ਸਾਰੇ ਭਾਈਚਾਰਿਆਂ ਦੇ ਲੋਕ ਗਲਤੀ ਸੁਧਾਰ ਸੇਵਾ ਕੈਂਪ ਦਾ ਲਾਭ ਉਠਾ ਸਕਦੇ ਹਨ: ਭਗਵਾਨ ਸਿੰਘ
ਜਮਸ਼ੇਦਪੁਰ :
21 ਮਈ ਐਤਵਾਰ ਨੂੰ ਸਾਕੱਚੀ ਕੇਂਦ੍ਰੀਯ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਦਫਤਰ ਵਿਖੇ ਇੱਕ ਰੋਜ਼ਾ ਕੈਂਪ ਲਗਾਇਆ ਜਾਵੇਗਾ. ਇਸ ਕੈੰਪ ਤੇ ਪੈਨ ਕਾਰਡ, ਆਧਾਰ ਕਾਰਡ, ਰਾਸ਼ਨ ਕਾਰਡ ਸਮੇਤ ਹੋਰ ਜ਼ਰੂਰੀ ਸਰਕਾਰੀ ਦਸਤਾਵੇਜ਼ਾਂ ਦਾ ਸੁਧਾਰ ਕੀਤਾ ਜਾਵੇਗਾ. ਸੀਜੀਪੀਸੀ ਲੋਕਾਂ ਦੀ ਸਹੂਲਤ ਲਈ ਐਨਜੀਓ ਨਾਮਿਆ ਸਮਾਈਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਕੈਂਪ ਦਾ ਆਯੋਜਨ ਕਰੇਗਾ. ਕੈਂਪ ਬਾਰੇ ਜਾਣਕਾਰੀ ਦਿੰਦਿਆਂ ਸੀ.ਜੀ.ਪੀ.ਸੀ. ਦੇ ਮੁਖੀ ਸਰਦਾਰ ਭਗਵਾਨ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਜਮਸ਼ੇਦਪੁਰ ਦੇ ਨਾਗਰਿਕਾਂ ਨੂੰ ਆਧਾਰ ਕਾਰਡ, ਪੈਨ ਕਾਰਡ, ਰਾਸ਼ਨ ਕਾਰਡ, ਆਯੂਸ਼ਮਾਨ ਕਾਰਡ, ਵਿਧਵਾ ਪੈਨਸ਼ਨ, ਬੁਢਾਪਾ ਪੈਨਸ਼ਨ, ਪੈਨ ਨੂੰ ਆਧਾਰ ਨਾਲ ਲਿੰਕ ਕਰਨਾ, ਇੱਕ ਛੱਤ ਹੇਠ ਗਲਤੀ ਸੁਧਾਰ ਅਤੇ ਅੱਪਡੇਟ ਕਰਨ ਵਰਗੀ ਸੇਵਾ ਦਾ ਲਾਭ ਲੈ ਸਕਦੇ ਹਨ.
ਇਕ ਛੱਤ ਹੇਠ ਮਿਲੇਗੀ ਸਹੂਲਤ
ਭਗਵਾਨ ਸਿੰਘ ਦਾ ਕਹਿਣਾ ਹੈ ਕਿ ਇਸ ਸੇਵਾ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਸਾਰੇ ਭਾਈਚਾਰਿਆਂ ਦੇ ਲੋਕ ਆਪਣੇ ਦਸਤਾਵੇਜ਼ਾਂ ਵਿਚ ਸੋਧ ਅਤੇ ਅਪਡੇਟ ਕਰਵਾ ਸਕਦੇ ਹਨ. ਉਨ੍ਹਾਂ ਕਿਹਾ ਕਿ ਸੁਖਵੰਤ ਸਿੰਘ ਸੁੱਖੂ ਨੂੰ ਕੰਮ ਸੰਭਾਲਣ ਲਈ ਅਧਿਕਾਰਤ ਕੀਤਾ ਗਿਆ ਹੈ. ਇਸ ਦੇ ਨਾਲ ਹੀ ਸੀਜੀਪੀਸੀ ਦੀ ਪੂਰੀ ਟੀਮ ਸਹਾਇਤਾ ਲਈ ਮੌਜੂਦ ਰਹੇਗੀ. ਨਾਲ ਹੀ ਫੋਊਂਡੇਸ਼ਨ ਵਲੋਂ ਬੀਬੀ ਸਿਮਰਨ ਭੋਗਲ ਕੈੰਪ ਨੂੰ ਸਫਲ ਕਰਨ ਦਾ ਮੋਰਚਾ ਸੰਭਾਲ ਰਹੀ ਹੈ. ਬੀਬੀ ਸਿਮਰਨ ਇਸ ਦਾ ਪ੍ਰਚਾਰ ਪ੍ਰਸਾਰ ਕਰ ਰਹੀ ਹੈ.