(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਸਿੱਖ ਪੰਥ ਦੇ ਨਾਲ ਬਿਪ੍ਰਵਾਦੀ ਤਾਕਤਾਂ ਆਪਣੀਆਂ ਚਾਲਾਂ ਨਾਲ ਕੌਮ ਨੂੰ ਵੰਗਾਰ ਪਾਈ ਰੱਖਦੇ ਹਨ। ਇਸੇ ਤਰ੍ਹਾਂ ਹੁਣ ਨਾਇਕਾ ਫੇਸ਼ਨ ਵਲੋਂ ਟੋਪੀ (ਕੈਪ) ਉਪਰ ਏਕਓਂਕਾਰ ਦਾ ਲੋਗੋ ਲਿਖਵਾ ਕੇ ਸਿੱਖ ਹਿਰਦਿਆਂ ਨੂੰ ਵਡੀ ਠੇਸ ਪਹੁੰਚਾਈ ਹੈ। ਮਾਮਲੇ ਦਾ ਪਤਾ ਲਗਦਿਆ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾਂ ਵਿੰਗ ਦੇ ਮੁੱਖੀ ਬੀਬੀ ਰਣਜੀਤ ਕੌਰ ਨੇ ਤੁਰੰਤ ਆਪਣਾ ਕੌਮੀ ਫਰਜ਼ ਸਮਝਦਿਆ ਕੰਪਨੀ ਨੂੰ ਕਾਨੂੰਨੀ ਨੌਟਿਸ ਭੇਜ ਕੇ ਇਸ ਕੈਪ ਦੀ ਸੇਲ ਰੁਕਵਾਈ ਅਤੇ ਕੰਪਨੀ ਨੂੰ ਤੁਰੰਤ ਜਿਹੜਾ ਮਾਲ ਬਾਜ਼ਾਰ ਵਿਚ ਵੇਚਿਆ ਜਾ ਚੁੱਕਾ ਹੈ ਓਸ ਵਾਪਿਸ ਲੈਣ ਲਈ ਕਿਹਾ ਹੈ । ਉਨ੍ਹਾਂ ਵਲੋਂ ਭੇਜੇ ਗਏ ਨੌਟਿਸ ਤੇ ਕੰਪਨੀ ਨੇ ਪੰਥ ਕੋਲੋਂ ਮੁਆਫੀ ਮੰਗਦਿਆ ਇਸ ਤਰ੍ਹਾਂ ਦੀ ਗਲਤੀ ਅਗੇ ਨਾ ਹੋਣ ਬਾਰੇ ਕਿਹਾ ਹੈ ਤੇ ਉਨ੍ਹਾਂ ਨੇ ਆਪਣੀ ਵੈਬਸਾਈਟ ਅਤੇ ਦੁਕਾਨਾਂ ਤੋਂ ਇਸ ਕੈਪ ਨੂੰ ਹਟਾ ਦਿੱਤਾ ਹੈ।
ਜਿਕਰਯੋਗ ਹੈ ਕਿ ਬੀਬੀ ਰਣਜੀਤ ਕੌਰ ਵਲੋਂ ਇਕ ਲੀਗਲ ਸੈਲ ਬਣਾਇਆ ਗਿਆ ਹੈ ਜੋ ਕਿ ਸਿੱਖ ਪਰਿਵਾਰਾਂ ਦੇ ਆਪਸੀ ਮਾਮਲੇ ਅਤੇ ਪੰਥ ਨਾਲ ਖਿਲਵਾੜ ਕਰਣ ਵਾਲੇ ਮਾਮਲਿਆਂ ਨੂੰ ਦੇਖਦਾ ਹੈ ਤੇ ਇਸੇ ਅਧੀਨ ਇਹ ਮਾਮਲਾ ਵੀ ਉਨ੍ਹਾਂ ਨੇ ਪਹਿਲ ਦੇ ਆਧਾਰ ਤੇ ਲੈ ਕੇ ਲੀਗਲ ਸੈਲ ਦੇ ਮੁੱਖ ਕਨਵੀਨਰ ਐਡਵੋਕੇਟ ਬੀਬੀ ਰਵਿੰਦਰ ਕੌਰ ਬਤਰਾ ਕੋਲੋਂ ਕਾਰਵਾਈ ਕਰਵਾਈ ਹੈ।