(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਪੰਜਾਬ ਦੀਆਂ ਵੱਖ ਵੱਖ ਸਰਹਦਾ ਤੇ ਕਿਸਾਨੀ ਕਿੱਤੇ ਨਾਲ ਸੰਬੰਧਿਤ ਮਸਲਿਆਂ ਲਈ ਵੱਖ ਵੱਖ ਕਿਸਾਨ ਜੱਥੇਬੰਦੀਆਂ ਵਲੋਂ ਬੀਤੇ 13 ਮਹੀਨਿਆਂ ਤੋ ਧਰਨਾ ਲਗਾਇਆ ਗਿਆ ਸੀ ਜਿਸ ਨੂੰ ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਪੁਲਿਸ ਮਹਿਕਮੇ ਦੀ ਵਰਤੋਂ ਨਾਲ ਜਬਰੀ ਚੁਕਵਾ ਦਿੱਤਾ ਗਿਆ ਹੈ। ਇਸ ਬਾਰੇ ਗੱਲਬਾਤ ਕਰਦਿਆਂ ਗਿਆਨੀ ਮਾਲਕ ਸਿੰਘ ਨੇ ਕਿਹਾ ਕਿ ਭਾਰਤ ਇਕ ਲੋਕਤੰਤਰਿਕ ਦੇਸ਼ ਹੈ ਇਥੇ ਸਭ ਨੂੰ ਆਪਣੇ ਜੰਮਹੂਰੀ ਹੱਕਾਂ ਲਈ ਆਵਾਜ਼ ਚੁੱਕਣ ਦਾ ਅਧਿਕਾਰ ਹੈ.

ਪਰ ਬੀਤੇ ਦਿਨੀਂ ਜਿਸ ਤਰ੍ਹਾਂ ਭਗਵੰਤ ਮਾਨ ਸਰਕਾਰ ਨੇ ਦੇਸ਼ ਦੀ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਕਰਦਿਆਂ ਕਿਸਾਨਾਂ ਦਾ ਸ਼ਾਂਤਮਈ ਧਰਨਾ ਪੁਲਿਸ ਮਹਿਕਮੇ ਦੀ ਵਰਤੋਂ ਕਰਦਿਆਂ ਚੁਕਵਾਇਆ ਹੈ ਓਸ ਦੀ ਜਿਤਨੀ ਨਿਖੇਧੀ ਕੀਤੀ ਜਾਏ ਓਹ ਘੱਟ ਹੈ। ਉਨ੍ਹਾਂ ਕਿਹਾ ਕਿ ਆਪ ਪਾਰਟੀ ਦੀ ਆਪਣੀ ਹੋਂਦ ਹੀ ਧਰਨੇ ਮੁਜਾਹਰਿਆ ਵਿੱਚੋ ਨਿਕਲੀ ਹੈ ਤੇ ਹੁਣ ਓਹ ਹੀ ਆਮ ਇਨਸਾਨਾਂ ਉਪਰ ਜਬਰ ਕਰਣ ਤੇ ਤੁਲੀ ਹੋਈ ਹੈ।

ਉਨ੍ਹਾਂ ਕਿਹਾ ਕਿ ਭਾਰਤ ਅੰਦਰ ਵੱਧ ਰਹੇ ਜ਼ੁਲਮਾਂ ਨੂੰ ਸੰਸਾਰ ਪੱਧਰ ਤੇ ਵੇਖਿਆ ਸੁਣਿਆ ਜਾ ਰਿਹਾ ਹੈ ਇਸ ਲਈ ਸਾਡੀ ਸਮੂਹ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਅਪੀਲ ਹੈ ਕਿ ਓਹ ਅੱਗੇ ਆਉਣ ਅਤੇ ਵਰਤਾਏ ਜਾ ਰਹੇ ਸਰਕਾਰੀ ਜ਼ੁਲਮਾਂ ਨੂੰ ਠੱਲ ਪਾਉਣ ਅਤੇ ਕਿਸਾਨਾਂ ਨੂੰ ਉਨ੍ਹਾਂ ਦੇ ਹਕ਼ ਦਿਵਾਉਣ ਵਿਚ ਆਪਣਾ ਦਖਲ ਕਰਦਿਆਂ ਫਰਜ਼ ਨਿਭਾਣਾ ਚਾਹੀਦਾ ਹੈ।

ਜਿਕਰਯੋਗ ਹੈ ਕਿ ਗਿਆਨੀ ਮਾਲਕ ਸਿੰਘ ਨੇ 2019 ਵਿਚ ਲੱਗੇ ਇਤਿਹਾਸਿਕ ਕਿਸਾਨੀ ਮੋਰਚੇ ਅੰਦਰ ਤਨ ਮਨ ਧਨ ਨਾਲ ਸੇਵਾ ਵਿਚ ਯੋਗਦਾਨ ਪਾਇਆ ਸੀ ਤੇ ਹੁਣ ਬੀਤੇ ਕੁਝ ਸਮੇਂ ਤੋ ਕੈਨੇਡਾ ਅੰਦਰ ਵਿਚਰਦਿਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜ ਰਹੇ ਹਨ

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version