(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)


























ਆਰਐਸਐਸ ਅਤੇ ਭਾਜਪਾ ਦੇ ਸਮਰਥਕ ਸਾਬਕਾ ਐਮਪੀ ਤਰਲੋਚਨ ਸਿੰਘ ਵਲੋਂ ਜੱਥੇਦਾਰ ਦੇ ਲਗਾਣ ਉਪਰ ਕਿੰਤੂ ਪ੍ਰੰਤੂ ਕਰਣਾ ਬਹੁਤ ਚਿੰਤਾਜਨਕ ਹੈ ਤੇ ਸਾਨੂੰ ਦੱਸਣਗੇ ਕਿ ਕੌਮ ਦੇ ਜਥੇਦਾਰ ਕਿਵੇਂ ਲਾਏ ਜਾਣ ਇਹ ਹਾਸੋ ਹੀਣਾ ਲਗਦਾ ਹੈ ਕਿਉਕਿ ਇਹੋ ਜਿਹੇ ਲੋਕ ਤਦ ਨਹੀਂ ਬੋਲਦੇ ਜਦ ਭਾਜਪਾ ਸਿੱਖਾਂ ਦੇ ਧਾਰਮਿਕ ਸਥਾਨਾਂ ਤੇ ਅਤੇ ਇਤਿਹਾਸਕ ਗੁਰੂ ਘਰਾਂ ‘ਤੇ ਕਬਜ਼ੇ ਕਰਦੀ ਹੈ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸੀਨੀਅਰ ਯੂਥ ਆਗੂ ਜਸਮੀਤ ਸਿੰਘ (ਪੀਤਮਪੁਰਾ) ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਜਦ ਆਰਐਸਐਸ ਦੀ ਸੋਚ ਨੂੰ ਮੰਨਣ ਵਾਲੀਆਂ ਸਰਕਾਰਾਂ ਨੇ ਸਿੱਖ ਇਤਿਹਾਸ, ਸੱਭਿਆਚਾਰ ਅਤੇ ਗੁਰੂ ਘਰਾਂ ‘ਤੇ ਕਬਜ਼ੇ ਕਰਨਾ ਸ਼ੁਰੂ ਕੀਤਾ ਤਦ ਇਹ ਲੋਕ ਕਿੱਥੇ ਸਨ.? ਤਰਲੋਚਨ ਸਿੰਘ ਵਰਗੇ “ਸੰਘੀ ਦੂਤ” ਅੱਜ ਜਦੋਂ ਕੌਮ ਲਈ ਆਵਾਜ਼ ਬੁਲੰਦ ਕਰਨ ਦੀ ਲੋੜ ਹੈ, ਤਦ ਵੀ ਭਾਜਪਾ ਦੇ ਇਸ਼ਾਰੇ ਤੇ ਬੋਲ ਰਹੇ ਹਨ।
ਅਸੀਂ ਤਰਲੋਚਨ ਸਿੰਘ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜਦ ਭਾਜਪਾ ਸਰਕਾਰ ਨੇ ਦਿੱਲੀ ਦੇ ਗੁਰੂ ਘਰਾਂ ‘ਤੇ ਦਖ਼ਲਅੰਦਾਜ਼ੀ ਕੀਤੀ, ਅੱਧੀ ਰਾਤ ਨੂੰ ਪੁਲਿਸ ਭੇਜ ਕੇ ਦਿੱਲੀ ਕਮੇਟੀ ਤੇ ਕਬਜ਼ਾ ਕੀਤਾ, ਜਦ ਤਖ਼ਤਾਂ ਦੀ ਪ੍ਰਬੰਧਕੀ ਅਜ਼ਾਦੀ ਉਤੇ ਹਮਲੇ ਹੋਏ, ਤਦ ਤਰਲੋਚਨ ਸਿੰਘ ਦੀ ਆਵਾਜ਼ ਕਿਉਂ ਨਹੀਂ ਸੁਣਾਈ ਦਿੱਤੀ.? ਉਨ੍ਹਾਂ ਕਿਹਾ ਕਿ ਕੌਮ ਦੇ ਜਥੇਦਾਰ ਦੀ ਚੋਣ ਪ੍ਰਕਿਰਿਆ ਸਾਡੇ ਧਰਮਕ ਮੂਲ ਸਿਧਾਂਤਾਂ ਤੇ ਆਧਾਰਿਤ ਹੈ ਨਾ ਕਿ ਆਰਐਸਐਸ ਦੇ ਦਫ਼ਤਰਾਂ ‘ਚ ਲਿਖੀ ਗਈ ਸਕ੍ਰਿਪਟਾਂ ਉੱਤੇ।
ਸ਼੍ਰੋਮਣੀ ਅਕਾਲੀ ਦਲ ਇਸ ਗੱਲ ਨੂੰ ਸਾਫ਼ ਕਰਦੀ ਹੈ ਕਿ ਸਿੱਖ ਪੰਥ ਦੇ ਮਸਲਿਆਂ ਉਪਰ ਨਾ ਅਸੀਂ ਆਰਐਸਐਸ ਦੀ ਦੱਖਲਅੰਦਾਜ਼ੀ ਮਨਾਂਗੇ, ਨਾ ਸਿੱਖ ਰਿਹਾਇਸ਼ਾਂ ਅਤੇ ਗੁਰੂ ਘਰਾਂ ਉੱਤੇ ਕਿਸੇ ਵੀ ਸਿਆਸੀ ਹਕੂਮਤ ਦਾ ਕਬਜ਼ਾ। ਕੌਮ ਦੀ ਆਵਾਜ਼ ਅੱਜ ਵੀ ਜ਼ਿੰਦਾ ਹੈ, ਤੇ ਇਹ ਆਵਾਜ਼ ਸਾਫ਼ ਤੌਰ ‘ਤੇ ਕਹਿੰਦੀ ਹੈ ਬਸ ਹੁਣ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।