(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਦਿੱਲੀ ਵਿਧਾਨ ਸਭਾ ਚੋਣਾਂ ਲਈ ਸਭ ਪਾਰਟੀਆਂ ਨੇ ਸਿੱਖਾਂ ਦੀਆਂ ਵੋਟਾਂ ਲੈਣ ਲਈ ਜ਼ੋਰ ਲਗਾਇਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਜੋ ਕਿ ਆਪਣੇ ਆਪ ਨੂੰ ਸਿੱਖ ਨੇਤਾ ਅਖਵਾਂਦੇ ਹਨ ਉਪਰ ਗੰਭੀਰ ਸੁਆਲ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਰਾਜੌਰੀ ਗਾਰਡਨ ਤੋਂ ਭਾਜਪਾ ਦੇ ਉਮੀਦਵਾਰ ਮਨਜਿੰਦਰ ਸਿਰਸਾ ਨੇ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਦਿੱਲੀ ਕਮੇਟੀ ਦੇ ਸਾਰੇ ਵਸੀਲੇ ਚੋਣਾਂ ਵਿੱਚ ਝੋਕ ਰੱਖੇ ਹਨ। ਪਰ ਸਿਰਸਾ ਹੁਣ ਤੱਕ ਦੀ ਆਪਣੀ ਕੋਈ ਇੱਕ ਪ੍ਰਾਪਤੀ ਦੱਸੇ ਕਿ ਉਹ ਕਿਸ ਅਧਾਰ ਤੇ ਵੋਟ ਮੰਗ ਰਿਹਾ ਹੈ ? ਸਿੱਖਾਂ ਲਈ ਅੱਜ ਤੱਕ ਉਸਨੇ ਸਵਾਏ ਪਿੱਠ ‘ਚ ਛੁਰਾ ਮਾਰਨ ਦੇ ਕੀਤਾ ਕੀ ਹੈ ? ਪਿਛਲੇ ਇੱਕ ਮਹੀਨੇ ਦਾ ਆਪਣਾ ਕੋਈ ਇੱਕ ਬਿਆਨ ਹੀ ਦੱਸ ਦੇਵੇ ਜਦੋਂ ਉਹ ਸਿੱਖਾਂ ਦੇ ਹੱਕ ‘ਚ ਬੋਲਿਆ ਹੋਵੇ ? ਜਦੋਂ ਸਿਰਸਾ ਦਾ ਪ੍ਰਾਪਤੀ ਹੀ ਕੋਈ ਨਹੀਂ , ਉਹ ਸਿੱਖਾਂ ਤੋਂ ਵੋਟਾਂ ਦੀ ਆਸ ਕਿਉਂ ਕਰ ਰਿਹਾ ਹੈ ?