(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
“ਅਮਰੀਕਾ ਮੁਲਕ ਇਕ ਜਮਹੂਰੀਅਤ ਪਸ਼ੰਦ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲਾ ਵੱਡਾ ਮੁਲਕ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਜਿਸ ਇੰਡੀਆਂ ਦੇ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ ਦੇ ਸਿੱਖ ਕੌਮ ਦੀ ਆਜਾਦੀ ਚਾਹੁੰਣ ਵਾਲੇ ਬਾਹਰਲੇ ਮੁਲਕਾਂ ਵਿਚ, ਪੰਜਾਬ ਤੇ ਇੰਡੀਆਂ ਵਿਚ ਵਿਚਰਣ ਵਾਲੇ ਸਿੱਖਾਂ ਨੂੰ ਸਾਜਸੀ ਢੰਗ ਨਾਲ ਕਤਲ ਕਰਵਾਉਣ ਦੇ ਮੁੱਖ ਦੋਸ਼ੀ ਹਨ, ਉਸ ਨਾਲ ਅਮਰੀਕਾ ਦੇ ਸੁਰੱਖਿਆ ਸਲਾਹਕਾਰ ਮਿਸਟਰ ਜੇਕ ਸੂਲੇਵਾਨ ਵੱਲੋ ਹੱਥ ਮਿਲਾਉਣਾ ਅਤੇ ਉਸ ਨਾਲ ਮੀਟਿੰਗਾਂ ਕਰਨਾ ਸਿੱਖ ਮਨਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀਆ ਅਸਹਿ ਕਾਰਵਾਈਆ ਕੀਤੀਆ ਜਾ ਰਹੀਆ ਹਨ। ਜੋ ਕਿ ਅਮਰੀਕਾ ਨੂੰ ਆਪਣੇ ਪੁਰਾਤਨ ਇਤਿਹਾਸ ਨੂੰ ਮੁੱਖ ਰੱਖਦੇ ਹੋਏ ਸਿੱਖਾਂ ਦੇ ਇਸ ਕਾਤਲ ਨਾਲ ਕਿਸੇ ਤਰ੍ਹਾਂ ਦੀ ਮੀਟਿੰਗ ਜਾਂ ਹੱਥ ਮਿਲਾਉਣ ਦੀ ਕਾਰਵਾਈ ਬਿਲਕੁਲ ਨਹੀ ਸੀ ਕਰਨੀ ਚਾਹੀਦੀ । ਕਿਉਂਕਿ ਸਿੱਖ ਜਮਹੂਰੀਅਤ ਢੰਗਾਂ ਨਾਲ ਆਪਣੀ ਖਾਲਿਸਤਾਨ ਆਜਾਦੀ ਦੀ ਲੜਾਈ ਲੜ ਰਹੇ ਹਨ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਇੰਡੀਆ ਦੇ ਸੁਰੱਖਿਆ ਸਲਾਹਕਾਰ ਜੋ ਸਿੱਖਾਂ ਦੇ ਕਾਤਲ ਹਨ, ਉਸ ਵੱਲੋ ਅਮਰੀਕਾ ਪਹੁੰਚਣ ਤੇ ਅਮਰੀਕਾ ਦੇ ਸੁਰੱਖਿਆ ਸਲਾਹਕਾਰ ਵੱਲੋ ਹੱਥ ਮਿਲਾਉਣ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਅਤੇ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਮਿਸਟਰ ਨਰਿੰਦਰ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਦੇ ਮੁੱਖੀ ਰਵੀ ਸਿਨ੍ਹਾ, ਸਾਬਕਾ ਰਾਅ ਮੁੱਖੀ ਸੰਮਤ ਗੋਇਲ ਵੱਲੋ ਸਾਂਝੇ ਤੌਰ ਤੇ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਮਾਰਨ ਦੀ ਸਾਜਿਸ ਬਣਾਈ ਗਈ ਜਿਸ ਅਧੀਨ ਕੈਨੇਡਾ ਦੇ ਸ. ਹਰਜੀਤ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਨੂੰ ਕਤਲ ਕੀਤਾ ਗਿਆ । ਇਸੇ ਤਰ੍ਹਾਂ ਅਵਤਾਰ ਸਿੰਘ ਖੰਡਾ ਨੂੰ ਬਰਤਾਨੀਆ ਵਿਚ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਨੂੰ ਪਾਕਿਸਤਾਨ ਵਿਚ, ਦੀਪ ਸਿੱਧੂ ਨੂੰ ਹਰਿਆਣਾ ਵਿਚ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਪੰਜਾਬ ਵਿਚ ਕਤਲ ਕੀਤਾ ਗਿਆ । ਇਸ ਗੱਲ ਦੇ ਸੱਚ ਨੂੰ ਕੈਨੇਡਾ ਦੇ ਵਜੀਰ ਏ ਆਜਮ ਸ੍ਰੀ ਜਸਟਿਨ ਟਰੂਡੋ ਨੇ ਓਟਾਵਾ ਵਿਖੇ ਆਪਣੀ ਪਾਰਲੀਮੈਟ ਵਿਚ ਸਖਤ ਸ਼ਬਦਾਂ ਵਿਚ ਕੇਵਲ ਇਨ੍ਹਾਂ ਕਾਤਲਾਂ ਦੀ ਨਿਖੇਧੀ ਹੀ ਨਹੀ ਕੀਤੀ ਬਲਕਿ ਸੱਕੀਆ ਨੂੰ ਗ੍ਰਿਫਤਾਰ ਕਰਨ ਦੀ ਜਿੰਮੇਵਾਰੀ ਵੀ ਪੂਰਨ ਕੀਤੀ ਹੈ।
ਉਨ੍ਹਾਂ ਕਿਹਾ ਕਿ ਅਮਰੀਕਾ ਵਿਖੇ ਸ. ਗੁਰਪਤਵੰਤ ਸਿੰਘ ਪੰਨੂ ਨੂੰ ਸਾਜਿਸ ਰਚਣ ਵਾਲੇ ਨੀਖਿਲ ਗੁਪਤਾ ਦੀ ਜਾਂਚ ਹੋ ਰਹੀ ਹੈ । ਇਥੋ ਤੱਕ ਅੰਗਰੇਜੀ ਦਾ ਛਪਣ ਵਾਲਾ ਦਾ ਟ੍ਰਿਬਿਊਨ ਪੇਪਰ ਵੀ ਰਾਅ ਏਜੰਸੀ ਵਿਚਲੇ ਸਿੱਖਾਂ ਦੇ ਕਾਤਲਾਂ ਨੂੰ ‘ਬਦਮਾਸ’ ਦੱਸਕੇ ਸਿੱਖਾਂ ਨੂੰ ਕਤਲ ਕਰਨ ਵਾਲੇ ਅਨਸਰ ਅਤੇ ਸਾਜਿਸ ਉਤੇ ਪਰਦਾ ਪਾਉਣ ਦੀ ਅਸਫਲ ਕੋਸਿਸ ਕਰ ਰਿਹਾ ਹੈ । ਸਾਨੂੰ ਇਸ ਗੱਲ ਦੀ ਸਮਝ ਨਹੀ ਆਉਦੀ ਕਿ ਜਦੋ ਸਿੱਖਾਂ ਦੇ ਕਾਤਲ ਸਾਹਮਣੇ ਆ ਰਹੇ ਹਨ, ਉਨ੍ਹਾਂ ਨੂੰ ਬਦਮਾਸ ਗਰਦਾਨਕੇ ਇਹ ਲੋਕ ਇਸ ਅਤਿ ਸੰਜ਼ੀਦਾ ਗੱਲ ਨੂੰ ਹਲਕਾ ਕਿਉਂ ਕਰਨਾ ਚਾਹੁੰਦੇ ਹਨ ? ਉਨ੍ਹਾਂ ਕਿਹਾ ਕਿ ਜਮਹੂਰੀਅਤ ਪਸ਼ੰਦ ਮੁਲਕਾਂ ਦੀ ਇਹ ਪਾਲਸੀ ਹੁੰਦੀ ਹੈ ਕਿ ਜਦੋ ਵੀ ਕੋਈ ਅਜਿਹੀ ਦੁੱਖਦਾਇਕ ਘਟਨਾ ਵਾਪਰੇ ਉਹ ਪੂਰੀ ਕੈਬਨਿਟ ਅਤੇ ਹੁਕਮਰਾਨਾਂ ਦੀ ਸਾਂਝੀ ਜਿੰਮੇਵਾਰੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਜੋ ਅਮਰੀਕਾ ਦੀ ਵਿਦੇਸ਼ੀ ਨੀਤੀ ਦਾ ਮੁਨਰੋ ਡੌਕਟਰੀਨ ਦਾ ਵੱਡਾ ਸਿਧਾਂਤ ਹੈ ਕਿ ਜੇਕਰ ਕੋਈ ਤਾਕਤ ਜਾਂ ਮੁਲਕ ਉਨ੍ਹਾਂ ਦੀ ਖੁਦਮੁਖਤਿਆਰੀ ਨੂੰ ਚੁਣੋਤੀ ਦਿੰਦਾ ਹੈ ਤਾਂ ਅਮਰੀਕਾ ਉਸ ਸਿਧਾਂਤ ਨੂੰ ਟੱਪਕੇ ਵੀ ਆਪਣੇ ਦੁਸਮਣਾਂ ਨੂੰ ਸਬਕ ਸਿਖਾਉਦਾ ਹੈ ਜਿਵੇਕਿ ਜਦੋ ਜਪਾਨ ਨੇ ਅਮਰੀਕਾ ਤੇ ਹਮਲਾ ਕੀਤਾ ਸੀ ਤਾਂ ਅਮਰੀਕਾ ਦੇ ਉਸ ਸਿਧਾਂਤ ਨੂੰ ਤੋੜਿਆ, ਫਿਰ ਜਦੋਂ ਉਸਾਮਾ ਬਿਲ ਲਾਦੇਨ ਨੇ ਅਮਰੀਕਾ ਦੇ ਨਿਊਯਾਰਕ ਟਾਵਰ ਅਤੇ ਪੈਟਾਗਨ ਤੇ ਹਮਲਾ ਕੀਤਾ ਉਸ ਸਮੇਂ ਵੀ ਮੁਨਰੋ ਡੌਕਟਰੀਨ ਨੂੰ ਤੋੜਿਆ ਗਿਆ। ਹੁਣ ਜਦੋਂ ਕੈਨੇਡਾ, ਅਮਰੀਕਾ ਵਿਚ ਇੰਡੀਅਨ ਹੁਕਮਰਾਨਾਂ ਵੱਲੋ ਉਥੋ ਦੇ ਸਿੱਖ ਨਾਗਰਿਕਾਂ ਨੂੰ ਮਾਰਨ ਦੇ ਅਮਲ ਕੀਤੇ ਜਾ ਰਹੇ ਹਨ ਤਦ ਵੀ ਹੁਣ ਉਸ ਸਿਧਾਤ ਨੂੰ ਤੋੜਿਆ ਗਿਆ । ਜਿਸ ਲਈ ਰਾਅ ਦੀ ਏਜੰਸੀ ਸਿੱਧੇ ਤੌਰ ਤੇ ਜਿੰਮੇਵਾਰ ਹੈ।
ਸ. ਮਾਨ ਨੇ ਅਮਰੀਕਨ ਸਿੱਖਾਂ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਸਿੱਖ ਲੌਬੀ ਨੂੰ ਚਾਹੀਦਾ ਹੈ ਕਿ ਉਹ ਉਥੋ ਦੇ ਕਾਂਗਰਸਮੈਨ ਅਤੇ ਸੈਨੇਟਰਜ ਦੀ ਲੌਬੀ ਤਿਆਰ ਕਰਕੇ ਬਾਈਡਨ ਸਰਕਾਰ ਨੂੰ, ਅਮਰੀਕਾ ਦੇ ਸੁਰੱਖਿਆ ਸਲਾਹਕਾਰ ਮਿਸਟਰ ਜੇਕ ਸੂਲੇਵਾਨ ਵੱਲੋ ਅਜੀਤ ਡੋਵਾਲ ਨਾਲ ਹੱਥ ਮਿਲਾਉਣ ਲਈ ਜਿੰਮੇਵਾਰ ਠਹਿਰਾਉਣ ਦੇ ਫਰਜ ਅਦਾ ਕਰਨ।