ਸ਼ੰਕਰ ਰੂਪਚੰਦਾਨੀ ਦਾ ਤਖ਼ਤ ਪਟਨਾ ਸਾਹਿਬ ਵਿਖੇ ਕੀਤਾ ਗਿਆ ਸਨਮਾਨ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਮੁੰਬਈ ਨਿਵਾਸੀ ਉੱਧਵ ਰੂਪਚੰਦਾਨੀ ਅਤੇ ਸ਼ੰਕਰ ਰੂਪਚੰਦਾਨੀ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਮੁੰਬਈ ਸਮੇਤ ਦੇਸ਼ ਦੇ ਹੋਰ ਕਈ ਸ਼ਹਿਰਾਂ ਵਿੱਚ ਵੀ ਅਨੇਕਾਂ ਪੰਥਕ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਅੱਜ ਸ਼ੰਕਰ ਰੂਪਚੰਦਾਨੀ ਨੇ ਤਖ਼ਤ ਪਟਨਾ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂ ਮਿਹਰ ਪ੍ਰਾਪਤ ਕੀਤੀ ਅਤੇ ਤਖ਼ਤ ਸਾਹਿਬ ਵਿਖੇ ਭਵਿੱਖ ਵਿੱਚ ਵੀ ਸੇਵਾ ਕਰਨ ਦੀ ਇੱਛਾ ਜਤਾਈ।

ਤਖ਼ਤ ਪਟਨਾ ਸਾਹਿਬ ਦੇ ਨਵੇਂ ਬਣੇ ਮੈਂਬਰ ਸ. ਗੁਰਵਿੰਦਰ ਸਿੰਘ ਬਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਧਵ ਰੂਪਚੰਦਾਨੀ ਅਤੇ ਸ਼ੰਕਰ ਰੂਪਚੰਦਾਨੀ ਪਰਿਵਾਰ ਦੀ ਸਿੱਖ ਧਰਮ ਪ੍ਰਤੀ ਗਹਿਰੀ ਸ਼ਰਧਾ ਹੈ ਅਤੇ ਉਹ ਸਮੇਂ-ਸਮੇਂ ਤੇ ਕਈ ਸੇਵਾਵਾਂ ਕਰਦੇ ਰਹੇ ਹਨ। ਸ. ਗੁਰਵਿੰਦਰ ਸਿੰਘ ਬਾਵਾ ਨੇ ਦੱਸਿਆ ਕਿ ਰੂਪਚੰਦਾਨੀ ਭਰਾਵਾਂ ਵੱਲੋਂ ਸੰਤ ਬਾਬਾ ਥਾਰਿਆ ਸਿੰਘ ਦਰਬਾਰ ਉਲਹਾਸਨਗਰ, ਬਾਬਾ ਸ਼ੇਵਾਦਾਸ ਦਰਬਾਰ ਉਲਹਾਸਨਗਰ, ਸਚਖੰਡ ਦਰਬਾਰ ਸੀ ਬਲਾਕ ਉਲਹਾਸਨਗਰ, ਹਰਿਕ੍ਰਿਸ਼ਨ ਦਰਬਾਰ ਉਲਹਾਸਨਗਰ ਅਤੇ ਗੁਰਦੁਆਰਾ ਸਾਹਿਬ ਰਿਜੈਂਸੀ ਐਂਟੀਲਾ ਕਲ੍ਯਾਣ ਵਿੱਚ ਪੰਥਕ ਸੇਵਾ ਸੰਬੰਧੀ ਕਈ ਕਾਰਜ ਕੀਤੇ ਜਾ ਰਹੇ ਹਨ। ਇਸ ਦੇ ਨਾਲ-ਨਾਲ “ਚਾਰ ਸਾਹਿਬਜ਼ਾਦੇ ਟਰੱਸਟ ਹਸਪਤਾਲ” ਵਿੱਚ, ਜਿੱਥੇ ਸਭ ਤੋਂ ਘੱਟ ਦਰਾਂ ਤੇ ਐਮ.ਆਰ.ਆਈ., ਸੀ.ਟੀ. ਸਕੈਨ ਵਰਗੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਦੇ ਨਿਰਮਾਣ ਵਿੱਚ ਵੀ ਰੂਪਚੰਦਾਨੀ ਭਰਾਵਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਨ੍ਹਾਂ ਤੋਂ ਇਲਾਵਾ, ਜਦੋਂ ਵੀ ਉਨ੍ਹਾਂ ਨੂੰ ਕੋਈ ਹੋਰ ਸੇਵਾ ਸੌਂਪੀ ਜਾਂਦੀ ਹੈ, ਤਾਂ ਉਹ ਉਸਨੂੰ ਪੂਰੀ ਸ਼ਰਧਾ ਅਤੇ ਭਾਵਨਾ ਨਾਲ ਨਿਭਾਉਂਦੇ ਹਨ।

ਤਖ਼ਤ ਪਟਨਾ ਸਾਹਿਬ ਵਿੱਚ ਵੀ ਜਦੋਂ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸੇਵਾ ਸੌਂਪੀ ਜਾਵੇਗੀ, ਤਾਂ ਉਹ ਕਰਣ ਲਈ ਤਿਆਰ ਹਨ। ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਮੌਕੇ ਉਨ੍ਹਾਂ ਨੂੰ ਗ੍ਰੰਥੀ ਸਿੰਘ ਸਾਹਿਬ ਵੱਲੋਂ ਸਿਰਾਪਾ ਭੇਂਟ ਕੀਤਾ ਗਿਆ। ਤਖ਼ਤ ਸਾਹਿਬ ਦੇ ਮੀਡੀਆ ਇੰਚਾਰਜ ਸ. ਸੁਦੀਪ ਸਿੰਘ ਵੱਲੋਂ ਵੀ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰਕਾਸ਼ ਲੂਲਾ ਵੀ ਮੌਜੂਦ ਸਨ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version