Jamshedpur.
324ਵੇਂ ਖਾਲਸਾ ਪੰਥ ਸਾਜਨਾ ਦਿਵਸ ਮੌਕੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਸਿੰਘ ਸਭਾ ਬਾਰੀਡੀਹ ਵਿਖੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਸੇਵਾ ਹੋਈ. ਚੋਲਾ ਸਾਹਿਬ ਬਦਲਣ ਦੀ ਪ੍ਰਕਿਰਿਆ ਜਗਜੀਤ ਸਿੰਘ, ਗੁਰਦੀਪ ਸਿੰਘ ਆਦਿ ਵੱਲੋਂ ਪੂਰੀ ਕੀਤੀ ਗਈ ਅਤੇ ਇਸ ਦੌਰਾਨ ਇਸਤਰੀ ਸਤਸੰਗ ਸਭਾ ਦੀ ਦਵਿੰਦਰ ਕੌਰ ਦੇਵਾ, ਬਲਵਿੰਦਰ ਕੌਰ, ਨਿਰਮਲ ਕੌਰ ਸੀਨੀਅਰ, ਮਨਜੀਤ ਕੌਰ, ਨਿਰਮਲ ਕੌਰ ਜੂਨੀਅਰ, ਸੁਖਵਿੰਦਰ ਕੌਰ, ਮਨਪ੍ਰੀਤ ਕੌਰ, ਸਤਨਾਮ ਕੌਰ, ਮਨਿੰਦਰ ਕੌਰ ਆਦਿ ਦੀ ਨੇ ਰਸ ਭਿੰਨਾ ਕੀਰਤਨ ਕੀਤਾ. ਇਸ ਮੌਕੇ ਸੁਖਵੰਤ ਸਿੰਘ, ਰਣਜੀਤ ਸ਼ਰਮਾ ਪਰਿਵਾਰ ਅਤੇ ਜਗਜੀਤ ਸਿੰਘ ਜੱਗੀ ਨੂੰ ਹਜ਼ੂਰੀ ਗ੍ਰੰਥੀ ਬਾਬਾ ਨਿਰੰਜਨ ਸਿੰਘ ਅਤੇ ਚੇਅਰਮੈਨ ਸਰਦਾਰ ਕਰਤਾਰ ਸਿੰਘ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ. ਇਸ ਮੌਕੇ ਪ੍ਰਧਾਨ ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਸ. ਜਸਵੰਤ ਸਿੰਘ, ਸਾਬਕਾ ਪ੍ਰਧਾਨ ਜਸਪਾਲ ਸਿੰਘ, ਸਾਧੂ ਸਿੰਘ, ਬਲਦੇਵ ਸਿੰਘ, ਗੁਰਦਿਆਲ ਸਿੰਘ ਆਦਿ ਨੇ ਸ਼ਿਰਕਤ ਕੀਤੀ.
Jamshedpur: ਬਾਰੀਡੀਹ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਾ ਗਿਆ
Related Posts
© 2024 (ਫਤਿਹ ਲਾਈਵ) FatehLive.com. Designed by Forever Infotech.