WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Punjab : ਕੇਜਰੀਵਾਲ ਵਲੋਂ ਵਕੀਲਾਂ ਨਾਲ ਕੀਤੇ ਵਾਇਦੇ ਵਫ਼ਾ ਨਾ ਹੋਣ ‘ਤੇ ਅਕਾਲੀ ਦਲ ਹੋਇਆ ਹਮਲਾਵਰ

SHARE:

ਵਾਅਦਿਆਂ ਦੀ ਪੰਡ ਚੁੱਕ ਕੇ ਸੱਤਾ ਕੀਤੀ ਸੀ ਹਾਸਲ, ਹੁਣ ਵਕੀਲਾਂ ਨੂੰ ਹੀ ਭੁੱਲ ਗਈ ‘ਆਪ’: ਬੈਨੀਪਾਲ

ਮਨਪ੍ਰੀਤ ਸਿੰਘ ਖਾਲਸਾ।

ਪੰਜਾਬ ਦੇ ਵਕੀਲ ਭਾਈਚਾਰੇ ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਗਏ ਵਾਇਦੇ ਵਫ਼ਾ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਸਿਆਸੀ ਹਮਲਾ ਬੋਲਿਆ ਹੈ। ਪਾਰਟੀ ਦੇ ਕੌਮੀ ਬੁਲਾਰੇ ਐਡਵੋਕੇਟ ਨਗਿੰਦਰ ਬੈਨੀਪਾਲ ਨੇ ਮੀਡੀਆ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣੇ ਚਾਰ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ੍ਰੀ ਅਰਵਿੰਦ ਕੇਜਰੀਵਾਲ ਨੇ ਖੁਦ ਪੰਜਾਬ ਦੇ ਵਕੀਲ ਭਾਈਚਾਰੇ ਨਾਲ ਕਈ ਅਹਿਮ ਵਾਅਦੇ ਕੀਤੇ ਸਨ।

Gambhir Car Associate Motion Ads Motion Ads

ਜਿਸ ‘ਚ ਵਕੀਲਾਂ ਲਈ ਚੈਂਬਰਾਂ ਦਾ ਨਿਰਮਾਣ, ਵਕੀਲਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਮੈਡੀਕਲ ਅਤੇ ਲਾਈਫ ਇੰਸ਼ੋਰੈਂਸ‌, ਨੌਜਵਾਨ ਵਕੀਲਾਂ ਲਈ ਸਹਾਇਤਾ ਅਤੇ ਹਾਈਕੋਰਟ ਦੇ ਵਿਸ਼ੇਸ਼ ਨਿਆਂਇਕ ਬੈਂਚਾਂ ਦੀ ਸਥਾਪਨਾ ਕਰਨ ਵਰਗੇ ਭਰੋਸੇ ਖੁਦ ਕੇਜਰੀਵਾਲ ਵੱਲੋਂ ਜਨਤਕ ਤੌਰ ‘ਤੇ ਦਿੱਤੇ ਗਏ ਸਨ। ਇਸ ਕਰਕੇ ਇੱਕ ਵਕੀਲ ਹੋਣ ਦੇ ਨਾਤੇ ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਕਿ ਇਹ ਸਥਿਤੀ ਬੇਹੱਦ ਦੁੱਖਦਾਇਕ ਅਤੇ ਨਿਰਾਸ਼ਾਜਨਕ ਹੈ, ਕਿਉਂਕਿ ਹਜ਼ਾਰਾਂ ਵਕੀਲਾਂ ਦੇ ਸਾਹਮਣੇ ਕੇਜਰੀਵਾਲ ਵੱਲੋਂ ਦਿੱਤੇ ਗਏ ਭਰੋਸੇ ਕੇਵਲ ਚੁਨਾਵੀ ਜੁਮਲੇ ਜਾਂ ਸਿਆਸੀ ਬਿਆਨ ਸ਼ਾਬਤ ਹੋਏ ਹਨ।

ਐਡਵੋਕੇਟ ਨਗਿੰਦਰ ਬੈਨੀਪਾਲ ਨੇ ਕਿਹਾ ਕਿ ਕੇਜਰੀਵਾਲ ਨੂੰ ਸਿਆਸਤ ‘ਚ ਸਿਆਸੀ ਸੰਕਟਾਂ ਤੋਂ ਉਭਾਰਣ ਵਿੱਚ ਵਕੀਲਾਂ ਦੀ ਵੱਡੀ ਭੂਮਿਕਾ ਰਹੀ ਹੈਂ। ਪਰ ਅਫਸੋਸ ਉਸੇ ਸੰਕਟ ਮੋਚਕ ਵਕੀਲ ਭਾਈਚਾਰੇ ਨਾਲ ਲਫਾਜੀ ਕੀਤੀ ਗਈ। ਇੱਕ ਪਾਸੇ ਆਮ ਆਦਮੀ ਪਾਰਟੀ ਆਪਣੀ ਹਰੇਕ ਸਟੇਜ ਤੋਂ “ਦਿੱਲੀ ਮਾਡਲ” ਦੀ ਗੱਲ ਕਰਦੀ ਹੈ। ਪਰ ਵਕੀਲਾਂ ਦੇ ਨਾਲ ਪੰਜਾਬ ਵਿੱਚ ਧੋਖਾ ਹੋਇਆ। ਇਹ ਕੇਵਲ ਇੱਕ ਰਾਜਨੀਤਿਕ ਮੁੱਦਾ ਨਹੀਂ ਹੈ। ਇਹ ਜਨਤਕ ਭਰੋਸੇ, ਜਵਾਬਦੇਹੀ ਅਤੇ ਲੋਕਤੰਤਰ ਦੀ ਪਵਿੱਤਰਤਾ ਦਾ ਸਵਾਲ ਹੈ। ਲੋਕਤੰਤਰ ਵਿੱਚ ਵੋਟਾਂ ਲੋਕਾਂ ਦੇ ਭਰੋਸੇ ਨਾਲ ਮਿਲਦੀਆਂ ਹਨ।

ਜੇਕਰ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਸੱਤਾ ਮਿਲਣ ਤੋਂ ਬਾਅਦ ਭੁਲਾ ਦਿੱਤੇ ਜਾਣ, ਤਾਂ ਲੋਕਾਂ ਦਾ ਵਿਸ਼ਵਾਸ ਕਮਜ਼ੋਰ ਹੁੰਦਾ ਹੈ ਅਤੇ ਰਾਜਨੀਤੀ ਦੀ ਭਰੋਸੇਯੋਗਤਾ ‘ਤੇ ਸਵਾਲ ਖੜ੍ਹੇ ਹੁੰਦੇ ਹਨ। ਇਸ ਲਈ ਸ਼੍ਰੋਮਣੀ ਅਕਾਲੀ ਦਲ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੋਂ ਮੰਗ ਕਰਦਾ ਹੈ ਕਿ ਦਸੰਬਰ 2021 ਵਿੱਚ ਵਕੀਲ ਭਾਈਚਾਰੇ ਨਾਲ ਕੀਤੇ ਗਏ ਹਰ ਵਾਅਦੇ ਪੂਰੇ ਕੀਤੇ ਜਾਣ। ਕਿਉਂਕਿ ਪੰਜਾਬ ਦਾ ਵਕੀਲ ਭਾਈਚਾਰਾ ਮਾਨ, ਪਾਰਦਰਸ਼ਤਾ ਤੇ ਜਵਾਬਦੇਹੀ ਦਾ ਹੱਕਦਾਰ ਹੈ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर