(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਗੁਰਦੁਆਰਾ ਸਿੰਘ ਸਭਾ ਉਦੇ ਵਿਹਾਰ (ਚੰਦਰ ਵਿਹਾਰ) ਵਿੱਖੇ ਪ੍ਰਧਾਨ ਸ. ਹਰਦੀਪ ਸਿੰਘ ਜੀ ਦੇ ਸਹਿਯੋਗ ਨਾਲ ਗੁਰਮਤਿ ਕੈਂਪ 1-21 ਜੂਨ ਤੱਕ ਲਗਾਇਆ ਗਿਆ। ਕੈਂਪ ਦੇ ਬੱਚਿਆਂ ਨੇ ਗੁਰਦੁਆਰਾ ਰਕਾਬਗੰਜ ਸਾਹਿਬ 23 ਜੂਨ ਨੂੰ ਸੰਗਤ ਦੇ ਸਾਹਮਣੇ ਪ੍ਰਦਰਸ਼ਨ ਕੀਤਾ । ਸੰਪੂਰਨਤਾ ਉਪਰੰਤ ਅੱਜ 29 ਜੂਨ ਨੂੰ ਕੈਂਪ ਦੇ ਬੱਚਿਆਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਾਪਤ ਹੋਈਆਂ ਟਰੋਫੀਆਂ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ।
ਇਸ ਬਾਰੇ ਜਾਣਕਾਰੀ ਦੇਂਦਿਆਂ ਪ੍ਰਧਾਨ ਸ. ਹਰਦੀਪ ਸਿੰਘ ਨੇ ਦਸਿਆ ਕਿ ਇਸ ਕੈਂਪ ਵਿੱਚ ਬੱਚਿਆਂ ਨੂੰ ਕੀਰਤਨ, ਗੁਰਬਾਣੀ ਕੰਠ, ਮਾਰਸ਼ਲ ਆਰਟ, ਦਸਤਾਰ ਸਿਖਲਾਈ, ਅਤੇ ਸਿੱਖ ਇਤਿਹਾਸ ਨਾਲ ਜੋੜਿਆ ਗਿਆ, ਜਿਸ ਵਿੱਚ ਬੀਬੀ ਰਵਿੰਦਰ ਕੌਰ ਖਾਲਸਾ ਦੀ ਉਪਰੋਕਤ ਟੀਮ ਮਨਦੀਪ ਕੌਰ, ਹਰਸਿਮਰ ਕੌਰ, ਬੀਬੀ ਸੁਦਰਸ਼ਨ ਕੌਰ, ਵੀਰ ਗੁਰਵਿੰਦਰ ਸਿਘ, ਵੀਰ ਗੁਰਮੀਤ ਸਿੰਘ, ਸ.ਜਸਪ੍ਰੀਤ ਸਿੰਘ ਤੇ ਓਸ਼ਨ ਸਿੰਘ ਵੀਰ ਨੇ ਇੱਕ ਟੀਮ ਦੇ ਰੂਪ ਵਿੱਚ ਸੇਵਾ ਨਿਭਾਈ।
ਅੰਤ ਵਿਚ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਸਮੂੰਹ ਵੀਰਾਂ ਭੈਣਾਂ ਤੇ ਗੁਰਦੁਆਰਾ ਸਿੰਘ ਸਭਾ ਉਦੇ ਵਿਹਾਰ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਣ ਦੇ ਨਾਲ ਬਚਿਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੇ ਉਧਮ ਸਦਕਾ ਇਹ ਕੈਂਪ ਚੜ੍ਹਦੀਕਲਾ ਚ ਰਿਹਾ।