(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

“ਕੇਵਲ ਪੰਜਾਬ ਅਤੇ ਸੈਟਰ ਦੀਆਂ ਸਰਕਾਰਾਂ ਨੂੰ ਹੀ ਇਸ ਗੱਲ ਦੀ ਜਾਣਕਾਰੀ ਨਹੀ ਬਲਕਿ ਬਾਹਰਲੇ ਮੁਲਕਾਂ ਦੀਆਂ ਹਕੂਮਤਾਂ ਤੇ ਉਥੇ ਵੱਸਣ ਵਾਲੀਆ ਵੱਖ-ਵੱਖ ਕੌਮਾਂ ਨੂੰ ਵੀ ਜਦੋ ਇਸ ਗੱਲ ਦੀ ਭਰਪੂਰ ਜਾਣਕਾਰੀ ਹੈ ਕਿ ਸਿੱਖ ਕੌਮ ਦੇ ਸਭ ਤੋ ਛੋਟੀ ਉਮਰ ਦੇ ਸਾਹਿਬਜਾਦਿਆ ਸ਼ਹੀਦ ਬਾਬਾ ਜੋਰਵਾਰ ਸਿੰਘ, ਸ਼ਹੀਦ ਬਾਬਾ ਫਤਹਿ ਸਿੰਘ, ਮਾਤਾ ਗੁਜਰ ਕੌਰ ਜੀ ਦੇ ਦਸੰਬਰ ਦੇ ਮਹੀਨੇ ਵਿਚ ਸਹੀਦੀ ਦਿਹਾੜਿਆ ਦੀਆਂ ਸਭਾਵਾਂ ਵੱਖ-ਵੱਖ ਸਥਾਨਾਂ ਤੇ ਚੱਲਦੀਆਂ ਹੋਈਆ ਖਾਲਸਾ ਪੰਥ ਆਪਣੇ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਹੋਏ ਸਰਧਾ ਦੇ ਫੁੱਲ ਭੇਟ ਕਰਦਾ ਹੈ ਅਤੇ ਇਹ ਦਿਨ ਕੇਵਲ ਖਾਲਸਾ ਪੰਥ ਲਈ ਹੀ ਨਹੀ ਬਲਕਿ ਸਮੁੱਚੀ ਮਨੁੱਖਤਾ ਲਈ ਬਹੁਤ ਹੀ ਮਹੱਤਵਪੂਰਨ ਹੁੰਦੇ ਹਨ ਅਤੇ ਖਾਲਸਾ ਪੰਥ ਇਨ੍ਹਾਂ ਦਿਹਾੜਿਆ ਉਤੇ ਆਪਣੇ ਸਹੀਦਾਂ ਨੂੰ ਨਤਮਸਤਕ ਹੋਣ ਲਈ ਚਮਕੌਰ ਸਾਹਿਬ, ਭੱਠਾ ਸਾਹਿਬ, ਕਤਲਗੜ੍ਹ ਸਾਹਿਬ, ਮੋਰਿੰਡਾ, ਫਤਹਿਗੜ੍ਹ ਸਾਹਿਬ ਆਦਿ ਸ਼ਹੀਦੀ ਸਥਾਨਾਂ ਤੇ ਸਰਧਾ ਦੇ ਫੁੱਲ ਭੇਟ ਕਰਦਾ ਹੈ.

