(ਨਵੀ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)












ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਜਾਰੀ ਇਕ ਪ੍ਰੈੱਸ ਨੋਟ ਰਾਹੀਂ ਕਿਹਾ ਕਿ ਏਅਰਪੋਰਟ ‘ਤੇ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਭਾਜਪਾ ਐਮ.ਪੀ ਨੂੰ ਰੋਕਣ ਵਾਲੀ ਪੰਜਾਬ ਦੀ ਬਹਾਦਰ ਧੀ ਕੁਲਵਿੰਦਰ ਕੌਰ ਦਾ ਜੋ ਸਰਕਾਰ ਵੱਲੋਂ ਬੰਗਲੌਰ ਵਿਖੇ ਤਬਾਦਲਾ ਕੀਤਾ ਗਿਆ ਹੈ।
ਇਹ ਇਮਾਨਦਾਰੀ ਨਾਲ ਨੌਕਰੀ ਕਰਨ ਵਾਲੇ ਹਰ ਮੁਲਾਜ਼ਮ ਦਾ ਮਨੋਬਲ ਤੋੜਨ ਵਾਲੀ ਗੱਲ ਹੈ। ਸਰਕਾਰ ਨੂੰ ਅਜਿਹੀ ਖੁੰਦਕੀ ਕਰਵਾਈ ਤੋਂ ਬਚਣਾ ਚਾਹੀਦਾ ਹੈ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾ ਰਹੀ ਕੁਲਵਿੰਦਰ ਕੌਰ ਨੂੰ ਜਾਣ ਬੁਝਕੇ ਘਰ ਤੋਂ ਦੂਰ ਬਦਲੀ ਕਰਕੇ ਸਬਕ ਸਿਖਾਇਆ ਜਾ ਰਿਹਾ ਹੈ।
ਭਾਜਪਾ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਸਦਾ ਨਫ਼ਰਤ ਫੈਲਾਉਣ ਵਾਲੀ ਐਮਪੀ ਦੀ ਮਾੜੀ ਬੋਲ ਬਾਣੀ ਨੂੰ ਨੱਥ ਪਾਉਂਦੀ ਨਾ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੀ ਜਿਸਦੇ ਨਾਲ ਪੂਰੇ ਦੇਸ਼ ਦੇ ਸੁਰੱਖਿਆ ਬਲਾਂ ਵਿੱਚ ਗਲਤ ਪ੍ਰਭਾਵ ਜਾਂਦਾ ਹੋਵੇ।