ਸਮਾਜਸੇਵਾ ਦੇ ਨਾਲ ਮਾਨਵ ਸੇਵਾ ਸੰਸਥਾ ਦੀ ਪ੍ਰਾਥਮਿਕਤਾ : ਮੋਨੂ
ਜਮਸ਼ੇਦਪੁਰ:
ਸਿੱਖ ਯੂਥ ਬ੍ਰਿਗੇਡ ਮਨੁੱਖਤਾ ਦੇ ਕੰਮ ਵਿੱਚ ਹਮੇਸ਼ਾ ਆਪਣੀ ਜ਼ਿੰਮੇਵਾਰੀ ਨਿਭਾਉਂਦੀ ਹੈ. ਇਸੇ ਸਿਲਸਿਲੇ ਵਿੱਚ ਜਮਸ਼ੇਦਪੁਰ ਦੇ ਸਰਕਾਰੀ ਐਮਜੀਐਮ ਹਸਪਤਾਲ ਵਿੱਚ ਡਾਇਲਸਿਸ ਕਰਵਾ ਰਹੇ ਇੱਕ ਪਰਿਵਾਰਕ ਮੈਂਬਰ ਨੂੰ ਖੂਨ ਦੇਕੇ ਉਸਦੀ ਮਦਦ ਕਿਤੀ. ਉਸ ਮਰੀਜ ਨੂੰ ਵੀ-ਨੈਗੇਟਿਵ ਖੂਨ ਦੀ ਫੌਰੀ ਲੋੜ ਸੀ. ਸੂਚਨਾ ਮਿਲਦਿਆਂ ਮੌਕੇ ’ਤੇ ਸਿੱਖ ਯੂਥ ਬ੍ਰਿਗੇਡ ਦੇ ਮੈਂਬਰ ਪੁੱਜੇ. ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਬ੍ਰਿਗੇਡ ਮੈਂਬਰ ਜਸਪਾਲ ਸਿੰਘ ਨੇ ਹਸਪਤਾਲ ਜਾ ਕੇ ਖੂਨਦਾਨ ਕੀਤਾ ਅਤੇ ਮਾਨਵਤਾ ਦੀ ਮਿਸਾਲ ਪੇਸ਼ ਕਿਤੀ. ਇਸ ’ਤੇ ਲੋੜਵੰਦ ਪੀੜਤ ਨੇ ਸਿੱਖ ਯੂਥ ਬ੍ਰਿਗੇਡ ਵੱਲੋਂ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ. ਬ੍ਰਿਗੇਡ ਦੇ ਰਣਜੀਤ ਸਿੰਘ ਨੇ ਕਿਹਾ ਕਿ ਸੰਸਥਾ ਦਾ ਉਦੇਸ਼ ਸਮਾਜ ਸੇਵਾ ਦੇ ਨਾਲ-ਨਾਲ ਮਨੁੱਖਤਾ ਦੀ ਸੇਵਾ ਕਰਨਾ ਹੈ, ਜਿਸ ਲਈ ਉਹ ਹਮੇਸ਼ਾ ਤਤਪਰ ਰਹਿੰਦੇ ਹਨ.