(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਖਾਲਸਾ ਸਿਰਜਣਾ ਦਿਵਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਿਊ ਮੋਤੀ ਨਗਰ ਵਿਖ਼ੇ ਵਿਸ਼ੇਸ਼ ਦੀਵਾਨ ਸਜਾਏ ਗਏ ਸਨ, ਜਿਨ੍ਹਾਂ ਵਿਚ ਪ੍ਰਸਿੱਧ ਕੀਰਤਨੀ ਜਥੇਆਂ ਵਲੋਂ ਇਲਾਹੀ ਬਾਣੀ ਨਾਲ ਸੰਗਤਾਂ ਨੂੰ ਜੋੜਿਆ ਗਿਆ ਸੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਤੇ ਦਿੱਲੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸਰਦਾਰ ਗੁਰਮੀਤ ਸਿੰਘ ਸ਼ੰਟੀ ਨੇ ਹਾਜ਼ਰੀਨ ਸੰਗਤਾਂ ਨੂੰ ਜਾਣਕਾਰੀ ਦੇਂਦਿਆ ਦਸਿਆ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ 9 ਦੁਕਾਨਾਂ ਬਣੀਆਂ ਹੋਈਆਂ ਸਨ ਤੇ ਉਨ੍ਹਾਂ ਵਿੱਚੋ ਛੇ ਦੁਕਾਨਾਂ ਖਾਲੀ ਹੋ ਚੁਕੀਆਂ ਸਨ ਤੇ ਬਾਕੀ ਤਿੰਨ ਦੁਕਾਨਾਂ ਵਿੱਚੋ 2 ਦੁਕਾਨਾਂ ਜੋ ਕਿ ਡਾ ਵਿਜੇ ਪ੍ਰਤਾਪ ਜੀ ਕੋਲ ਸਨ ਤੇ ਇਕ ਦੁਕਾਨ ਸਵਰਨ ਸਿੰਘ ਕੋਲ ਸੀ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਨੂੰ ਵਾਪਿਸ ਕਰ ਦਿੱਤੀਆਂ ਹਨ। ਤੇ ਡਾ ਵਿਜੇ ਜੀ ਨੇ ਗੁਰਦੁਆਰਾ ਸਾਹਿਬ ਕੋਲੋਂ ਦੁਕਾਨ ਦੀ ਸਕਉਰਿਟੀ ਵੀਂ ਵਾਪਿਸ ਨਾ ਲੈ ਕੇ ਗੁਰੂਘਰ ਨੂੰ 50 ਹਜਾਰ ਦੀ ਮਦਦ ਵੀਂ ਕੀਤੀ ਹੈ ਇਸ ਲਈ ਇੰਨ੍ਹਾ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ।
ਉਨ੍ਹਾਂ ਦਸਿਆ ਕਿ ਖਾਲੀ ਕਰਵਾਈ ਗਈ ਦੁਕਾਨਾਂ ਦੀ ਥਾਂ ਤੇ ਹੁਣ ਸੰਗਤਾਂ ਦੀ ਸਹੁਲੀਅਤ ਲਈ ਇਕ ਡਿਸਪੈਂਸਰੀ ਬਣਾਈ ਜਾਏਗੀ ਤੇ ਓਸ ਵਿਚ ਡਿਜਿਟਲ ਐਕਸ ਰੇਅ, ਅਲਟਰਾ ਸਾਉਂਡ, ਈ ਸੀ ਜੀ ਅਤੇ ਹੋਰ ਕਈ ਤਰ੍ਹਾਂ ਦੀਆਂ ਆਧੁਨਿਕ ਮਸ਼ੀਨਾਂ ਲਗਾਈ ਜਾਣਗੀਆਂ ਤੇ ਬਹੁਤ ਹੀ ਘੱਟ ਰੇਟ ਤੇ ਸੰਗਤਾਂ ਨੂੰ ਇਥੋਂ ਚੰਗਾ ਉਪਚਾਰ ਮਿਲ ਸਕੇਗਾ । ਇਸ ਮੌਕੇ ਉਨ੍ਹਾਂ ਵਲੋਂ ਡਿਸਪੈਂਸਰੀ ਦੇ ਗੇਟ ਦਾ ਨਕਸ਼ਾ ਵੀਂ ਸੰਗਤਾਂ ਮੂਹਰੇ ਜਾਰੀ ਕੀਤਾ ਗਿਆ ਸੀ। ਇਸ ਮੌਕੇ ਉਨ੍ਹਾਂ ਨੇ ਸੰਗਤਾਂ ਨੂੰ ਵਿਸਾਖੀ ਪੁਰਬ ਦੀਆਂ ਵਧਾਈਆਂ ਦੇਂਦਿਆ ਜਗ੍ਹਾ ਜਗ੍ਹਾ ਮੱਥੇ ਟੇਕਣ ਦੀ ਥਾਂ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਗੁਰੂਘਰਾਂ ਅੰਦਰ ਸੇਵਾ ਇਮਾਨਦਾਰੀ ਅਤੇ ਤਨਦੇਹੀ ਨਾਲ ਕੀਤੀ ਜਾਣੀ ਚਾਹੀਦੀ ਹੈ । ਅੰਤ ਵਿਚ ਉਨ੍ਹਾਂ ਵਲੋਂ ਡਾ ਵਿਜੇ ਪ੍ਰਤਾਪ ਅਤੇ ਸਵਰਨ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਸੀ।