(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਪੰਜਾਬ ਪੁਲਿਸ ਨਸ਼ਾ ਤਸਕਰਾਂ ਨੂੰ ਗਿਰਫ਼ਤਾਰ ਕਰਨ ਦੀ ਬਜਾਏ, ਨਸ਼ੇੜੀਆਂ ਨੂੰ ਫੜਕੇ ਖ਼ਾਨਾਪੂਰਤੀ ਕਰਦੀ ਆ ਰਹੀ ਹੈ। ਕਿਓਕਿ ਨਸ਼ਾ ਤਸਕਰੀ ਤਾਂ ਕੇਂਦਰ ਸਰਕਾਰ ਤੋਂ ਲੈਕੇ ਰਾਜ ਸਰਕਾਰਾਂ ਖੁਦ ਕਰਵਾਉਂਦੀਆਂ ਹਨ। ਪਰ ਨਸ਼ਾ ਪੀੜਤ ਪਰਵਾਰਾਂ ਦੀ ਹਾਲ ਦੁਹਾਈ ਨੂੰ ਵੇਖਦਿਆਂ ਹੋਇਆਂ ਸਰਕਾਰਾਂ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਪੁਲਿਸ ਪਿਛਲੇ 12 ਵਰ੍ਹਿਆਂ ਤੋਂ ਹੀ ਨਸ਼ੇੜੀਆਂ ਨੂੰ ਫੜਕੇ ਖ਼ਾਨਾਪੂਰਤੀ ਕਰਦੀ ਆ ਰਹੀ ਹੈ ਜਿਸ ਕਰਕੇ ਬਹੁਤੇ ਨੌਜੁਆਨ ਪੰਜਾਬ ਪੁਲਿਸ ਦੀ ਇਸ ਮੁਹਿੰਮ ਦੇ ਸ਼ਿਕਾਰ ਬਣ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੇ ਮੁਖ ਸੇਵਾਦਾਰ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਕੀਤੇ ਰਾਹੀਂ ਕਿਹਾ ਕਿ ਐਮਪੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਦੋਂ ਦੂਜੇ ਸਾਲ ਲਈ ਐਨਏਸਏ ਲੱਗਣ ਤੇ ਵੀ ਨਹੀਂ ਝੁਕੇ ਤੇ ਸਰਕਾਰ ਨੇ ਉਹਨਾਂ ਦੇ ਭਰਾ ਹਰਪ੍ਰੀਤ ਸਿੰਘ ਨੂੰ ਵੀ ਨਸ਼ਾ ਬਰਾਮਦੀ ਦਿਖਾ ਕੇ ਗਿਰਫ਼ਤਾਰ ਕਰ ਲਿਆ। ਮੋਦੀ ਅਤੇ ਪੰਜਾਬ ਸਰਕਾਰ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਇਹਨਾ ਹੱਥਕੰਡਿਆਂ ਨਾਲ ਸਿੱਖਾਂ ਨੂੰ ਦਬਾਇਆ ਨਹੀਂ ਜਾ ਸਕਦਾ । ਤੇ ਇਹ ਓਹੀ ਸਿੱਖ ਹਨ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਲਈ 92 ਪਰਸੈਂਟ ਕੁਰਬਾਨੀਆਂ ਦਿਤੀਆਂ ਹਨ।

ਪੰਜਾਬ ਪੁਲਿਸ ਅਦਾਲਤ ਅੰਦਰ ਹਰਪ੍ਰੀਤ ਸਿੰਘ ਦੇ ਨਸ਼ੇ ਨਾਲ ਸੰਬੰਧਿਤ ਤਥਾਂ ਬਾਰੇ ਜਾਣਕਾਰੀ ਦੇਣ ਵਿਚ ਫੇਲ ਸਾਬਿਤ ਹੋਈ ਹੈ ਜਿਸ ਲਈ ਉਨ੍ਹਾਂ ਨੂੰ ਹਰਪ੍ਰੀਤ ਸਿੰਘ ਅਤੇ ਹੋਰਾਂ ਦਾ ਰਿਮਾਂਡ ਨਹੀਂ ਮਿਲ ਸਕਿਆ ਜੋ ਕਿ ਇਹ ਸਾਬਿਤ ਕਰਦਾ ਹੈ ਕਿ ਇਹ ਸਭ ਕੁਝ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਚਲੀ ਗਈ ਗੰਦੀ ਚਾਲ ਦਾ ਨਤੀਜਾ ਹੈ। ਅਦਾਲਤ ਅਤੇ ਮੌਜੂਦਾ ਸਰਕਾਰਾਂ ਨੂੰ ਇਸ ਤਰ੍ਹਾਂ ਦੀਆਂ ਚਾਲਾਂ ਚਲਣ ਤੋਂ ਗੁਰੇਜ਼ ਕਰਣਾ ਚਾਹੀਦਾ ਹੈ ਨਹੀਂ ਤਾਂ ਸਿੱਖ ਮੁੜ ਵੱਡੇ ਅੰਦੋਲਨ ਦੀ ਰਾਹ ਪੈ ਸਕਦੇ ਹਨ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version