(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

“ਹਿਮਾਚਲੀ ਐਕਟਰਸ ਤੋ ਐਮ.ਪੀ ਬਣੀ ਕੰਗਣਾ ਰਣੌਤ ਦਾ ਚੰਡੀਗੜ੍ਹ ਹਵਾਈ ਅੱਡੇ ਵਿਖੇ ਵਾਪਰੇ ਦੁਖਾਂਤ ਦੀ ਬਦੌਲਤ ਜੋ ਸਾਜਸੀ ਢੰਗ ਨਾਲ ਹਿਮਾਚਲ ਵਿਚ ਅਤੇ ਹੋਰ ਸੂਬਿਆਂ ਵਿਚ ਸਰਬੱਤ ਦਾ ਭਲਾ ਲੌੜਨ ਵਾਲੇ ਪੰਜਾਬੀ ਅਤੇ ਸਿੱਖ ਕੌਮ ਵਿਰੁੱਧ ਜਾਣਬੁੱਝ ਕੇ ਮਾਹੌਲ ਤਿਆਰ ਕਰਦੇ ਹੋਏ ਹਿਮਾਚਲ ਵਿਚ ਪੰਜਾਬੀਆਂ ਤੇ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਹਮਲੇ ਕੀਤੇ ਜਾ ਰਹੇ ਹਨ। ਜੇਕਰ ਇਸ ਨੂੰ ਹੁਕਮਰਾਨਾਂ ਨੇ ਸਹੀ ਸਮੇ ਤੇ ਰੋਕਣ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਤੋ ਅਣਗਹਿਲੀ ਕੀਤੀ ਤਾਂ ਹਿਮਾਚਲ ਦੇ ਹੀ ਨਹੀ ਸਮੁੱਚੇ ਇੰਡੀਆਂ ਦੇ ਹਾਲਾਤ ਅਤਿ ਵਿਸਫੋਟਕ ਬਣ ਜਾਣਗੇ। ਜਿਸ ਉਤੇ ਹੁਕਮਰਾਨ ਫੌ਼ਜੀ ਅਤੇ ਪੁਲਿਸ ਤਾਕਤ ਹੁੰਦੇ ਹੋਏ ਵੀ ਕਾਬੂ ਪਾਉਣ ਤੋ ਅਸਮਰੱਥ ਹੋ ਜਾਣਗੇ।

ਇਸ ਲਈ ਅਜਿਹੇ ਹਾਲਾਤ ਬਣਨ ਉਸ ਤੋ ਪਹਿਲੇ ਹੀ ਇੰਡੀਆ ਦੇ ਗ੍ਰਹਿ ਵਜੀਰ ਸ੍ਰੀ ਅਮਿਤ ਸਾਹ ਨੂੰ ਚਾਹੀਦਾ ਹੈ ਕਿ ਹਿਮਾਚਲ ਵਿਚ 2 ਦਿਨ ਪਹਿਲੇ ਇਕ ਵਿਦੇਸੀ ਪੰਜਾਬੀ ਪਰਿਵਾਰ ਸ. ਕੰਵਲਜੀਤ ਸਿੰਘ, ਉਸਦੇ ਭਰਾ ਅਤੇ ਉਨ੍ਹਾਂ ਦੀ ਪਤਨੀ ਉਤੇ ਹਿਮਾਚਲੀਆ ਵੱਲੋ ਕੰਗਣਾ ਰਣੌਤ ਦੇ ਮੁੱਦੇ ਨੂੰ ਲੈਕੇ ਮੰਦਭਾਵਨਾ ਅਧੀਨ ਕੀਤੇ ਗਏ ਜਾਨਲੇਵਾ ਹਮਲੇ ਅਧੀਨ ਸੰਬੰਧਤ ਅੰਮ੍ਰਿਤਸਰ ਦੇ ਪਰਿਵਾਰ ਦੇ ਜਖਮੀ ਹੋਣ ਅਤੇ ਇਸ ਦੁਖਾਂਤ ਉਪਰੰਤ ਸਮੁੱਚੇ ਹਿਮਾਚਲ ਤੇ ਇੰਡੀਆ ਵਿਚ ਪੈਦਾ ਹੋ ਰਹੇ ਹਾਲਾਤਾਂ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਇਸ ਵਿਸੇ ਤੇ ਫੌਰੀ ਕਾਨੂੰਨੀ ਅਮਲ ਕਰਦੇ ਹੋਏ ਇਸ ਨੂੰ ਤੁਰੰਤ ਰੋਕਣ ਅਤੇ ਦੋਸ਼ੀਆ ਨੂੰ ਬਣਦੀਆ ਸਜਾਵਾਂ ਦਿੱਤੀਆ ਜਾਣ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਇੰਡੀਆ ਦੇ ਗ੍ਰਹਿ ਵਜੀਰ ਸ੍ਰੀ ਅਮਿਤ ਸਾਹ ਨੂੰ ਇਕ ਅਤਿ ਗੰਭੀਰ ਪੱਤਰ ਲਿਖਦੇ ਹੋਏ ਹਿਮਾਚਲ ਵਿਚ ਪੰਜਾਬੀਆ ਤੇ ਸਿੱਖਾਂ ਵਿਰੁੱਧ ਪੈਦਾ ਕੀਤੀ ਜਾ ਰਹੀ ਸਾਜਸੀ ਨਫਰਤ ਨੂੰ ਰੋਕਣ ਅਤੇ ਦੋਸ਼ੀਆ ਵਿਰੁੱਧ ਕਾਨੂੰਨ ਅਨੁਸਾਰ ਫੌਰੀ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਅੱਜ ਚੰਡੀਗੜ੍ਹ ਦੇ ਇਕ ਏ.ਐਸ.ਆਈ ਅਧਿਕਾਰੀ ਦਾ ਡਲਹੌਜੀ ਵਿਖੇ ਉਨ੍ਹਾਂ ਫਿਰਕੂ ਲੋਕਾਂ ਵੱਲੋ ਹਮਲਾ ਕਰਕੇ ਜਖਮੀ ਕੀਤਾ ਗਿਆ ਹੈ, ਇਹ ਕਾਰਵਾਈ ਇਕ ਪੁਲਿਸ ਅਧਿਕਾਰੀ ਦੀ ਨਿਗਰਾਨੀ ਹੇਠ ਉਥੋ ਦੇ ਸਰਾਰਤੀ ਅਨਸਰਾਂ ਵੱਲੋ ਕਰਨਾ ਹੋਰ ਵੀ ਦੁੱਖਦਾਇਕ ਹੈ।

