(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
“ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਖਾਲਸਾ ਰਾਜ ਦੀ ਕਾਇਮੀ ਲਈ ਕੀਤੇ ਜਾ ਰਹੇ ਕੌਮਾਂਤਰੀ ਕਾਨੂੰਨਾਂ ਅਧੀਨ ਸੰਘਰਸ ਉਪਰੰਤ ਹੋਦ ਵਿਚ ਆਉਣ ਵਾਲੇ ਰਾਜ ਭਾਗ ਬਿਨ੍ਹਾਂ ਕਿਸੇ ਭੇਦਭਾਵ ਦੇ ਸਮੁੱਚੀ ਮਨੁੱਖਤਾ ਦੀ ਬਰਾਬਰਤਾ ਦੇ ਆਧਾਰ ਤੇ ਅਜਿਹਾ ਖ਼ਾਲਸਾ ਰਾਜ ਕਾਇਮ ਕਰਨਾ ਹੈ ਜਿਸ ਵਿਚ ਸਭਨਾਂ ਨਿਵਾਸੀਆਂ ਨੂੰ ਬਰਾਬਰਤਾ ਦੇ ਹੱਕ ਅਧਿਕਾਰ ਪ੍ਰਦਾਨ ਹੋਣਗੇ ਅਤੇ ਇਹ ਖ਼ਾਲਸਾ ਰਾਜ ਮਾਨਸਿ ਕੀ ਜਾਤਿ ਸਭੈ ਏਕੋ ਪਹਿਚਾਨਬੋ ਵਾਲੀ ਸਰਬੱਤ ਦੇ ਭਲੇ ਵਾਲੀ ਸੋਚ ਤੇ ਹੋਵੇਗਾ।
ਕਿਸੇ ਵੀ ਨਾਗਰਿਕ, ਕੌਮ, ਧਰਮ, ਫਿਰਕੇ, ਕਬੀਲੇ ਵਿਚ ਕਿਸੇ ਤਰ੍ਹਾਂ ਦਾ ਵੀ ਕੋਈ ਵਿਤਕਰਾ, ਬੇਇਨਸਾਫ਼ੀ ਹੋਣ ਦੀ ਕੋਈ ਗੁਜਾਇਸ ਹੀ ਨਹੀ ਹੋਵੇਗੀ। ਅਸਲੀਅਤ ਵਿਚ ਭਗਤ ਰਵੀਦਾਸ ਜੀ ਵੱਲੋ ਆਪਣੇ ਮੁਖਾਰਬਿੰਦ ਤੋਂ ‘ਹਲੀਮੀ ਰਾਜ’ ਸੰਬੰਧੀ ਦਿੱਤੀ ਗਈ ਅਗਵਾਈ ਦੀ ਦਿਸ਼ਾ ਨਿਰਦੇਸ ਵਿਚ ਹੀ ਕਾਇਮ ਹੋਵੇਗਾ। ਮੰਨੂਸਮ੍ਰਿਤੀ ਦੀ ਜੋ ਪੱਖਪਾਤੀ ਮੌਜੂਦਾ ਹੁਕਮਰਾਨਾਂ ਦੀ ਸੋਚ ਅਧੀਨ ਵੰਡੀਆ ਪਾ ਕੇ, ਨਫਰਤ ਪੈਦਾ ਕਰਕੇ ਪਾੜੋ ਅਤੇ ਰਾਜ ਕਰੋ ਦੀ ਸੋਚ ਅਧੀਨ ਹਕੂਮਤ ਚਲਾਈ ਜਾ ਰਹੀ ਹੈ, ਇਸਦਾ ਖਾਤਮਾ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇ ਦੇ ਅਨੁਕੂਲ ਹੀ ਇਕ ਅੱਖ ਨਾਲ ਦੇਖਣ ਵਾਲਾ ਫਖ਼ਰ ਵਾਲਾ ਰਾਜ ਪ੍ਰਬੰਧ ਕਾਇਮ ਹੋਵੇਗਾ।
