(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਪੰਜਾਬੀ ਸਾਂਝਾ ਪਰਿਵਾਰ (ਰਜਿ:) ਦਿੱਲੀ ਸੰਸਥਾ ਦੇ ਦਫ਼ਤਰ ਵਿਖੇ ਜਨਰਲ ਬਾਡੀ ਦੀ ਮੀਟਿੰਗ ਦੇ ਵਿੱਚ ਬੀਬੀ ਰਣਜੀਤ ਕੌਰ ਜੀ ਨੂੰ ਸੰਸਥਾ ਦੇ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ। ਬੀਬੀ ਰਣਜੀਤ ਕੌਰ ਇੱਕ ਕੁਸ਼ਲ ਸਮਾਜ ਸੇਵਿਕਾ ਅਤੇ ਸਫ਼ਲ ਰਾਜਨੀਤਿਕ ਦੇ ਰੂਪ ਵਿੱਚ ਸਮਾਜ ਦੀ ਤਨ, ਮਨ ਅਤੇ ਧਨ ਦੇ ਨਾਲ ਸੇਵਾ ਕਰਨ ਵਾਲੇ ਸੇਵਾਦਾਰ ਸੰਸਥਾ ਨੂੰ ਮਿਲੇ ਹਨ।

ਕਾਰਜਕਾਰੀ ਪ੍ਰਧਾਨ ਜੀ ਨੇਂ ਆਪਣੀ ਮਿਹਨਤਕਸ਼ ਟੀਮ ਦਾ ਗਠਨ ਵੀ ਕੀਤਾ। ਪਹਿਲਾਂ ਸੰਸਥਾ ਦੇ ਸਰਪ੍ਰਸਤ ਮੈਂਬਰਾਂ ਦੇ ਦੁਆਰਾ ਬੀਬੀ ਜੀ ਦਾ ਸੁਆਗਤ ਕੀਤਾ ਅਤੇ ਬਾਅਦ ਵਿੱਚ ਬੀਬੀ ਜੀ ਦੁਆਰਾ ਸਾਰੇ ਨਵੇਂ ਚੁਣੇ ਗਏ ਮੈਂਬਰਾਂ ਦਾ ਸੁਆਗਤ ਕੀਤਾ ਗਿਆ। ਮੰਚ ਸੰਚਾਲਨ ਸੰਸਥਾ ਦੇ ਮਹਾਂ ਮੰਤਰੀ ਡਾ: ਕੁਲਦੀਪ ਸ਼ਰਮਾ ਜੀ ਦੁਆਰਾ ਕੀਤਾ ਗਿਆ ਅਤੇ ਅੰਤ ਵਿੱਚ ਸ: ਅਮਰਜੀਤ ਸਿੰਘ ਜੀ ਦੁਆਰਾ ਆਏ ਹੋਏ ਸਾਰੇ ਮੈਂਬਰਾਂ ਅਤੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਗਿਆ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version