ਜਿਸ ਤੋ ਪ੍ਰਤੱਖ ਹੈ ਕਿ ਪੰਜਾਬੀਆਂ ਤੇ ਸਿੱਖਾਂ ਵਿਰੁੱਧ ਜਾਣਬੁੱਝ ਕੇ ਕੰਗਣਾ ਰਣੌਤ ਦੇ ਮੁੱਦੇ ਨੂੰ ਲੈਕੇ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ । ਅਜਿਹੀ ਸਾਜਿਸ ਨੂੰ ਅਮਲੀ ਰੂਪ ਦੇਣ ਵਾਲੇ ਅਧਿਕਾਰੀ ਤੇ ਸਰਾਰਤੀ ਅਨਸਰ ਨੂੰ ਇਹ ਬਿਲਕੁਲ ਵੀ ਗਿਆਨ ਨਹੀ ਕਿ ਇਸ ਅਮਲ ਨਾਲ ਸਮੁੱਚੇ ਇੰਡੀਆ ਵਿਚ ਹਾਲਾਤ ਵੱਡੇ ਵਿਸਫੌਟਕ ਬਣ ਜਾਣਗੇ । ਇਸ ਲਈ ਜਿੰਨੀ ਜਲਦੀ ਹੋ ਸਕੇ ਇਸ ਮੰਦਭਾਗੇ ਵੱਧਦੇ ਰੁਝਾਨ ਨੂੰ ਸਖਤੀ ਨਾਲ ਰੋਕਿਆ ਜਾਵੇ। ਪੰਜਾਬੀਆ ਤੇ ਸਿੱਖ ਕੌਮ ਵਿਰੁੱਧ ਨਫਰਤ ਪੈਦਾ ਕਰਨ ਵਾਲੇ ਸਰਾਰਤੀ ਅਨਸਰਾਂ ਤੇ ਉਨ੍ਹਾਂ ਤੇ ਹਮਲੇ ਕਰਨ ਵਾਲੇ ਫਿਰਕੂਆ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਜਾਵਾਂ ਦਿੱਤੀਆ ਜਾਣ ਤਾਂ ਕਿ ਹਾਲਾਤ ਹੁਕਮਰਾਨਾਂ ਤੋ ਬੇਕਾਬੂ ਨਾ ਹੋ ਸਕਣ।

ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਅਮਿਤ ਸ਼ਾਹ ਗ੍ਰਹਿ ਵਜੀਰ ਇੰਡੀਆ ਦੀ ਹਕੂਮਤ, ਹਿਮਾਚਲ ਦੀ ਹਕੂਮਤ ਇਸ ਵਿਸੇ ਤੇ ਤੁਰੰਤ ਅਮਲੀ ਕਾਰਵਾਈ ਕਰਨਗੇ। ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਸ. ਮਾਨ ਨੇ ਬੀਤੇ ਦਿਨੀਂ ਹਿਮਾਚਲ ਵਿਚ ਵਾਪਰੇ ਦੁਖਾਂਤ ਦੇ ਮੁੱਦੇ ਨੂੰ ਲੈਕੇ ਹਿਮਾਚਲ ਦੇ ਮੁੱਖ ਮੰਤਰੀ ਸ੍ਰੀ ਸੁਖਵਿੰਦਰ ਸੁੱਖੂ ਅਤੇ ਹਰਿਆਣੇ ਦੇ ਕੈਥਲ ਵਿਖੇ ਸ. ਸੁਖਵਿੰਦਰ ਸਿੰਘ ਨੂੰ ਕੁੱਟਮਾਰ ਕਰਕੇ ਜਖਮੀ ਕਰਨ ਦੇ ਵਿਸੇ ਤੇ ਹਰਿਆਣੇ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਪਹਿਲੇ ਹੀ ਵੱਡੇ ਰੋਸ ਭਰੇ ਪੱਤਰ ਲਿਖਦੇ ਹੋਏ ਦੋਸੀਆ ਨੂੰ ਗ੍ਰਿਫਤਾਰ ਕਰਨ ਤੇ ਸਜਾਵਾਂ ਦੇਣ ਦੀ ਮੰਗ ਕੀਤੀ ਹੈ। ਤਾਂ ਕਿ ਇਹ ਸਰਕਾਰਾਂ ਕਾਨੂੰਨੀ ਵਿਵਸਥਾਂ ਨੂੰ ਸਹੀ ਸਮੇ ਤੇ ਕਾਬੂ ਰੱਖ ਸਕਣ ਤੇ ਮਾਹੌਲ ਅਮਨਮਈ ਬਣਿਆ ਰਹੇ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version