ਸਭਨਾਂ ਨੂੰ ਸਹੀ ਸਮੇ ਤੇ ਇਨਸਾਫ ਪ੍ਰਾਪਤ ਹੋਵੇਗਾ। ਸਭਨਾਂ ਦੀ ਕੀਮਤੀ ਜਿੰਦਗੀ ਨੂੰ ਸੁਰੱਖਿਅਤ ਕਰਨਾ ਹਕੂਮਤ ਦੀ ਜਿੰਮੇਵਾਰੀ ਹੋਵੇਗੀ। ਸਿਹਤ, ਵਿਦਿਆ, ਰੁਜਗਾਰ ਅਤੇ ਹੋਰ ਜਨਤਾ ਲਈ ਵਿਕਾਸ ਦੇ ਕੰਮਾਂ ਨੂੰ ਮੁੱਖ ਤੌਰ ਤੇ ਪਹਿਲ ਦਿੱਤੀ ਜਾਵੇਗੀ। ਇਸ ਰਾਜ ਭਾਗ ਵਿਚ ਉਸੇ ਤਰ੍ਹਾਂ ਦੀ ਸੋਚ ਨੂੰ ਅਮਲੀ ਰੂਪ ਵਿਚ ਲਾਗੂ ਕੀਤਾ ਜਾਵੇਗਾ ਜਿਵੇ ਭਾਈ ਘਨੱਈਆ ਜੀ ਵੱਲੋ ਜਦੋ ਆਪਣੀ ਸੇਵਾ ਕਰਦੇ ਹੋਏ ਜੰਗ ਵਿਚ ਫੱਟੜਾਂ ਨੂੰ ਪਾਣੀ ਪਿਲਾਇਆ ਜਾ ਰਿਹਾ ਸੀ, ਤਾਂ ਉਨ੍ਹਾਂ ਵੱਲੋ ਦੁਸਮਣ ਦੇ ਸਿਪਾਹੀਆਂ ਨੂੰ ਵੀ ਪਾਣੀ ਪਿਲਾਉਣ ਦੇ ਅਮਲ ਸਾਹਮਣੇ ਆਏ ਸਨ ਅਤੇ ਉਨ੍ਹਾਂ ਦੀ ਸਿਕਾਇਤ ਹੋਣ ਤੇ ਜਦੋ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਇਸ ਸੰਬੰਧੀ ਪੁੱਛਿਆਂ ਤਾਂ ਭਾਈ ਘਨੱਈਆ ਜੀ ਦਾ ਜੁਆਬ ਸੀ ਕਿ ਮੈਂ ਤਾਂ ਸੇਵਾ ਕਰਦੇ ਹੋਏ ਸਭਨਾਂ ਇਨਸਾਨਾਂ ਵਿਚ ਆਪ ਜੀ ਦਾ ਹੀ ਰੂਪ ਦਿਖਾਈ ਦੇ ਰਿਹਾ ਹੈ।
ਮੈਨੂੰ ਕੋਈ ਦੁਸਮਣ ਦਿਖਾਈ ਨਹੀ ਦੇ ਰਿਹਾ । ਦਸਮ ਪਿਤਾ ਨੇ ਖੁਸ਼ ਹੋ ਕੇ ਕਿਹਾ ਕਿ ਪਾਣੀ ਪਿਲਾਉਣ ਦੇ ਨਾਲ-ਨਾਲ ਮੱਲ੍ਹਮ ਅਤੇ ਪੱਟੀ ਦੀ ਸੇਵਾ ਵੀ ਕੀਤੀ ਜਾਵੇ। ਇਹੀ ਸਾਡੇ ਖਾਲਸਾ ਰਾਜ ਦਾ ਮੁੱਖ ਮਕਸਦ ਹੋਵੇਗਾ।”ਇਹ ਉਪਰੋਕਤ ਦਿੱਤੇ ਗਏ ਮਨੁੱਖਤਾ ਪੱਖੀ ਮਿਸਨਾਂ ਦੀ ਪੂਰਤੀ ਲਈ ਹੀ ਦੁਨੀਆ ਦੇ ਨਕਸੇ ਤੇ ਆਉਣ ਵਾਲਾ ਖਾਲਿਸਤਾਨ ਦਾ ਰਾਜ-ਭਾਗ ਕਾਇਮ ਹੋਣ ਦੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੱਲ ਕਰਦੇ ਹੋਏ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਜੋ ਸਾਡੇ ਹੁਕਮਰਾਨਾਂ ਨੇ ਬੀਤੇ ਸਮੇ ਵਿਚ ਵਿਸੇਸ ਤੌਰ ਤੇ ਆਜਾਦੀ ਚਾਹੁੰਣ ਵਾਲੀ ਸਿੱਖ ਨੌਜਵਾਨੀ ਨੂੰ ਬਾਹਰਲੇ ਮੁਲਕਾਂ ਤੇ ਇੰਡੀਆ ਵਿਚ ਮੰਦਭਾਵਨਾ ਅਧੀਨ ਨਿਸ਼ਾਨਾਂ ਬਣਾਕੇ ਕੈਨੇਡਾ, ਅਮਰੀਕਾ, ਯੂ.