(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿੱਚ ਲਾਇਨਜ਼ ਕਲਬ ਦੇ ਸਹਿਯੋਗ ਨਾਲ ਸਿਹਤ ਚੈਕਅਪ ਕੈਂਪ ਲਗਾਇਆ ਗਿਆ, ਜਿਸਦਾ ਸੰਗਤ ਨੇ ਪੂਰਾ ਫਾਇਦਾ ਉਠਾਇਆ। ਇਸਦੇ ਨਾਲ ਨਾਲ ਪ੍ਰਾਥਮਿਕ ਚਿਕਿਤਸਾ ਦੁਆਰਾ ਬਿਮਾਰੀਆਂ ਦਾ ਇਲਾਜ ਕਰਨ ਬਾਰੇ ਇੱਕ ਸੈਮੀਨਾਰ ਵੀ ਕਰਵਾਇਆ ਗਿਆ.
ਜਿਸ ਵਿੱਚ ਦੱਸਿਆ ਗਿਆ ਕਿ ਨੈਚਰੋਪੈਥੀ ਦੁਆਰਾ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਸੰਭਵ ਹੈ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਮਨਜੀਤ ਸਿੰਘ, ਮਹਾਸਚਿਵ ਮਨਜੀਤ ਸਿੰਘ ਖੰਨਾ, ਕੋਸ਼ਾਧਿਕਾਰੀ ਪ੍ਰੀਤਪ੍ਰਤਾਮ ਸਿੰਘ ਵਿਕਕੀ, ਉਪ ਪ੍ਰਧਾਨ ਬੀਬੀ ਪਰਮਿੰਦਰ ਕੌਰ, ਸਕਰਟਰੀ ਪਰਮਿੰਦਰ ਸਿੰਘ, ਸਿੱਖ ਯੁਵਕ ਫਾਉਂਡੇਸ਼ਨ ਦੇ ਮੁਖੀ ਹਰਨੀਕ ਸਿੰਘ, ਅਜੀਤ ਸਿੰਘ ਮੋਂਗਾ ਅਤੇ ਹੋਰ ਬਹੁਤ ਸਾਰੇ ਮਾਣਯੋਗ ਵਿਅਕਤੀਆਂ ਇਸ ਮੌਕੇ ‘ਤੇ ਮੌਜੂਦ ਰਹੇ। ਗੁਰਦੁਆਰਾ ਸਾਹਿਬ ਵਿੱਚ ਚੱਲ ਰਹੀ ਡਿਸਪੈਂਸਰੀ ਦੇ ਚੇਅਰਮੈਨ ਰਾਜਾ ਬਖਸ਼ੀ ਨੇ ਦੱਸਿਆ ਕਿ ਇਸ ਤਰਾਂ ਦੇ ਕੈਂਪ ਸਮੇਂ ਸਮੇਂ ‘ਤੇ ਲਗਾਏ ਜਾਂਦੇ ਹਨ, ਜਿਸ ਵਿੱਚ ਸੰਗਤ ਦੀ ਸਿਹਤ ਦੀ ਜਾਂਚ ਕੀਤੀ ਜਾਂਦੀ ਹੈ।
ਸ. ਹਰਮਨਜੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਚੱਲ ਰਹੀ ਗੁਰੂ ਨਾਨਕ ਚੈਰਿਟੇਬਲ ਡਿਸਪੈਂਸਰੀ ਵਿੱਚ ਕੀਮੋਥੈਰੇਪੀ, ਮੈਗਨੋਗ੍ਰਾਫੀ, ਓਪੀਜੀ ਐਕਸਰੇ, ਡੈਂਟਲ, ਮੋਤਿਆਬਿੰਦ ਸਹਿਤ ਅੱਖਾਂ ਦੀਆਂ ਹੋਰ ਬਿਮਾਰੀਆਂ ਦਾ ਇਲਾਜ, ਫਿਜੀਓਥੈਰੇਪੀ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਸਮੇਂ ਸਮੇਂ ‘ਤੇ ਵੱਖ-ਵੱਖ ਸੰਸਥਾਵਾਂ ਨਾਲ ਮਿਲ ਕੇ ਸਿਹਤ ਚੈਕਅਪ ਕੈਂਪ ਵੀ ਲਗਾਏ ਜਾਂਦੇ ਹਨ।