ਭਾਈ ਕੌਲਗੜ੍ਹ ਨੇ ਪੰਥਕ ਸੇਵਾਵਾਂ ਵਿਚ ਪਾਇਆ ਸੀ ਵੱਡਾ ਯੋਗਦਾਨ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਸਵਰਗਵਾਸੀ ਸ੍ ਹਰਪਾਲ ਸਿੰਘ ਕੌਲਗੜ੍ਹ ਸਾਬਕਾ ਜਨਰਲ ਸਕੱਤਰ ਗੁਰਦੁਆਰਾ ਸ਼੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਜੀ ਦੀ ਬੇਟੀ ਗੁਰਲੀਨ ਕੌਰ ਦਾ 18ਵਾਂ ਜਨਮਦਿਨ ਗੁਰਦੁਆਰਾ ਸਾਹਿਬ ਵਿੱਖੇ ਮਨਾਇਆ ਗਿਆ। ਇਸ ਮੌਕੇ ਜਥੇਦਾਰ ਰੇਸ਼ਮ ਸਿੰਘ ਬੱਬਰ ਨੇ ਵਡੀ ਗਿਣਤੀ ਅੰਦਰ ਗੁਰੂਘਰ ਪੁਜੀ ਸੰਗਤ ਦਾ ਧੰਨਵਾਦ ਕੀਤਾ ਅਤੇ ਭਾਈ ਹਰਪਾਲ ਸਿੰਘ ਦੀਆਂ ਮੌਜੂਦਾ ਸੰਘਰਸ਼ ਚ ਪੰਥ ਪ੍ਰਤੀ ਕੀਤੀਆ ਸੇਵਾਵਾਂ ਨੂੰ ਯਾਦ ਕਰਦਿਆ ਸੰਗਤਾਂ ਨਾਲ ਸਾਂਝ ਪਾਈ।
ਜਿਕਰਯੋਗ ਹੈ ਕਿ ਮਰਹੂਮ ਭਾਈ ਹਰਪਾਲ ਸਿੰਘ ਸਿੱਖ ਫੈਡਰੇਸ਼ਨ ਜਰਮਨੀ ਦੇ ਨਾਮਵਰ ਕਾਰਕੁਨ ਸਨ ਤੇ ਉਨ੍ਹਾਂ ਨੇ ਆਪਣੀਆਂ ਪੰਥਕ ਸੇਵਾਵਾਂ ਨਾਲ ਫੈਡਰੇਸ਼ਨ ਨੂੰ ਬੁਲੰਦੀਆਂ ਤੇ ਪਹੁੰਚਾਣ ਵਿਚ ਵੱਡਾ ਯੋਗਦਾਨ ਪਾਇਆ ਸੀ। ਇਸ ਮੌਕੇ ਜਥੇਦਾਰ ਸਤਨਾਮ ਸਿੰਘ ਬੱਬਰ, ਭਾਈ ਜਤਿੰਦਰਬੀਰ ਸਿੰਘ, ਭਾਈ ਸਰਦੂਲ ਸਿੰਘ, ਭਾਈ ਸੁਰਿੰਦਰ ਸਿੰਘ, ਭਾਈ ਜਸਵੰਤ ਸਿੰਘ, ਭਾਈ ਜਰਨੈਲ ਸਿੰਘ, ਭਾਈ ਸਵਰਨ ਸਿੰਘ, ਭਾਈ ਸੁਰਜੀਤ ਸਿੰਘ, ਭਾਈ ਕਸ਼ਮੀਰ ਸਿੰਘ ਵੱਲੋ ਸੰਗਤੀ ਰੂਪ ਚ ਬਚੀ ਗੁਰਲੀਨ ਕੌਰ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਸਮੂਹ ਸੰਗਤ ਨੇ ਅਸੀਸਾਂ ਦੇਂਦਿਆਂ ਕਿਹਾ ਕਿ ਗੁਰਲੀਨ ਕੌਰ ਨੂੰ ਪ੍ਰਮਾਤਮਾ ਹਮੇਸ਼ਾਂ ਚੜਦੀ ਕਲਾ ਵਿੱਚ ਰਖੇ, ਗੁਰਸਿੱਖੀ ਜੀਵਨ ਬਖਸ਼ਣ ਅਤੇ ਸਿਹਤਮੰਦ ਜੀਵਨ ਦੇਣ, ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ।