ਸਰਨਾ ਨੇ ਦੋਨਾਂ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰਣ ਦੀ ਕੀਤੀ ਮੰਗ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

 

 

 

 

 

 

 

 

 

 

 

ਦਿੱਲੀ ਦੇ ਇਤਿਹਾਸਕ ਗੁਰਦਵਾਰਾ ਸੀਸ ਗੰਜ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਨਾਮ ਸਿੰਘ ਵਲੋਂ ਰਾਜੌਰੀ ਗਾਰਡਨ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਭਾਜਪਾ ਉਮੀਦਵਾਰ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਇਕ ਚੋਣ ਮੀਟਿੰਗ ਵਿਚ ਹਾਜ਼ਰੀ ਨੂੰ ਲੈ ਕੇ ਹਲਚਲ ਮੱਚ ਗਈ ਹੈ. ਇਸ ਮਾਮਲੇ ਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਸਾਬਕਾ ਪ੍ਰਧਾਨਾਂ ਮਨਜੀਤ ਸਿੰਘ ਜੀਕੇ ਅਤੇ ਪਰਮਜੀਤ ਸਿੰਘ ਸਰਨਾ ਨੇ ਤਿੱਖੇ ਸਵਾਲ ਖੜੇ ਕਰ ਦਿਤੇ ਹਨ ਤੇ ਨਾਲ ਹੀ ਸਰਨਾ ਵਲੋਂ ਦੋਨਾਂ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰਣ ਦੀ ਮੰਗ ਕਰਦਿਆਂ ਪੱਤਰ ਲਿਖਿਆ ਗਿਆ ਹੈ।

ਬੀਤੇ ਦਿਨੀਂ ਮਨਜੀਤ ਸਿੰਘ ਜੀਕੇ ਨੇ ਇਕ ਵੀਡੀਉ ਜਾਰੀ ਕਰ ਕੇ ਗਿਆਨੀ ਹਰਨਾਮ ਸਿੰਘ ਦੇ ਮੀਟਿੰਗ ਵਿਚ ਹਾਜ਼ਰ ਹੋਣ ਨੂੰ ਲੈ ਕੇ ਸਵਾਲ ਕਰਦਿਆਂ ਕਿਹਾ, “ਤੁਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਦੇ ਝਾੜੂਬਰਦਾਰ ਹੋ ਜਾਂ ਸਿਰਸਾ ਦੇ.? ਜੋ ਸਿਰਸਾ ਦੀ ਸਿਆਸੀ ਕਾਨਫ਼ਰੰਸ ਵਿਚ ਤੁਸੀ ਵੋਟਾਂ ਮੰਗਣ ਪਹੁੰਚ ਗਏ ? ਮੇਰਾ ਦਿਲ ਬਹੁਤ ਦੁੱਖਿਆ ਹੈ ਤੇ ਮੈਨੂੰ ਬਹੁਤ ਤਕਲੀਫ਼ ਹੋਈ ਹੈ। ਸੰਗਤ ਸਭ ਵੇਖ ਰਹੀ ਹੈ।”

ਜਦ ਕਿ ਸਰਨਾ ਨੇ ਅਕਾਲ ਤਖ਼ਤ ਸਾਹਿਬ ਨੂੰ ਲਿੱਖੀ ਚਿੱਠੀ ਵਿਚ ਕਿਹਾ ਹੈ, ਬੀਤੀ 2 ਦਸੰਬਰ ਨੂੰ ਆਪ ਜੀ ਵਲੋਂ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕੁਝ ਹੋਰ ਆਗੂਆਂ ਨੂੰ ਦਾੜ੍ਹੀ ਕੱਟਣ ਤੇ ਰੰਗਣ ਕਾਰਨ ਬਾਹਰ ਕੱਢ ਦਿੱਤਾ ਸੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਕੱਤਰੇਤ ਵਿੱਚ ਆਪਣਾ ਸ਼ਪੱਸ਼ਟੀਕਰਨ ਲਿਖਤੀ ਰੂਪ ‘ਚ ਦੇਣ ਲਈ ਕਿਹਾ ਸੀ ਤੇ ਉਹਨਾਂ ਬਾਰੇ ਕਾਰਵਾਈ ਰਾਖਵੀਂ ਰੱਖ ਲਈ ਸੀ । ਉਸ ਸਮੇਂ ਤੋਂ ਲੈ ਕੇ ਹੁਣ ਤੱਕ ਮਨਜਿੰਦਰ ਸਿੰਘ ਸਿਰਸਾ ਬਾਬਤ ਕੋਈ ਕਾਰਵਾਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਨਹੀ ਹੋਈ ਹੈ.

