(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਲਾਹਕਾਰ ਪਰਮਜੀਤ ਸਿੰਘ ਚੰਢੋਕ ਦਾ ਮੰਨਣਾ ਹੈ ਕਿ ਧਾਰਮਿਕ ਚੋਣਾਂ ਵਿੱਚ ਕਿਸੇ ਵੀ ਰਾਜਨੀਤਿਕ ਪਾਰਟੀਆਂ ਜਾਂ ਨੇਤਿਆਂ ਦਾ ਹਸਤਖੇਪ ਨਹੀਂ ਹੋਣਾ ਚਾਹੀਦਾ। ਧਾਰਮਿਕ ਚੋਣਾਂ ਵਿੱਚ ਸਿਰਫ ਉਹੀ ਵਿਅਕਤੀਆਂ ਅੱਗੇ ਆਉਣੇ ਚਾਹੀਦੇ ਹਨ ਜੋ ਧਰਮ ਦੇ ਪ੍ਰਚਾਰ ਪ੍ਰਸਾਰ ਨੂੰ ਬਿਹਤਰ ਢੰਗ ਨਾਲ ਕਰਨ ਵਿੱਚ ਸਮਰੱਥ ਹੋਣ। ਉਨ੍ਹਾਂ ਨੇ ਸੰਗਤ ਤੋਂ ਵੀ ਅਪੀਲ ਕੀਤੀ ਹੈ ਕਿ ਉਹ ਅਜਿਹੇ ਉਮੀਦਵਾਰਾਂ ਦਾ ਹੀ ਚੋਣ ਕਰੇ।
ਪਰਮਜੀਤ ਸਿੰਘ ਚੰਢੋਕ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਗੁਰਗਾਮ ਦੇ ਗੁਰਦੁਆਰਿਆਂ ਵਿੱਚ ਜਾ ਕੇ ਬੀਬੀ ਗਗਨਦੀਪ ਕੌਰ ਸਿੱਧੂ ਦੇ ਸਮਰਥਨ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬੀਬੀ ਗਗਨਦੀਪ ਕੌਰ ਜੋ ਕਿ ਸ਼ਿਆਮ ਸਿੰਘ ਅਟਾਰੀ ਦੇ ਪਰਿਵਾਰ ਨਾਲ ਸੰਬੰਧਿਤ ਹਨ ਅਤੇ ਉਹਨਾਂ ਦਾ ਸਵੈੰ ਪਰਿਵਾਰ ਵੀ ਲੰਬੇ ਸਮੇਂ ਤੋਂ ਧਾਰਮਿਕ ਕਿਰਿਆਵਲੀ ਵਿੱਚ ਬੜੀ ਤਰ੍ਹਾਂ ਭਾਗ ਲੈਂਦਾ ਹੈ। ਉਨ੍ਹਾਂ ਨੇ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਦਾ ਆਭਾਰੀ ਪ੍ਰਗਟ ਕੀਤਾ.
ਜਿਨ੍ਹਾਂ ਨੇ ਬੀਬੀ ਗਗਨਦੀਪ ਕੌਰ ਨੂੰ ਗੁਰਗਾਮ ਵਾਰਡ ਤੋਂ ਉਮੀਦਵਾਰ ਬਣਾਇਆ ਹੈ ਅਤੇ ਸੰਗਤ ਨੂੰ ਵੀ ਉਮੀਦ ਹੈ ਕਿ ਜੇ ਉਹ ਸਫਲ ਹੋ ਜਾਂਦੀਆਂ ਹਨ ਤਾਂ ਉਹ ਧਰਮ ਦੇ ਨਾਲ ਨਾਲ ਸਿੱਖਿਆ ਅਤੇ ਮੈਡੀਕਲ ਖੇਤਰ ਵਿੱਚ ਵੀ ਅਨਥਕ ਕੰਮ ਕਰਨਗੀਆਂ। ਉਨ੍ਹਾਂ ਨੇ ਕਿਹਾ ਕਿ ਸੰਗਤ ਨੇ ਕੋਰੋਨਾ ਕਾਲ ਵਿੱਚ ਵੀ ਬੀਬੀ ਗਗਨਦੀਪ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਸੇਵਾਵਾਂ ਨੂੰ ਦੇਖਿਆ ਹੈ, ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਸੰਗਤ ਦੀ ਸੇਵਾ ਵਿੱਚ ਅਹੰਮ ਯੋਗਦਾਨ ਦਿੱਤਾ।