ਸਿੱਖਾਂ ਦੇ ਮਸਲਿਆਂ ਨੂੰ ਦਿੱਲੀ ਸਰਕਾਰ ਪਹਿਲ ਦੇ ਆਧਾਰ ਤੇ ਕਰਵਾਏਗੀ ਹਲ : ਆਸੀਸ ਸੂਦ ਕੈਬਿਨੇਟ ਮੰਤਰੀ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਦਿੱਲੀ ਸਰਕਾਰ ਵਿੱਚ ਕੈਬਿਨਟ ਮਿਨਿਸਟਰ ਬਣਨ ਤੇ ਸ੍ਰੀ ਅਸੀਸ ਸੂਦ ਜੀ ਦਾ ਸਵਾਗਤ ਸਰਦਾਰ ਪਰਮਜੀਤ ਸਿੰਘ ਵੀਰਜੀ, ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਮੁੱਖੀ ਅਤੇ ਸਾਬਕਾ ਧਰਮ ਪ੍ਰਚਾਰ ਦਿੱਲੀ ਕਮੇਟੀ ਦੇ ਚੇਅਰਮੈਨ ਨੇ ਕੀਤਾ। ਇਸ ਮੌਕੇ ਸ਼ਿਵ ਨਗਰ, ਵਰਿੰਦਰ ਨਗਰ ਵਿੱਚ ਉਨ੍ਹਾਂ ਨੂੰ ਸਨਮਾਨਿਤ ਕਰਣ ਲਈ ਇੱਕ ਅਭਿਨੰਦਨ ਸਮਾਰੋਹ ਕੀਤਾ ਗਿਆ ਜਿਸ ਵਿੱਚ ਸਿੱਖ ਸੰਗਤਾਂ ਵੱਲੋਂ ਅਸੀਸ ਸੂਦ ਨੂੰ ਦਸਤਾਰ ਸਜਾ ਕੇ ਸਿੱਖੀ ਮਸਲੇ ਹੱਲ ਕਰਨ ਦੀ ਅਪੀਲ ਕੀਤੀ ਗਈ।

ਸੰਗਤਾਂ ਦੇ ਸਨਮੁੱਖ ਹੁੰਦਿਆਂ ਕੈਬਿਨੇਟ ਮੰਤਰੀ ਅਸੀਸ ਸੂਦ ਨੇ ਦਿੱਲੀ ਦੇ ਸਿੱਖਾਂ ਨੂੰ ਭਰੋਸਾ ਦਵਾਇਆ ਕਿ ਸਿੱਖਾਂ ਵਲੋਂ ਜੋ ਵੀ ਮਸਲੇ ਅਤੇ ਕੰਮ ਦਿੱਲੀ ਸਰਕਾਰ ਕੋਲ‌ ਲਿਆਂਦਾ ਜਾਵੇਗ ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਹਲ ਕੀਤਾ ਜਾਏਗਾ। ਕੈਬਿਨੇਟ ਮੰਤਰੀ ਅਸੀਸ ਸੂਦ ਨੇ ਸਮਾਰੋਹ ਵਿਚ ਪਹੁੰਚੀਆਂ ਸਾਰੀਆਂ ਸਿੱਖ ਸੰਗਤਾਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਤੇ ਸਿੱਖਾਂ ਨਾਲ ਖੜੇ ਹੋਣ ਦਾ ਵਾਅਦਾ ਵੀ ਕੀਤਾ

ਇਸ ਮੌਕੇ ਸੁਰਜੀਤ ਸਿੰਘ ਦੁੱਗਲ, ਅਮਰਜੀਤ ਸਿੰਘ ਹੀਰਾ,ਦਲਜੀਤ ਸਿੰਘ ਨੰਦਾ ਤਰੁਣਪ੍ਰੀਤ ਸਿੰਘ ਭਾਟੀਆ, ਇੰਦਰਪਾਲ ਸਿੰਘ ਜੱਗੀ, ਬਾਵਾ ਸਾਹਨੀ, ਮਨਜੀਤ ਸਿੰਘ, ਕਰਨੈਲ ਸਿੰਘ ਫਲੋਰਾ, ਧਰਮ ਸਿੰਘ ਭੰਮਰਾ, ਸੁਰਜੀਤ ਸਿੰਘ ਸਿਆਨ, ਜਸਵਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਦਰਪ੍ਰੀਤ ਸਿੰਘ ਸਮੇਤ ਵਡੀ ਗਿਣਤੀ ਅੰਦਰ ਸੰਗਤਾਂ ਹਾਜਿਰ ਸਨ

ਜਿਕਰਯੋਗ ਹੈਂ ਕਿ ਪੰਜਾਬੀ ਭਾਈਚਾਰੇ ਤੋਂ ਆਉਣ ਵਾਲੇ ਆਸ਼ੀਸ਼ ਸੂਦ ਨੂੰ ਭਾਜਪਾ ਪਾਰਟੀ ਵਿੱਚ ਕੰਮ ਕਰਨ ਦਾ ਕਾਫ਼ੀ ਤਜਰਬਾ ਹੈ। ਉਸਨੇ ਗੋਆ ਅਤੇ ਜੰਮੂ-ਕਸ਼ਮੀਰ ਵਰਗੇ ਰਾਜਾਂ ਵਿੱਚ ਪਾਰਟੀ ਲਈ ਵੀ ਕੰਮ ਕੀਤਾ ਹੈ, ਅਤੇ ਵਰਤਮਾਨ ਵਿੱਚ ਗੋਆ ਭਾਜਪਾ ਇਕਾਈ ਦੇ ਇੰਚਾਰਜ ਹਨ। ਦਿੱਲੀ ਵਿੱਚ ਆਸ਼ੀਸ਼ ਸੂਦ ਨੂੰ ਗ੍ਰਹਿ, ਬਿਜਲੀ ਅਤੇ ਸ਼ਹਿਰੀ ਵਿਕਾਸ ਦਾ ਮੰਤਰਾਲੇ ਦਿੱਤਾ ਗਿਆ ਹੈ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version