ਫਿਰ ਇਨ੍ਹਾਂ ਦਿਨਾਂ ਵਿਚ ਜੇਕਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋ ਪੰਜਾਬ ਦੀਆਂ ਮਿਊਸੀਪਲ ਕਾਰਪੋਰੇਸਨਾਂ ਜਾਂ ਮਿਊਸੀਪਲ ਕੌਸਲਾਂ ਦੀਆਂ ਚੋਣਾਂ ਦਾ ਐਲਾਨ ਕੀਤਾ ਗਿਆ ਹੈ, ਤਾਂ ਇਹ ਖਾਲਸਾ ਪੰਥ ਦੀਆਂ ਦੁਸਮਣ ਜਮਾਤਾਂ ਵੱਲੋ ਬਹੁਤ ਹੀ ਸਰਮਨਾਕ ਅਤੇ ਇਨਸਾਨੀਅਤ ਵਿਰੋਧੀ ਅਮਲ ਕੀਤਾ ਜਾ ਰਿਹਾ ਹੈ। ਜਦੋਕਿ ਇਨ੍ਹਾਂ ਦਿਨਾਂ ਵਿਚ ਇਸ ਤਰ੍ਹਾਂ ਦੀਆਂ ਚੋਣਾਂ ਆਦਿ ਦਾ ਐਲਾਨ ਬਿਲਕੁਲ ਨਹੀ ਸੀ ਹੋਣਾ ਚਾਹੀਦਾ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸ. ਭਗਵੰਤ ਸਿੰਘ ਮਾਨ ਸਰਕਾਰ ਅਤੇ ਚੋਣ ਕਮਿਸਨ ਪੰਜਾਬ ਵੱਲੋ ਅਤਿ ਸੰਜੀਦਗੀ ਵਾਲੇ ਸ਼ਹੀਦੀ ਦਿਹਾੜਿਆ ਦੌਰਾਨ ਮਿਊਸੀਪਲ ਕਾਰਪੋਰੇਸਨਾਂ ਅਤੇ ਮਿਊਸੀਪਲ ਕੌਸਲਾਂ ਦੀਆਂ ਚੋਣਾਂ ਦੇ ਕੀਤੇ ਗਏ ਐਲਾਨ ਨੂੰ ਗੈਰ ਇਖਲਾਕੀ, ਗੈਰ ਇਨਸਾਨੀ ਅਤੇ ਖਾਲਸਾ ਪੰਥ ਦੇ ਵੱਡੇ ਮਹਾਨ ਸਹੀਦੀ ਦਿਹਾੜਿਆ ਦੇ ਮਹੱਤਵ ਨੂੰ ਨਜਰਅੰਦਾਜ ਕਰਕੇ ਕੀਤੇ ਜਾ ਰਹੇ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪੰਜਾਬ ਸਰਕਾਰ ਅਤੇ ਚੋਣ ਕਮਿਸਨ ਪੰਜਾਬ ਨੂੰ ਇਸ ਕੀਤੇ ਗਏ ਅਸਹਿ ਫੈਸਲੇ ਉਤੇ ਮੁੜ ਵਿਚਾਰ ਕਰਦੇ ਹੋਏ ਇਨ੍ਹਾਂ ਚੋਣਾਂ ਨੂੰ ਮਨਸੂਖ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ।

ਉਨ੍ਹਾਂ ਕਿਹਾ ਕਿ ਜੋ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਆਪ ਨੂੰ ਪੰਜਾਬੀਆਂ ਤੇ ਸਿੱਖ ਕੌਮ ਦੀ ਹਿਤੈਸੀ ਸਾਬਤ ਕਰਨ ਲਈ ਅਕਸਰ ਹੀ ਮੀਡੀਏ ਵਿਚ ਪ੍ਰਚਾਰ ਕਰਦੀ ਆ ਰਹੀ ਹੈ, ਕੀ ਇਨ੍ਹਾਂ ਨੂੰ ਸਾਹਿਬਜਾਦਿਆ ਦੇ ਸਹੀਦੀ ਦਿਹਾੜਿਆ ਦੀ ਸੰਜੀਦਗੀ ਅਤੇ ਖਾਲਸਾ ਪੰਥ ਦੀਆਂ ਭਾਵਨਾਵਾ ਬਾਰੇ ਜਾਣਕਾਰੀ ਨਹੀ ਹੈ ? ਫਿਰ ਅਜਿਹੇ ਅਮਲ ਕਰਕੇ ਉਹ ਪੰਜਾਬੀਆਂ ਤੇ ਸਿੱਖ ਕੌਮ ਵਿਚ ਆਪਣੇ ਆਪ ਨੂੰ ਕਿਸ ਤਰ੍ਹਾਂ ਸਥਾਪਿਤ ਕਰ ਸਕੇਗੀ ? ਬਲਕਿ ਪੰਜਾਬ ਸਰਕਾਰ ਨੂੰ ਇਸ ਕੀਤੇ ਜਾ ਰਹੇ ਅਮਲ ਦਾ ਜੁਆਬ ਹਰ ਕੀਮਤ ਤੇ ਖਾਲਸਾ ਪੰਥ ਨੂੰ ਦੇਣਾ ਪਵੇਗਾ। ਇਸ ਲਈ ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਸਰਕਾਰ ਅਤੇ ਚੋਣ ਕਮਿਸਨ ਪੰਜਾਬ ਆਪਣੇ ਕੀਤੇ ਗਏ ਦੁੱਖਦਾਇਕ ਫੈਸਲੇ ਨੂੰ ਤੁਰੰਤ ਵਾਪਸ ਲੈਕੇ ਪੰਜਾਬੀਆਂ ਤੇ ਸਿੱਖ ਕੌਮ ਵਿਚ ਇਸ ਅਮਲ ਉਤੇ ਉੱਠੇ ਵਿਰੋਧ ਨੂੰ ਸਾਤ ਕਰੇ ਅਤੇ ਸਿੱਖ ਕੌਮ ਦੇ ਇਨ੍ਹਾਂ ਅਤਿ ਸੰਜੀਦਗੀ ਭਰੇ ਸਹੀਦੀ ਦਿਹਾੜਿਆ ਦੇ ਵੱਡੇ ਸੰਸਾਰ ਪੱਧਰ ਦੇ ਮਹੱਤਵ ਨੂੰ ਮੁੱਖ ਰੱਖਕੇ ਚੋਣ ਤਰੀਕਾਂ ਨੂੰ ਮਨਸੂਖ ਕਰਨਗੇ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version