ਕੇ, ਪਾਕਿਸਤਾਨ ਅਤੇ ਇੰਡੀਆਂ ਵਿਚ ਟਾਰਗੇਟ ਕੀਲਿੰਗ ਅਧੀਨ ਕਤਲੇਆਮ ਕੀਤਾ ਗਿਆ ਹੈ। ਜਿਸ ਲਈ ਸ੍ਰੀ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਸਿੱਧੇ ਤੌਰ ਤੇ ਜਿੰਮੇਵਾਰ ਹਨ। ਉਨ੍ਹਾਂ ਨੂੰ ਕੌਮਾਂਤਰੀ ਕਾਨੂੰਨਾਂ ਨਿਯਮਾਂ ਅਧੀਨ ਕੌਮਾਂਤਰੀ ਅਦਾਲਤਾਂ ਵਿਚ ਨਿਊਰਮਬਰਗ ਤੇ ਟੋਕੀਓ ਟਰਾਈਲਜ ਦੀ ਤਰ੍ਹਾਂ ਬਣਦੀਆਂ ਸਜਾਵਾਂ ਦਿਵਾਉਣਾ ਵੀ ਸਾਡਾ ਮਕਸਦ ਹੋਵੇਗਾ। ਤਾਂ ਕਿ ਕੋਈ ਵੀ ਹੁਕਮਰਾਨ ਆਪਣੇ ਮੁਲਕ ਨਿਵਾਸੀਆ ਉਤੇ ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਦੀ ਉਲੰਘਣਾ ਕਰਕੇ ਨਾ ਤਾਂ ਕਿਸੇ ਤਰ੍ਹਾਂ ਦੀ ਗੈਰ ਇਨਸਾਨੀਅਤ ਜ਼ਬਰ ਜੁਲਮ ਢਾਹ ਸਕੇ ਅਤੇ ਨਾ ਹੀ ਉਨ੍ਹਾਂ ਨੂੰ ਗੁਲਾਮ ਬਣਾਉਣ ਦੇ ਮਨੁੱਖਤਾ ਵਿਰੋਧੀ ਅਮਲ ਕਰਨ ਦੀ ਗੁਸਤਾਖੀ ਕਰ ਸਕੇ।
ਕਹਿਣ ਤੋ ਭਾਵ ਹੈ ਸਾਡਾ ਰਾਜ ਭਾਗ ਦੁਨੀਆ ਦੇ ਆਲ੍ਹਾ ਰਾਜ ਪ੍ਰਬੰਧਾਂ ਵਿਚੋ ਪਹਿਲੇ ਨੰਬਰ ਵਾਲਾ ਹੋਵੇਗਾ। ਜਿਸ ਵਿਚ ਕਿਸੇ ਇਕ ਵੀ ਨਾਗਰਿਕ, ਕਿਸੇ ਕੌਮ, ਧਰਮ, ਕਬੀਲੇ ਆਦਿ ਨੂੰ ਇਸ ਰਾਜ ਪ੍ਰਬੰਧ ਤੋ ਕਿਸੇ ਤਰ੍ਹਾਂ ਦੇ ਵਿਤਕਰੇ ਜਾ ਜ਼ਬਰ ਜੁਲਮ ਦੀ ਕੋਈ ਗੁਜਾਇਸ ਨਹੀ ਹੋਵੇਗੀ। ਬਲਕਿ ਸਾਡੇ ਖਾਲਸਾ ਰਾਜ ਦੇ ਨਿਵਾਸੀ ਪ੍ਰਵਾਨ ਕਰਨ ਵਿਚ ਸਭ ਵਰਗ ਵੱਡਾ ਫਖਰ ਮਹਿਸੂਸ ਕਰਨਗੇ। ਅਮਨ ਚੈਨ ਤੇ ਜਮਹੂਰੀਅਤ ਪੱਖੀ ਪ੍ਰਬੰਧ ਵਿਚ ਚੈਨ ਦੀ ਨੀਦ ਸੋ ਸਕਣਗੇ ਅਤੇ ਆਨੰਦ ਮਾਨਣਗੇ।