(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਦਿੱਲੀ ਅੰਦਰ ਭਾਜਪਾ ਸਰਕਾਰ ਬਣਨ ਦੇ ਨਾਲ ਹੀ ਦਿੱਲੀ ਵਿੱਚ ਮੁਸਲਿਮ ਇਲਾਕਿਆਂ ਦੇ ਨਾਮ ਨੂੰ ਲੈ ਕੇ ਰਾਜਨੀਤੀ ਤੇਜ਼ ਹੋ ਗਈ ਹੈ। ਭਾਜਪਾ ਦੇ ਕਈ ਵਿਧਾਇਕਾਂ ਨੇ ਵਿਧਾਨ ਸਭਾ ਵਿਚ ਆਪਣੇ ਇਲਾਕੇ ਦਾ ਨਾਮ ਬਦਲਣ ਦੀ ਮੰਗ ਕੀਤੀ ਹੈ। ਨਜ਼ਫਗੜ੍ਹ ਦੀ ਵਿਧਾਇਕ ਨੀਲਮ ਪਹਿਲਵਾਨ ਵਲੋਂ ਨਜ਼ਫਗੜ੍ਹ ਦਾ ਨਾਮ ਬਦਲ ਕੇ ਨਾਹਰਗੜ੍ਹ, ਆਰਕੇ ਪੁਰਮ ਦੇ ਵਿਧਾਇਕ ਅਨਿਲ ਸ਼ਰਮਾ ਵਲੋਂ ਮੁਹੰਮਦਪੁਰ ਦਾ ਨਾਮ ਬਦਲ ਕੇ ਮਾਧੋਪੁਰਮ ਅਤੇ ਮੁਸਤਫਾਬਾਦ ਤੋਂ ਵਿਧਾਇਕ ਮੋਹਨ ਸਿੰਘ ਬਿਸ਼ਟ ਵਲੋਂ ਮੁਸਤਫਾਬਾਦ ਦਾ ਨਾਮ ਬਦਲ ਕੇ ਸ਼ਿਵ ਵਿਹਾਰ ਕਰਣ ਦੀ ਮੰਗ ਕੀਤੀ ਗਈ ਹੈਂ।

ਬੀਜੇਪੀ ਵਿਧਾਇਕ ਆਪਣੇ-ਆਪਣੇ ਇਲਾਕਿਆਂ ਵਿੱਚ ਨਾਮ ਬਦਲ ਦੀ ਮੰਗ ਲੈ ਕੇ ਸਰਗਰਮ ਹੋ ਗਏ ਹਨ, ਅਤੇ ਹੁਣ ਦੇਖਣਾ ਹੋਏਗਾ ਕਿ ਦਿੱਲੀ ਸਰਕਾਰ ਇੰਨ੍ਹਾ ਮੰਗਾ ਨੂੰ ਕਿਤਨੀ ਜਲਦੀ ਲਾਗੂ ਕਰਦੀ ਹੈਂ। ਉਨ੍ਹਾਂ ਕਿਹਾ ਕੀ ਇਹ ਪ੍ਰਸਤਾਵ ਲੰਬੇ ਸਮੇਂ ਤੋਂ ਵਿਧਾਨ ਸਭਾ ਵਿੱਚ ਲਟਕਿਆ ਹੋਇਆ ਸੀ ਕਿਉਕਿ ‘ਆਪ’ ਦੀ ਸਰਕਾਰ ਸੀ, ਜਿਸਨੇ ਇਸ ਮੁੱਦੇ ਨੂੰ ਟੋਏ ਵਿੱਚ ਦੱਬ ਦਿੱਤਾ ਸੀ। ਹੁਣ ਸਾਡੀ ਸਰਕਾਰ ਆ ਗਈ ਹੈਂ ਤੇ ਅਸੀਂ ਇਸ ਮੰਗ ਨੂੰ ਉਨ੍ਹਾਂ ਅੱਗੇ ਚੁਕੀ ਹੈਂ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version