 ‘ਦਿੱਲੀ ਵਿਧਾਨ ਸਭਾ ਦੀ ਰਾਜੋਰੀ ਗਾਰਡਨ ਤੋਂ ਚੋਣ ਲੜ ਰਹੇ ਮਨਜਿੰਦਰ ਸਿੰਘ ਸਿਰਸਾ ਨੇ ਗੁਰਦਵਾਰਾ ਸੀਸ ਗੰਜ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਨਾਮ ਸਿੰਘ ਨੂੰ ਸੱਦ ਕੇ, ਸਿਰਪਾਉ ਲਿਆ ਹੈ। ਗੁਰਦਵਾਰਾ ਸੀਸ ਗੰਜ ਸਾਹਿਬ ਦੇ ਹੈੱਡ ਗ੍ਰੰਥੀ ਦਾ ਰੁਤਬਾ ਕਿੰਨਾ ਅਹਿਮ ਹੈ। ਕੀ ਇਹ ਉਸ ਸਤਿਕਾਰਤ ਰੁਤਬੇ ਦਾ ਅਪਮਾਨ ਨਹੀ । ਇਹ ਗਿਆਨੀ ਹਰਨਾਮ ਸਿੰਘ ਉਹੀ ਹੈ ਜਿਸ ਬਾਰੇ ਪਹਿਲਾਂ ਵੀ ਨੰਗੀਆਂ ਗਾਲਾਂ ਕੱਢੇ ਸੰਬੰਧੀ ਆਪ ਨੂੰ ਸ਼ਿਕਾਇਤ ਭੇਜੀ ਹੈ। ਇਸਤੋੰ ਇਲਾਵਾ ਪੰਥ ਦੀ ਸੰਸਥਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਸੀਲਿਆਂ ਤੇ ਸਟਾਫ ਨੂੰ ਵੀ ਸਿਰਸਾ ਵੱਲੋਂ ਆਪਣੀ ਚੋਣ ਵਿੱਚ ਵਰਤਿਆ ਜਾ ਰਿਹਾ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹੈ ਅਤੇ ਸਿੱਖਾਂ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਆਪ ਅੱਗੇ ਸਨਿਮਰ ਬੇਨਤੀ ਹੈ ਕਿ ਉਸ ਅਹਿਮ ਪੱਖ ਤੇ ਗੌਰ ਕਰਦੇ ਹੋਏ ਉਸ ਮੀਟਿੰਗ ਵਿੱਚ ਜਾਣ ਵਾਲੇ ਗਿਆਨੀ ਹਰਨਾਮ ਸਿੰਘ ਅਤੇ ਮੀਟਿੰਗ ਵਿੱਚ ਸੱਦਣ ਵਾਲੇ ਮਨਜਿੰਦਰ ਸਿੰਘ ਸਿਰਸਾ ਤੇ ਇਸ ਮਸਲੇ ਤੇ ਇਸਤੋਂ ਪਹਿਲਾਂ ਦੇ ਮਸਲਿਆਂ ਦੇ ਬਣਦੀ ਕਾਰਵਾਈ ਕੀਤੀ ਜਾਵੇ।

ਖ਼ਬਰ ਲਿਖੇ ਜਾਣ ਤਕ ਇਸ ਮਾਮਲੇ ਤੇ ਦਿੱਲੀ ਕਮੇਟੀ ਵਲੋਂ ਕਿਸੇ ਕਿਸਮ ਦਾ ਕੌਈ ਅਧਿਕਾਰਿਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version