀ।
ਸੈਂਟਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਭ ਦਾ ਦਿਲੋਂ ਸਨਮਾਨ ਕੀਤਾ ਗਿਆ ਅਤੇ ਨਵੀਂ ਜਿੰਮੇਵਾਰੀ ਲਈ ਮਨਜੀਤ ਸਿੰਘ ਜੀ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਗਈਆਂ. ਸੀਜੀਪੀਸੀ ਦੇ ਮੁੱਖੀ ਭਗਵਾਨ ਸਿੰਘ ਨੇ ਇਸ ਮੌਕੇ ਤੇ ਕਿਹਾ ਕੀ ਖੁਸ਼ੀ ਦੀ ਗੱਲ ਹੈ ਕਿ ਸਾਰੀ ਸੰਗਤ ਵੱਲੋਂ ਸਰਬ ਸਹਿਮਤੀ ਨਾਲ ਪ੍ਰਧਾਨ ਦੀ ਚੋਣ ਕੀਤੀ ਗਈ, ਜੋ ਕਿ ਏਕਤਾ ਅਤੇ ਭਰੋਸੇ ਦੀ ਮਿਸਾਲ ਹੈ.
ਉਹਨਾਂ ਕਿਹਾ ਕੀ ਅਸੀਂ ਅਰਦਾਸ ਕਰਦੇ ਹਾਂ ਕਿ 26 ਤੋਂ 29 ਤੱਕ ਦੇ ਸਮਾਗਮ ਗੁਰੂ ਸਾਹਿਬ ਦੀ ਕਿਰਪਾ ਨਾਲ ਚੜਦੀ ਕਲਾ ਵਿੱਚ ਸਫਲ ਹੋਣ ਅਤੇ ਇਸੇ ਤਰ੍ਹਾਂ ਸਾਰੇ ਗੁਰਦੁਆਰਿਆਂ ਵਿੱਚ ਪਿਆਰ, ਏਕਤਾ ਅਤੇ ਸਾਂਝ ਬਣੀ ਰਹੇ. ਇਸ ਮੌਕੇ ਸੀਜੀਪੀਸੀ ਦੇ ਕਈ ਟੀਮ ਮੇਂਬਰ ਸ਼ਾਮਿਲ ਸਨ.

