(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਦੇਸ਼ ਦੇ ਸਾਬਕਾ ਪੀ ਐਮ ਰਾਜੀਵ ਗਾਂਧੀ ਦੀ ਅਗਵਾਈ ਹੇਠ ਸਮੁੱਚੇ ਕੱਟੜਵਾਦੀ ਕਾਂਗਰਸੀ ਆਗੂ ਅਤੇ ਦੂਜੇ ਫਿਰਕੂ ਜਮਾਤਾਂ ਦੇ ਆਗੂਆਂ ਨੇ ਇਕ ਡੂੰਘੀ ਸਾਜਿਸ ਤਹਿਤ ਇਕੱਠੇ ਹੋ ਕੇ ਦਿੱਲੀ, ਕਾਨਪੁਰ, ਬਕਾਰੋ ਅਤੇ ਹੋਰ ਅਨੇਕਾ ਸਥਾਨਾਂ ਉਤੇ ਨਿਰਦੋਸ਼ ਸਿੱਖ ਬੀਬੀਆਂ, ਬਜੁਰਗਾਂ, ਨੌਜਵਾਨਾਂ, ਬੱਚੇ-ਬੱਚੀਆਂ ਨੂੰ ਬੇਰਹਿੰਮੀ ਨਾਲ ਅਤਿ ਦਰਿੰਦਗੀ ਭਰੀਆ ਕਾਰਵਾਈਆ ਰਾਹੀ ਸਿੱਖ ਕੌਮ ਦਾ ਕਤਲੇਆਮ ਕੀਤਾ, ਇਹ ਕਾਲਾ ਧੱਬਾ ਅੱਜ ਤੱਕ ਭਾਰਤ ਦੇਸ਼ ਦੇ ਮੱਥੇ ਉਤੇ ਲੱਗਿਆ ਹੋਇਆ ਹੈ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੇ ਮੁੱਖ ਸੇਵਾਦਾਰ ਬੀਬੀ ਰਣਜੀਤ ਕੌਰ ਨੇ ਕਿਹਾ ਕਿ ਬੀਤੇ ਦਿਨੀਂ ਅਦਾਲਤ ਵਲੋਂ ਉਸ ਸਿੱਖ ਕੌਮ ਦੇ ਕਾਤਲਾਂ ਵਿਚ ਆਉਦੇ ਨਾਮ ਸੱਜਣ ਕੁਮਾਰ ਨੂੰ ਦੋਸ਼ੀ ਗਰਦਾਨਿਆਂ ਸੀ ਤੇ ਅਜ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਿਸ ਦਾ ਅਸੀਂ ਸੁਆਗਤ ਕਰਦੇ ਹਾਂ ਤੇ ਨਾਲ ਹੀ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਿੱਖ ਕੌਮ ਦੇ ਕੁਝ ਕਾਤਿਲ ਹਾਲੇ ਵੀ ਖੁਲੇਆਮ ਘੁੰਮ ਰਹੇ ਹਨ ਉਨ੍ਹਾਂ ਨੂੰ ਵੀ ਜਲਦ ਤੋਂ ਜਲਦ ਕਾਨੂੰਨੀ ਪ੍ਰਕਿਰਿਆ ਹੇਠ ਲਿਆ ਕੇ ਸਜ਼ਾ ਦਿਵਾਈ ਜਾਏ। ਉਨ੍ਹਾਂ ਨੇ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਵਿਚ ਮਿਹਨਤ ਕਰਣ ਵਾਲੇ ਸਮੂਹ ਵਕੀਲ ਸਾਹਿਬਾਨ, ਸਿੱਖ ਕਤਲੇਆਮ ਪੀੜਿਤ ਬੀਬੀਆਂ ਅਤੇ ਹੋਰ ਜਿਨ੍ਹਾਂ ਨੇ ਵੀ ਸਹਿਯੋਗ ਕੀਤਾ ਉਨ੍ਹਾਂ ਦਾ ਧੰਨਵਾਦ ਕੀਤਾ ਹੈ।