(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਅਤੇ ਭਾਈ ਕੇਹਰ ਸਿੰਘ ਸਿੱਖ ਪੰਥ ਦੇ ਮਹਾਨ ਸ਼ਹੀਦ ਸਿੰਘਾਂ ਵਿੱਚੋ ਹਨ। ਜਿਸ ਤਰ੍ਹਾਂ ਉਨ੍ਹਾਂ ਨੇ ਆਪਣਾ ਆਪ ਵਾਰਦਿਆਂ ਸਿੱਖ ਪੰਥ ਦੇ ਪਵਿੱਤਰ ਅਸਥਾਨਾਂ ਨੂੰ ਢਹਿ ਢੇਰੀ ਕਰਣ ਵਾਲੀ ਸਮੇਂ ਦੀ ਤਤਕਾਲੀ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਆਪਣੇ ਹੱਥੀਂ ਸਜ਼ਾ ਦੇ ਕੇ ਪੰਥ ਦੀ ਮਹਾਨ ਮਰਿਆਦਾ ਦਾ ਪਾਲਣ ਕਰਦਿਆਂ ਕੌਮ ਦੀ ਦਸਤਾਰ ਮੁੜ ਸਿਰਾਂ ਤੇ ਸਜ਼ਾਈ ਸੀ ਉਨ੍ਹਾਂ ਦੀ ਸ਼ਹਾਦਤਾਂ ਨੂੰ ਕੇਸਰੀ ਸਲਾਮ ਕਰਨਾ ਹਰ ਸਿੱਖ ਦਾ ਫਰਜ਼ ਬਣ ਜਾਂਦਾ ਹੈ।

ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮਹਿਲਾ ਵਿੰਗ ਦੇ ਮੁੱਖੀ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ‘ਸ਼ਹੀਦ’ ਅਖਵਾਉਣ ਵਾਲੇ ਵਿਅਕਤੀ ਦਾ ਆਦਰਸ਼ ਇਕ ਸਾਕਾਰਾਤਮਕ ਨਿਸ਼ਾਨਾ ਹੁੰਦਾ ਹੈ। ਇਹ ਨੇਕ-ਨੀਤੀ ਉੱਤੇ ਅਧਾਰਿਤ ਹੁੰਦਾ ਹੈ ਅਤੇ ਇਸ ਦੀ ਪ੍ਰਾਪਤੀ ਵਿੱਚੋਂ ਲਾਹੇਵੰਦ ਸਿੱਟੇ ਨਿਕਲਣ ਦੀ ਆਸ ਹੁੰਦੀ ਹੈ, ਨਾਕਾਰਾਤਮਕ ਸਿੱਟੇ ਨਹੀਂ। ਨਿਸ਼ਾਨੇ ਤਾਂ ਅਪਰਾਧ ਜਗਤ ਵਿਚ ਸ਼ਾਮਲ ਲੋਕਾਂ ਦੇ ਵੀ ਹੁੰਦੇ ਹਨ ਪਰੰਤੂ ਉਹ ਆਦਰਸ਼ ਨਹੀਂ ਅਖਵਾ ਸਕਦੇ।

‘ਸ਼ਹੀਦ’ ਅਖਵਾਉਣ ਵਾਲੇ ਵਿਅਕਤੀ ਦਾ ਨਿਸ਼ਾਨਾ ਚੰਗਿਆਈ ਦੇ ਗੁਣ ਉੱਤੇ ਕੇਂਦ੍ਰਿਤ ਹੁੰਦਾ ਹੈ ਅਤੇ ਉਸ ਵਿਚ ਬਦੀ ਜਾਂ ਬੁਰਿਆਈ ਭਾਵ ਅਨੈਤਿਕਤਾ ਦਾ ਅੰਸ਼ ਦਾਖਲ ਨਹੀਂ ਹੋ ਸਕਦਾ। ‘ਸ਼ਹੀਦ’ ਅਖਵਾਉਣ ਵਾਲਾ ਵਿਅਕਤੀ ਆਪਣੇ ਆਦਰਸ਼ ਦੀ ਪ੍ਰਾਪਤੀ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦਿੰਦਾ ਹੈ ਕਿਉਕਿ ਉਹ ਅਧਿਆਤਮਿਕ ਪੱਖ ਤੋਂ ਬਹੁਤ ਉੱਚਾ ਉੱਠ ਚੁੱਕਿਆ ਹੁੰਦਾ ਹੈ।

ਜਿਸ ਨਾਲ ਉਸਨੂੰ ਮੌਤ ਦੇ ਸਾਹਮਣੇ ਹੋ ਕੇ ਵੀ ਕੋਈ ਭੈਅ ਨਹੀ ਆਉਦਾ। ਉਹ ਆਪਣੇ ਆਦਰਸ਼ ਦੀ ਪ੍ਰਾਪਤੀ ਲਈ ਜਿਉਦਾ ਹੈ ਅਤੇ ਓਸੇ ਲਈ ਮਰਦਾ ਹੈ। ਇੰਨ੍ਹਾ ਸਿੰਘਾਂ ਦੀ ਯਾਦ ਸਾਨੂੰ ਹਰ ਗੁਰੂਘਰ ਦੇ ਨਾਲ ਆਪਣੇ ਘਰਾਂ ਅੰਦਰ ਵੀਂ ਮਨਾਣੀ ਚਾਹੀਦੀ ਹੈ ਜਿਸ ਨਾਲ ਸਾਡੀ ਨਵੀਂ ਪੀੜੀ ਨੂੰ ਇੰਨ੍ਹਾ ਵਰਗੇ ਮਹਾਨ ਸ਼ਹੀਦ ਸਿੰਘ ਸੂਰਮਿਆਂ ਦਾ ਇਤਿਹਾਸ ਪਤਾ ਲਗਦਾ ਰਹੇ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version